ਊਨਾ, 21 ਨਵੰਬਰ:- ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਐਤਵਾਰ ਨੂੰ ਹਲਕਾ ਹਰੋਲੀ ਦੇ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਸ਼ਾਮ 5 ਵਜੇ ਧਰਮਪੁਰ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਛਿੰਜ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਜਾਰੀ ਕੀਤੇ ਗਏ ਦੌਰਾ ਪ੍ਰੋਗਰਾਮ ਅਨੁਸਾਰ ਉਪ ਮੁੱਖ ਮੰਤਰੀ ਧਰਮਸ਼ਾਲਾ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਾਮ 5 ਵਜੇ ਧਰਮਪੁਰ ਪਹੁੰਚਣਗੇ। ਮੇਲੇ ਵਿੱਚ ਸ਼ਾਮਲ ਹੋਣ ਉਪਰੰਤ ਉਹ ਰਾਤ ਦਾ ਠਹਿਰਾਅ ਆਪਣੇ ਨਿਵਾਸ ਸਥਾਨ ਗੋਂਦਪੁਰ ਜੈਚੰਦ ਵਿਖੇ ਕਰਨਗੇ।
