ਚੰਡੀਗੜ੍ਹ, 18 ਨਵੰਬਰ:- ਹਰਿਆਣਾ ਸਰਕਾਰ ਨੇ ਆਨਲਾਈਨ ਪੋਰਟਲ ’ਤੇ ਐਚ.ਸੀ.ਐੱਸ. (ਕਾਰਜਕਾਰੀ ਸ਼ਾਖਾ) ਅਧਿਕਾਰੀਆਂ ਦੀ ਸਾਲ 2025-26 ਦੀ ਸਾਲਾਨਾ ਕਾਰਗੁਜ਼ਾਰੀ ਮੁਲਾਂਕਣ ਰਿਪੋਰਟ (ਪੀ.ਏ.ਆਰ.) ਦਰਜ ਕਰਨ ਲਈ ਵੱਖ-ਵੱਖ ਪੱਧਰਾਂ ਦੀ ਸਮਾਂ-ਸੀਮਾ ਵਧਾ ਦਿੱਤੀ ਹੈ।
ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਰਿਵਿਊਇੰਗ ਅਥਾਰਟੀ ਵੱਲੋਂ ਮੁਲਾਂਕਣ ਦੀ ਸਮਾਂ-ਸੀਮਾ 24 ਨਵੰਬਰ, 2026 ਨਿਰਧਾਰਤ ਕੀਤੀ ਗਈ ਹੈ। ਉੱਥੇ ਹੀ, ਐਕਸੈਪਟਿੰਗ ਅਥਾਰਟੀ ਵੱਲੋਂ ਮੁਲਾਂਕਣ ਦੀ ਆਖਰੀ ਮਿਤੀ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ 31 ਦਸੰਬਰ, 2026 ਹੀ ਰਹੇਗੀ।
