ਚੰਡੀਗੜ੍ਹ, 20 ਨਵੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਚਕੂਲਾ ਸ਼ਹਿਰ ਨੂੱ ਆਧੁਨਿਕ ਸ਼ਹਿਰੀ ਸਹੂਲਤਾਂ ਨਾਲ ਲੈਸ ਇੱਕ ਮਾਡਲ ਸ਼ਹਿਰ ਵਜੋ ਵਿਕਸਿਤ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਦੇ ਲਈ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ (ਪੀਐਮਡੀਏ) ਵੱਲੋਂ ਸ਼ਹਿਰ ਦੇ ਢਾਂਚਾਗਤ ਵਿਕਾਸ ਦੇ ਨਾਲ-ਨਾਲ ਹੋਰ ਸਹੂਲਤਾਂ ਨੂੰ ਮਜਬੂਤ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੰਚਕੂਲਾ ਦੇ ਸਮੂਚੇ ਵਿਕਾਸ, ਸਵੱਛਤਾ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਨਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ।
          ਮੁੱਖ ਮੰਤਰੀ ਵੀਰਵਾਰ ਦੇਰ ਸ਼ਾਮ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ (ਪੀਐਮਡੀਏ) ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਉਨ੍ਹਾਂ ਨੇ ਪੰਚਕੂਲਾ ਦੇ ਸਮੂਚੇ ਵਿਕਾਸ, ਸਵੱਛਤਾ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਨਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ।

ਸ਼ਹਿਰ ਵਿੱਚ ਗੁਣਵੱਤਾਪੂਰਣ, ਸੁਰੱਖਿਅਤ ਅਤੇ ਸੁਗਮ ਸੜਕ ਨੈਟਵਰਕ ਵਿਕਸਿਤ ਕੀਤਾ ਜਾਵੇ
          ਮੁੱਖ ਮੰਤਰੀ ਨੇ ਸਪਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੀ ਸਾਰੀ ਸੜਕਾਂ ਦੀ ਸਥਿਤੀ ਬਿਹਤਰ ਹੋਣੀ ਬਹੁਤ ਜਰੂਰੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਥਾਂਵਾਂ 'ਤੇ ਸੜਕਾਂ ਚਰਾਬ ਹਨ ਜਾਂ ਮੁਰੰਮਤ ਦੀ ਜਰੂਰਤ ਹੈ, ਉਨ੍ਹਾਂ ਨੂੰ ਪ੍ਰਾਥਮਿਕਤਾ ਆਧਾਰ 'ਤੇ ਤੁਰੰਤ ਠੀਕ ਕੀਤਾ ਜਾਵੇ। ਪੂਰੇ ਸ਼ਹਿਰ ਵਿੱਚ ਗੁਣਵੱਤਾਪੂਰਣ, ਸੁਰੱਖਿਅਤ ਅਤੇ ਸੁਗਮ ਸੜਕ ਨੈਟਵਰਕ ਵਿਕਸਿਤ ਕੀਤਾ ਜਾਵੇ।
          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪੰਚਕੂਲਾ ਵਿੱਚ ਸਵੱਛਤਾ 'ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਨੇ ਸ਼ਹਿਰ ਦੇ ਪਾਰਕਾਂ, ਸੜਕਾਂ ਅਤੇ ਪਬਲਿਕ ਥਾਂਵਾਂ ਦੇ ਸੁੰਦਰੀਕਰਣ 'ਤੇ ਜੋਰ ਦਿੰਦੇ ਹੋਏ ਫੁੱਟਪਾਥਾਂ ਦੀ ਮੁਰੰਮਤ ਤੇ ਰੱਖਰਖਾਵ ਅਤੇ ਸੜਕਾਂ ਦੀ ਗੁਣਵੱਤਾ ਸੁਧਾਰ ਨੂੰ ਪ੍ਰਾਥਮਿਕਤਾ ਦੇਣ ਦੇ ਨਿਰਦੇਸ਼ ਦਿੱਤੇ।
          ਉਨ੍ਹਾਂ ਨੇ ਕਿਹਾ ਕਿ ਜੇਕਰ ਕਿਤੇ ਅਵਾਰਾ ਪਸ਼ੂਆਂ ਦੀ ਸਮਸਿਆ ਹੈ, ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇ। ਸ਼ਹਿਰ ਦੇ ਚੌਕ-ਚੌਰਾਹਿਆਂ ਨੂੰ ਆਕਰਸ਼ਕ ਤੇ ਸਹੀ ਢੰਗ ਲਾਲ ਬਨਾਉਣ 'ਤੇ ਵੀ ਜੋਰ ਦਿੱਤਾ ਗਿਆ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪੰਚਕੂਲਾ ਖੇਤਰ ਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੌਸ਼ਲਿਆ ਡੈਮ ਵਿੱਚ ਕਾਫੀ ਪਾਣੀ ਦੀ ਸਪਲਾਈ ਯਕੀਨੀ ਕੀਤੀ ਜਾਵੇ।
          ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਸੁੰਦਰੀਕਰਣ ਨੂੰ ਨਵੀਂ ਦਿਸ਼ਾ ਦੇਣ ਲਈ ਚੌਕ-ਚੌਰਾਹਿਆਂ, ਗ੍ਰੀਨ ਬੇਲਟ ਅਤੇ ਪਾਰਕਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਦੇ ਤਹਿਤ ਵੱਖ-ਵੱਖ ਕਿਸਮਾਂ ਦੇ ਆਕਰਸ਼ਕ ਫੁੱਲਾਂ ਦਾ ਰੋਪਣ ਕਰ ਪਬਲਿਕ ਥਾਂਵਾਂ ਨੂੱ ਵੱਧ ਮਨਮੋਹਕ ਬਣਾਇਆ ਜਾਵੇ। ਨਾਲ ਹੀ, ਗ੍ਰੀਨ ਬੇਲਟ ਦੀ ਸੁੰਦਰਤਾ ਵਧਾਉਣ ਲਈ ਨਿਯਮਤ ਰੂਪ ਨਾਲ ਪੌਧਿਆਂ ਦੀ ਦੇਖਭਾਲ ਅਤੇ ਪੇੜਾਂ ਦੀ ਕਟਾਈ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਨਾ ਸਿਰਫ ਸ਼ਹਿਰ ਦਾ ਸੁੰਦਰੀਕਰਣ ਹੋਵੇਗਾ ਸਗੋ ਨਾਗਰਿਕਾਂ ਨੂੰ ਸਵੱਛ, ਹਰਿਤ ਅਤੇ ਸਿਹਤਮੰਦ ਵਾਤਾਵਰਣ ਵੀ ਪ੍ਰਾਪਤ ਹੋਵੇਗਾ।
45.14 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਵਿਕਾਸ ਕੰਮ ਪ੍ਰਗਤੀ 'ਤੇ
          ਮੀਟਿੰਗ ਦੌਰਾਨ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ (ਪੀਐਮਡੀਹੇ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਜਾਣਕਾਰੀ ਦਿੱਤੀ ਕਿ ਸੈਕਟਰ 32, ਪੰਚਕੂਲਾ ਵਿੱਚ ਵਲਡ ਕਲਾਸ ਸ਼ੂਟਿੰਗ ਰੇਂਜ ਸਪੋਰਟਸ ਕੰਪਲੈਕਸ ਦੇ ਨਿਰਮਾਣ ਲਈ 173.48 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ ਅਤੇ ਅਗਾਮੀ ਪ੍ਰਕ੍ਰਿਆਵਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।
          ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪੀਐਮਡੀਏ ਨੂੰ 58 ਸੜਕਾਂ, 11 ਪਾਰਕਾਂ, 3 ਵਾਟਰ ਟ੍ਰੀਟਮੈਂਟ ਪਲਾਂਟ ਅਤੇ 3 ਸੀਵਰੇਜ ਟ੍ਰੀਟਮੈਂਟ ਪਲਾਂਟ ਹੈਂਡਓਵਰ ਕੀਤੇ ਗਏ ਸਨ। ਸੜਕਾਂ ਦੀ ਮੁਰੰਮਤ, ਪਾਰਕਾਂ ਦਾ ਸੁੰਦਰੀਕਰਣ ਅਤੇ ਸਮੂਚੀ ਡੇ੍ਰਨੇਜ ਵਿਵਸਥਾ ਨਾਲ ਸਬੰਧਿਤ 34.94 ਕਰੋੜ ਰੁਪਏ ਦੀ ਲਾਗਤ ਨਾਲ 39 ਕੰਮ ਪੂਰੇ ਕੀਤੇ ਜਾ ਚੁੱਕੇ ਹਨ, ਜਦੋਂ ਕਿ 45.14 ਕਰੋੜ ਰੁਪਏ ਦੀ ਲਾਗਤ ਨਾਲ 59 ਕੰਮ ਮੌਜੂਦ ਵਿੱਚ ਪ੍ਰਗਤੀ 'ਤੇ ਹਨ। ਮੀਟਿੰਗ ਵਿੱਚ ਐਮਡੀਸੀ ਸੈਕਟਰ-1 ਵਿੱਚ ਪ੍ਰਸਤਾਵਿਤ ਅਟੱਲ ਪਾਰਕ 'ਤੇ ਵੀ ਵਿਸਤਾਰ ਚਰਚਾ ਕੀਤੀ ਗਈ।