ਨਵਾਂਸ਼ਹਿਰ:- ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਅਤੇ  ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ ਵੱਲੋ ਪਿੰਡ ਬੁਰਜ ਟਹਿਲ ਦਾਸ ਨਾਲ ਲੱਗਦੇ ਸਤਲੁਜ ਦਰਿਆ  ਦੇ ਬੰਨ੍ਹ ਦਾ ਕੀਤਾ ਦੌਰਾ  ਅਤੇ  ਤਰਪਾਲਾਂ, ਡੀਜ਼ਲ, ਪਾਣੀ, ਮੈਡੀਕਲ ਕਿੱਟ ਆਦਿ ਰਾਹਤ ਸਮੱਗਰੀ ਦਿੱਤੀ।    
            ਮਾਣਯੋਗ ਜਿਲ੍ਹਾਂ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ ਅਮਨਦੀਪ ਅਤੇ  ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ ਵੱਲੋ ਪਿੰਡ ਬੁਰਜ ਟਹਿਲ ਦਾਸ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਲੱਗਦੇ  ਸਤਲੁਜ ਦਰਿਆ ਦੇ ਬੰਨ੍ਹ ਦਾ  ਦੌਰਾ ਕੀਤਾ ਗਿਆ  ਅਤੇ ਮੌਕੇ ਤੇ ਮੌਜੂਦ ਪਿੰਡ ਬੁਰਜ ਟਹਿਲ ਦਾਸ, ਤਲਵੰਡੀ ਸਿੱਬੂ ਅਤੇ ਪੰਦਰਾਵਲ ਦੇ ਸਰਪੰਚਾਂ,  ਪਿੰਡ ਵਾਸੀਆਂ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆ ਨਾਲ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। 
ਇਸ ਮੌਕੇ ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਅਤੇ  ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ ਵੱਲੋ  ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਰਾਹੀਂ ਪ੍ਰਾਪਤ ਸਰਪੰਚ ਪਿੰਡ ਬੁਰਜ ਟਹਿਲ ਦਾਸ, ਸਰਪੰਚ ਪਿੰਡ ਤਲਵੰਡੀ ਸਿੱਬੂ ਅਤੇ ਸਰੁਪੰਚ ਪਿੰਡ ਪੰਦਰਾਵਲ ਦੀਆ ਮੰਗਾਂ ਦੇ ਆਧਾਰ 'ਤੇ  60 ਤਰਪਾਲਾਂ, 100 ਲੀਟਰ  ਡੀਜ਼ਲ, 30 ਪੇਟੀ ਪਾਣੀ ਦੀਆਂ ਬੋਤਲਾਂ ਅਤੇ 10 ਮੈਡੀਕਲ ਕਿੱਟਾਂ ਆਦਿ ਰਾਹਤ ਸਮੱਗਰੀ ਦਿੱਤੀ ਗਈ। 
ਇਸ ਮੌਕੇ ਉਹਨ੍ਹਾ ਵੱਲੋ ਦੱਸਿਆ ਗਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਹੀਦ ਭਗਤ ਸਿੰਘ ਨਗਰ ਵੱਲੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ  ਅਤੇ ਲੋਕਾਂ ਦੀ ਕਿਸੇ ਵੀ ਸੰਭਵ ਤਰੀਕੇ ਨਾਲ ਮਦਦ ਕਰਨ ਲਈ ਬਲਾਕ ਪੱਧਰ ਤੇ ਟੀਮਾਂ ਦਾ ਗਠਨ ਕੀਤਾ  ਗਿਆ ਹੈ  ਜਿਸਦਾ ਉਦੇਸ਼ ਹੜ੍ਹ ਤੋਂ ਪ੍ਰਭਾਵਿਤ ਖੇਤਰ ਅਤੇ ਲੋਕਾਂ ਨੂੰ ਸਹਾਇਤਾ ਅਤੇ ਰਾਹਤ ਪ੍ਰਦਾਨ ਕਰਨਾ ਹੈ ।  ਇਸ  ਮੌਕੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ, ਜਰਨੈਲ ਸਿੰਘ ਖੁਰਦ ਹਾਜਰ ਸਨ।