ਚੰਡੀਗੜ੍ਹ, 2 ਨਵੰਬਰ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰੰਕਾਰੀ ਸੰਤ ਸਮਾਗਮ ਵਿੱਚ ਐਤਵਾਰ ਨੂੰ ਮੌਜੂਦਾ ਲੱਖਾਂ ਸ਼ਰਧਾਲੂਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਿਰੰਕਾਰੀ ਮਿਸ਼ਨ ਨੇ ਜਾਤੀ, ਧਰਮ, ਭਾਸ਼ਾ ਅਤੇ ਖੇਤਰ ਦੇ ਭੇਦ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਏਕਤਾ ਦਾ ਮਾਰਗ ਦਿਖਾਇਆ ਹੈ।
ਇਸ ਮਿਸ਼ਨ ਨੇ ਸਾਲਾਂ ਤੋਂ ਸਮਾਜ ਵਿੱਚ ਪ੍ਰੇਮ ਏਕਤਾ ਮਨੁੱਖਤਾ ਅਤੇ ਇਸ਼ਵਰ ਗਿਆਨ ਦਾ ਸੰਦੇਸ਼ ਫੈਲਾਇਆ ਹੈ। ਜਦੋਂ ਵੀਂ ਇਸ ਤਰ੍ਹਾ ਦੇ ਪ੍ਰੋਗਰਾਮਾਂ ਵਿੱਚ ਸ਼ਰਧਾਲੂ ਇੱਕ ਛੱਤ ਦੇ ਹੇਠਾਂ ਇੱਕ ਨਾਮ ਅਤੇ ਇੱਕ ਭਾਵਨਾ ਨਾਲ ਇੱਕਠਾ ਹੁੰਦੇ ਹਨ ਉਦੋਂ ਇਹ ਧਰਤੀ ਸ਼ਾਂਤੀ ਅਤੇ ਕਰੁਣਾ ਦੀ ਜੀਵਨ ਮਿਸਾਲ ਬਣ ਜਾਂਦੀ ਹੈ।
ਉਨ੍ਹਾਂ ਨੇ ਸਮਾਲਖਾ ਵਿੱਚ ਆਯੋਜਿਤ 78ਵੇਂ ਨਿਰੰਕਾਰੀ ਸੰਤ ਸਮਾਗਤ ਵਿੱਚ ਮੌਜੂਦ ਸ਼ਰਧਾਲੂਆਂ ਨੁੰ ਦਿਲ ਦੀ ਡੁੰਘਾਈ ਤੋਂ ਆਪਣੀ ਵਧਾਈ ਅਤੇ ਸ਼ੁਭਕਾਮਨਾਵਾਂ ਭੇਜੀਆ ਅਤੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਸਾਲਾਂ ਤੋਂ ਸੇਵਾ ਭਾਵ ਦਾ ਸੰਵਾਹਕ ਰਿਹਾ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਕਸਰ ਬਾਹਰੀ ਜਗਤ ਨੂੰ ਸੁਧਾਰਣ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਨ ਕਿ ਆਪਣੇ ਅੰਦਰ ਹੀ ਝਾਂਕਨਾ ਭੁੱਲ ਜਾਂਦੇ ਹਨ। ਇੱਥੇ ਆਯੋਜਿਤ ਇਸ ਸੰਤ ਸਮਾਗਮ ਵਿੱਚ ਆਤਮ ਮੰਥਨ ਕਰਨ ਦਾ ਜੋ ਮੌਕਾ ਮਿਲਿਆ ਹੈ ਉਸ ਨਾਲ ਇਹ ਸਾਨੂੰ ਸਾਰਿਆਂ ਨੂੰ ਨਿਰੰਕਾਰ ਦੇ ਹੋਰ ਨੇੜੇ ਲੈ ਜਾਂਦਾ ਹੈ।
ਆਤਮ ਮੰਥਨ ਦਾ ਅਰਥ ਹੈ ਕਿ ਆਪਣੇ ਅੰਤਮਨ ਵਿੱਚ ਉਤਰ ਕੇ ਇਹ ਦੇਖਣਾ ਕਿ ਮੈਂ ਉਹੀ ਕਰ ਰਿਹਾ ਹਾਂ ਜੋ ਇੱਕ ਚੰਗੇ ਇਨਸਾਨ ਨੂੰ ਕਰਨਾ ਚਾਹੀਦਾ ਹੈ ਅਤੇ ਸਾਡੇ ਸਾਰਿਆਂ ਅੰਦਰ ਕਰੁਣਾ, ਦਇਆ ਅਤੇ ਪ੍ਰੇਮ ਜਿੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ ਸਾਨੂੰ ਸਿਖਾਉਂਦਾ ਹੈ ਕਿ ਇਸ਼ਵਰ ਕੋਈ ਦੂਰ ਦੀ ਸੱਤਾ ਨਹੀਂ ਸਗੋ ਸਾਡੇ ਅੰਦਰ ਹੀ ਨਿਵਾਸ ਕਰਦਾ ਹੈ।
ਨਿਰੰਕਾਰੀ ਮਿਸ਼ਨ ਸਮਾਜ ਸੇਵਾ ਵਿੱਚ ਵੀ ਮੋਹਰੀ
ਮੁੱਖ ਮੰਤਰੀ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ ਸਿਰਫ ਅਧਿਆਤਮਕ ਤੱਕ ਹੀ ਸੀਮਤ ਨਹੀਂ ਹੈ ਸਗੋ ਸਮਾਜ ਸੇਵਾ ਵਿੱਚ ਵੀ ਮੋਹਰੀ ਹੈ ਮਿਸ਼ਨ ਵੱਲੋਂ ਖੂਨਦਾਨ, ਰੁੱਖ ਲਗਾਉਣ ਮੁਹਿੰਮ, ਸਿਖਿਆ ਵਿੱਚ ਸਹਾਇਤਾ ਅਤੇ ਆਪਦਾ ਪ੍ਰਬੰਧਨ ਦੇ ਕੰਮਾਂ ਵਿੱਚ ਵਿਲੱਖਣ ਕੰਮ ਕੀਤਾ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਸੱਚਾ ਸੇਵਕ ਉਹੀ ਹੈ ਜੋ ਦੂਜਿਆਂ ਲਈ ਜੀਉਂਦਾ ਹੈ।
ਮਿਸ਼ਨ ਨੇ ਇਸ ਵਾਰ ਆਤਮ ਮੰਥਨ ਦੇ ਨਾਲ ਵਾਤਾਵਰਣ ਸਰੰਖਣ, ਨਸ਼ਾ ਮੁਕਤੀ ਅਤੇ ਜਨ ਭਲਾਈ ਨਾਲ ਜੁੜੀ ਕਈ ਗਤੀਵਿਧੀਆਂ ਵੀ ਸ਼ੁਰੂ ਕੀਤੀਆਂ ਹਨ ਜੋ ਕਿ ਆਤਮ ਮੰਥਨ ਦਾ ਹੀ ਵਿਸਤਾਰ ਹੈ, ਕਿਉਂਕਿ ਜਦੋਂ ਮਨੁੱਖ ਖੁਦ ਵਿੱਚ ਸੁਧਾਰ ਲਿਆਉਂਦਾ ਹੈ ਤਾਂਹੀ ਸਮਾਜ ਅਤੇ ਰਾਸ਼ਟਰ ਦਾ ਸੁਧਾਰ ਸੰਭਵ ਹੋ ਪਾਉਂਦਾ ਹੈ।
ਬਾਬਾ ਹਰਦੇਵ ਸਿੰਘ ਜੀ, ਮਾਤਾ ਸਵਿੰਦਰ ਹਰਦੇਵ ਜੀ, ਸਦਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਮਾਰਗਦਰਸ਼ਨ ਵਿੱਚ ਇਸ ਮਿਸ਼ਨ ਨੇ ਪੂਰੇ ਵਿਸ਼ਵ ਵਿੱਚ ਇਹ ਸੰਦੇਸ਼ ਫੈਲਾਇਆ ਹੈ ਕਿ ਪਹਿਲਾਂ ਮਨੁੱਖ ਬਣੋ ਯਾਨੀ ਪ੍ਰੇਮ, ਸਹਿਯੋਗ ਅਤੇ ਸਮਰਪਣ ਨੂੰ ਆਪਣੇ ੧ੀਵਨ ਦੀ ਮੂਲ ਭਾਵਨਾ ਬਨਾਉਣ।
ਨਿਰੰਕਾਰੀ ਸੰਤ ਸਮਾਗਤ ਵਿੱਚ ਪਹੁੰਚਣ 'ਤੇ ਮੁੱਖ ਮੰਤਰੀ ਨੂੰ ਸ਼ਾਲ ਭੇਂਟ ਕਰ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਪਾਣੀਪਤ ਸ਼ਹਿਰੀ ਵਿਧਾਇਕ ਪ੍ਰਮੋਦ ਵਿਜ, ਸਮਾਲਖਾ ਵਿਧਾਇਕ ਮਨਮੋਹਨ ਭਡਾਨਾ ਆਦਿ ਵੀ ਮੌਜੂਦ ਸਨ।
