ਰਤੀਆ, 16 ਅਕਤੂਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ, ਖਾਈ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਰੀਚਾਰਜ ਬੋਰ ਵਿੱਚ ਦਿਖਾਈ ਦੇਣ ਵਾਲੇ ਕੋਬਰਾ ਸੱਪ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਂ ’ਤੇ ਛੱਡ ਦਿੱਤਾ ਗਿਆ। ਸੱਪ ਪਿਛਲੇ ਕਈ ਦਿਨਾਂ ਤੋਂ ਬੋਰ ਵਿੱਚ ਦਿਖਾਈ ਦੇ ਰਿਹਾ ਸੀ, ਪਰ ਜਦੋਂ ਵੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ, ਉਹ ਹੇਠਾਂ ਚਲਾ ਜਾਂਦਾ ਸੀ।

ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਰੀਚਾਰਜ ਬੋਰ ਵਿੱਚ ਪਾਣੀ ਭਰ ਗਿਆ। ਪਾਣੀ ਦਾ ਪੱਧਰ ਵਧਣ ਨਾਲ ਕੋਬਰਾ ਸੱਪ ਵੀ ਉੱਪਰ ਆ ਗਿਆ। ਸਕੂਲ ਦੇ ਸਟਾਫ਼ ਨੇ ਚੌਕਸੀ ਦਿਖਾਉਂਦਿਆਂ ਸੱਪ ਨੂੰ ਧਿਆਨ ਨਾਲ ਇੱਕ ਥੈਲੇ ਵਿੱਚ ਪਾਇਆ। ਇਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਥਾਂ ’ਤੇ ਛੱਡ ਦਿੱਤਾ ਗਿਆ।

ਇਸ ਘਟਨਾ ਦੌਰਾਨ ਸਕੂਲ ਦੇ ਸਟਾਫ਼ ਨੇ ਸਾਵਧਾਨੀ ਵਰਤੀ ਅਤੇ ਸੱਪ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਸੁਰੱਖਿਅਤ ਥਾਂ ’ਤੇ ਛੱਡਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਵਨੀਸ਼ ਗਰਗ, ਸਾਹਿਤਕਾਰ ਨੈਬ ਸਿੰਘ ਮੰਡੇਰ, ਚਰਨਜੀਤ ਸਿੰਘ, ਸੋਨੂੰ ਗਰਗ, ਘਣਸ਼ਿਆਮ, ਸੁਨੀਤਾ ਮੋਂਗਾ, ਕੰਵਰਜੀਤ ਸਿੰਘ, ਬਨਵਾਰੀ ਲਾਲ, ਸੀਮਾਬੰਤੀ, ਸਰਿਤਾ, ਸ਼ੀਨੂ, ਅਮਨਦੀਪ ਕੌਰ ਅਤੇ ਨੀਸ਼ੂ ਰਾਣੀ ਹਾਜ਼ਰ ਸਨ।