ਪਟਿਆਲਾ, 22 ਅਕਤੂਬਰ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿਸਟਰਡ ਪੰਜਾਬ, ਪਟਿਆਲਾ ਦੇ ਸੰਸਥਾਪਕ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਮਨੁੱਖਤਾ ਦੀ ਸੇਵਾ ਲਗਾਤਾਰ ਜਾਰੀ ਹੈ। ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਅਕਾਊਂਟਸ ਅਫ਼ਸਰ ਮੋਹਿਤ ਜੋਸ਼ੀ ਨੇ ਦੱਸਿਆ ਕਿ ਹਰ ਧਰਮ ਵਿੱਚ ਭੋਜਨ ਛਕਾਉਣ ਦੀ ਸੇਵਾ ਸਮਾਜ ਸੇਵਾ ਦਾ ਸਭ ਤੋਂ ਉੱਚਾ ਰੂਪ ਹੈ। ਜਦੋਂ ਪਰਮਾਤਮਾ ਦੀ ਨਜ਼ਰ ਵਿੱਚ ਹਰ ਇਨਸਾਨ ਬਰਾਬਰ ਹੈ, ਤਾਂ ਲੋੜਵੰਦਾਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਡੀਬੀਜੀ ਦਾ ਮੁੱਖ ਉਦੇਸ਼ “ਚੰਗਾ ਸੋਚੋ, ਚੰਗਾ ਬੋਲੋ, ਚੰਗਾ ਕਰੋ” ਦੇ ਆਦਰਸ਼ ’ਤੇ ਚੱਲਦਿਆਂ ਗਰੀਬ, ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੈ।
ਡੀਬੀਜੀ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ ਨੇ ਕਿਹਾ ਕਿ ਲੋੜਵੰਦਾਂ ਲਈ ਦੁਪਹਿਰ ਦਾ ਖਾਣਾ ਖੁਆਉਣ ਦੀ ਸੇਵਾ ਲਗਾਤਾਰ ਜਾਰੀ ਹੈ ਅਤੇ ਇਹ ਸੇਵਾ ਮਨੁੱਖਤਾ ਦੀ ਸੱਚੀ ਸੇਵਾ ਦਾ ਪ੍ਰਤੀਕ ਬਣੀ ਹੋਈ ਹੈ। ਦਾਨੀ ਸੱਜਣ ਆਪਣੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੀਆਂ ਖੁਸ਼ੀਆਂ ਦੂਜਿਆਂ ਨਾਲ ਸਾਂਝੀਆਂ ਕਰਨ ਲਈ ਅੰਨਪੂਰਨਾ ਡੀਬੀਜੀ ਰਸੋਈ ਵਿੱਚ ਸਹਿਯੋਗ ਦਿੰਦੇ ਹਨ। ਗਰੁੱਪ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਮੁਫ਼ਤ ਆਪ੍ਰੇਸ਼ਨ ਕੈਂਪਾਂ ਵਿੱਚ ਵੀ ਦੁਪਹਿਰ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਰਾਜ ਕੁਮਾਰ ਜੋਸ਼ੀ, ਪ੍ਰਮੋਦ ਜੋਸ਼ੀ, ਮੋਹਿਤ ਜੋਸ਼ੀ, ਅਨੀਤਾ ਜੋਸ਼ੀ, ਨੇਹਾ ਜੋਸ਼ੀ, ਨਰਿੰਦਰ ਪਾਲ ਸਾਹਨੀ, ਜੋਨੀ, ਡਾ. ਰਾਕੇਸ਼ ਵਰਮੀ ਅਤੇ ਅਮਨਿੰਦਰ ਸਿੰਘ ਸੈਣੀ ਵੀ ਅੰਨਪੂਰਨਾ ਡੀਬੀਜੀ ਰਸੋਈ ਵਿੱਚ ਹਾਜ਼ਰ ਰਹੇ। ਇਹ ਜਾਣਕਾਰੀ ਅਮਨਿੰਦਰ ਸਿੰਘ ਸੈਣੀ ਨੇ ਦਿੱਤੀ।
