ਅੰਮ੍ਰਿਤਸਰ, 10 ਅਕਤੂਬਰ (ਹਰਪਾਲ ਸਿੰਘ): ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਹਜ਼ੂਰ ਸਾਹਿਬ ਦੇ ਸਾਬਕਾ ਸੀ.ਈ.ਓ., ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀ.ਈ.ਓ., ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਡੀ.ਜੀ.ਐੱਮ. ਅਤੇ ‘ਤੇਰਾ ਹੀ ਤੇਰਾ ਮੈਡੀਕੋਜ਼’ ਦੇ ਬ੍ਰਾਂਚ ਇੰਚਾਰਜ ਡੀ.ਪੀ. ਸਿੰਘ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਪਾਰਟੀ ਨੇ ਕੰਮ ਦੀ ਅਸਲੀਅਤ ਨੂੰ ਦੇਖਣ ਦੀ ਬਜਾਏ ਵਿਰੋਧੀਆਂ ਖ਼ਿਲਾਫ਼ ਡਰਾਮੇਬਾਜ਼ੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸੀ ਪੰਜ ਸਾਲਾਂ ਬਾਅਦ ਸਿਰਫ਼ ਸੱਤ ਮਿੰਟ ਲਈ ਆਉਂਦੇ ਹਨ। ਹੁਣ ਜਦੋਂ ਕੰਮ ਚੱਲ ਰਿਹਾ ਸੀ ਅਤੇ ਲਗਭਗ ਪੂਰਾ ਹੋ ਗਿਆ ਸੀ ਅਤੇ ਘਰਾਂ ਦੇ ਅੰਦਰ ਪਾਣੀ ਦੀਆਂ ਪਾਈਪਾਂ, ਕਮਰਿਆਂ ਵਿੱਚ ਨਵੀਆਂ ਪਾਈਪਾਂ ਅਤੇ ਟਾਈਲਾਂ ਲੱਗ ਚੁੱਕੀਆਂ ਸਨ, ਤਾਂ ਇਹ ਦਿਖਾਵੇ ਵਾਲਾ ਡਰਾਮਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਉਹ ਸਾਰੇ ਨਿੰਦਾ ਦੇ ਪਾਤਰ ਹਨ। ਉਨ੍ਹਾਂ ਕਿਹਾ, “ਫੇਲ੍ਹ ਕੌਂਸਲਰ, ਫੇਲ੍ਹ ਨੇਤਾ, ਕੋਈ ਕੰਮ ਨਹੀਂ—ਉਹ ਸਿਰਫ਼ ਵੀਡੀਓ ਪੋਸਟ ਕਰਨ ਤੱਕ ਹੀ ਸੀਮਤ ਹਨ। ਵਿਰੋਧੀਆਂ ਨੇ ਦੋਸ਼ ਲਗਾਉਣ ਲਈ ਇਹ ਨਕਲੀ ਡਰਾਮਾ ਕੀਤਾ ਹੈ।”