ਪਟਿਆਲਾ- ਮਾਨਵ ਅਧਿਕਾਰ ਸੁਰੱਖਿਆ ਫੋਰਮ ਵੱਲੋਂ ਚੇਅਰਮੈਨ ਡਾ. ਜਗਤਾਰ ਸਿੰਘ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਦੀ ਅਗਵਾਈ ਵਿੱਚ ਪ੍ਰੋਫੈਸਰ ਕਲੋਨੀ ਸਥਿਤ ਪਟਿਆਲਾ ਫਾਰਮੈਸੀ ਅਤੇ ਲੈਬ ਵਿਖੇ ਅੱਖਾਂ, ਸ਼ੂਗਰ ਅਤੇ ਬਲਡ ਪ੍ਰੈਸ਼ਰ ਦਾ ਮੁਫ਼ਤ ਵਿਸ਼ਾਲ ਚੈਕਅੱਪ ਕੈਂਪ ਲਗਾਇਆ ਗਿਆ। 
ਰਜਿੰਦਰਾ ਹਸਪਤਾਲ ਤੋਂ ਸੇਵਾ ਮੁਕਤ ਪ੍ਰੋਫੈਸਰ ਡਾ. ਧਰਮਵੀਰ ਚਾਲ੍ਹੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਰਣਜੀਤ ਸਿੰਘ ਅਤੇ ਵਿਨੋਦ ਕੁਮਾਰ ਦੀ ਟੀਮ ਨੇ ਬਹੁ—ਗਿਣਤੀ ਵੱਖ—ਵੱਖ ਇਲਾਕਿਆਂ ਤੋਂ ਆਏ ਮਰੀਜਾਂ ਦੀਆਂ ਅੱਖਾਂ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਸਬੰਧੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਵੰਡੀਆ ਗਈਆਂ।
ਇਸ ਉਪਰੰਤ ਮਾਨਵ ਅਧਿਕਾਰ ਸੁਰੱਖਿਆ ਫੋਰਮ ਵੱਲੋਂ ਵਿਦਿਆਰਥੀ ਵਿੰਗ ਦਾ ਗਠਨ ਵੀ ਕੀਤਾ ਗਿਆ। ਜਿਸਦੇ ਕਨਵੀਨਰ ਵਜੋਂ ਆਦਿ ਸਿੰਘ ਕੈਲੇ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ ਅਤੇ ਉਹਨਾਂ ਦੀ ਪੂਰੀ ਟੀਮ ਦਾ ਸੰਸਥਾ ਵਿੱਚ ਸ਼ਾਮਲ ਹੋਣ ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਨੌਜਵਾਨ ਆਗੂ ਆਦਿ ਸਿੰਘ ਕੈਲੇ ਨੇ ਕਿਹਾ ਕਿ ਉਹ ਸੰਸਥਾ ਦੀਆਂ ਮਾਨਵਤਾ ਹਿੱਤ ਕਾਰਗੁਜਾਰੀਆਂ ਕਾਰਨ ਹੀ ਸੰਸਥਾ ਨਾਲ ਜੁੜੇ ਹਨ ਤੇ ਭਵਿੱਖ ਵਿੱਚ ਵੀ ਉਹ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨਗੇ। 
ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਕੁਸ਼ਵਿੰਦਰ ਕਲਿਆਣ, ਮੀਤ ਪ੍ਰਧਾਨ ਬਲਬੀਰ ਸਿੰਘ ਰਾਜੂ, ਮੀਤ ਪ੍ਰਧਾਨ ਅਵਤਾਰ ਸਿੰਘ, ਸ਼ਹਿਰੀ ਪ੍ਰਧਾਨ ਗੁਰਪਾਲ ਸਿੰਘ ਸਿੰਧੂ ਐਡਵੋਕੇਟ, ਮੁੱਖ ਸਲਾਹਕਾਰ ਸੋਨੀ ਗਿੱਲ, ਮੀਡੀਆ ਇੰਚਾਰਜ ਅਨਮੋਲ ਕਲਸੀ ਪ੍ਰੈਸ ਸਕੱਤਰ, ਸਰਬਜੀਤ ਸਿੰਘ ਚੌਪੜਾ ਅਤੇ ਮਾਸਟਰ ਅਵਤਾਰ ਸਿੰਘ ਕਲੇਰ, ਪਰਮਿੰਦਰ ਸਿੰਘ ਖਾਲਸਾ, ਬਲਦਵਿੰਦਰ ਸਿੰਘ ਸੂਲਰ, ਰੁਪਿੰਦਰ ਸਿੰਘ ਸਮਾਣਾ, ਤਰਨਜੀਤ ਸਿੰਘ, ਹੈਨਰਿਸਟ ਚੁੰਬਰ, ਕੁਲਵੰਤ ਕੌਰ, ਮਹਿਕਦੀਪ ਕੌਰ, ਨਾਰਾਈਤੀ ਸ਼ਰਮਾ, ਪ੍ਰਦੀਪ ਸਿੰਘ ਕੈਲੇ ਅਤੇ ਇਨ੍ਹਾਂ ਤੋਂ ਇਲਾਵਾ ਵਿਦਿਆਰਥੀ ਵਿੰਗ ਨਾਲ ਜੁੜਨ ਵਾਲੇ ਜਸਮੀਤ ਸਿੱਧੂ, ਸ਼ਿਵਮ, ਗਗਨ ਘੁਮੰਦ, ਮੁਕੁਲ, ਹਰਸ਼, ਕ੍ਰਿਸ਼ਨਾ, ਦਿਪਾਂਸ਼ੂੰ, ਜਸ਼ਨ, ਮੁਦੀਤ, ਹਰਮੀਤ ਸਿੰਘ, ਵਿਜੇ, ਰੋਹਿਤ, ਜਸ਼ਹਰਨ, ਪਰਿਆਸ਼ੂੰ, ਦਿਪਾਂਸ ਦੇ ਨਾਮ ਸ਼ਾਮਲ ਸਨ।