ਚੰਡੀਗੜ੍ਹ (ਹਰਮਿੰਦਰ ਸਿੰਘ ਨਾਗਪਾਲ):- ਆਪਣੇ ਵਿਦਾਈ ਸੰਦੇਸ਼ ਵਿੱਚ ਭੂਪਿੰਦਰ ਸਿੰਘ ਬੜਹੇੜੀ ਨੇ ਆਪਣੇ ਸਿਆਸੀ ਸਫ਼ਰ ਦੌਰਾਨ ਸਾਥ ਦੇਣ ਵਾਲੇ ਸਾਰੇ ਸੱਜਣਾਂ-ਮਿੱਤਰਾਂ ਅਤੇ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਰਾਜਨੀਤੀ ਛੱਡਣ ਦਾ ਫੈਸਲਾ ਉਨ੍ਹਾਂ ਨੇ ਬਹੁਤ ਪਹਿਲਾਂ ਹੀ ਮਨ ਵਿੱਚ ਲੈ ਲਿਆ ਸੀ, ਪਰ ਹੁਣ ਉਨ੍ਹਾਂ ਦੀ ਸਿਹਤ ਅਤੇ ਸਰੀਰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ। ਸ਼ੂਗਰ (ਡਾਇਬੀਟੀਜ਼) ਅਤੇ ਦਿਲ ਦੀ ਬਿਮਾਰੀ ਵਰਗੀਆਂ ਕਈ ਗੰਭੀਰ ਬਿਮਾਰੀਆਂ ਕਾਰਨ ਹੁਣ ਉਨ੍ਹਾਂ ਦੀ ਸਿਹਤ ਅਜਿਹੀ ਨਹੀਂ ਰਹੀ ਕਿ ਉਹ ਰਾਜਨੀਤੀ ਵਿੱਚ ਸਰਗਰਮ ਰਹਿ ਸਕਣ ਜਾਂ ਕਿਤੇ ਆ-ਜਾ ਸਕਣ। ਇਸ ਲਈ ਹੁਣ ਉਹ ਪੂਰੀ ਤਰ੍ਹਾਂ ਰਾਜਨੀਤੀ ਅਤੇ ਜਨਤਕ ਜੀਵਨ ਤੋਂ ਦੂਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਆਪਣੇ ਲੰਬੇ ਸਫ਼ਰ ਦੌਰਾਨ ਸਾਰਿਆਂ ਨੇ ਜੋ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦਾ ਮਾਣ-ਸਤਿਕਾਰ ਵਧਾਇਆ, ਉਸ ਲਈ ਉਹ ਸਾਰਿਆਂ ਦੇ ਦਿਲੋਂ ਬਹੁਤ ਧੰਨਵਾਦੀ ਹਨ। ਜਦੋਂ ਤੱਕ ਉਨ੍ਹਾਂ ਦੇ ਸਾਹ ਚੱਲਣਗੇ, ਉਹ ਲੋਕਾਂ ਦੇ ਇਸ ਪਿਆਰ ਅਤੇ ਸਹਿਯੋਗ ਨੂੰ ਕਦੇ ਨਹੀਂ ਭੁੱਲਣਗੇ।

ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਕਿ ਰਾਜਨੀਤਿਕ ਜੀਵਨ ਦੌਰਾਨ ਜੇਕਰ ਜਾਣੇ-ਅਣਜਾਣੇ ਉਨ੍ਹਾਂ ਕੋਲੋਂ ਕੋਈ ਭੁੱਲ-ਚੁੱਕ ਹੋ ਗਈ ਹੋਵੇ ਜਾਂ ਕਿਸੇ ਲਈ ਉਨ੍ਹਾਂ ਦੇ ਮੂੰਹੋਂ ਕੋਈ ਕੌੜੀ ਗੱਲ ਨਿਕਲ ਗਈ ਹੋਵੇ, ਤਾਂ ਉਨ੍ਹਾਂ ਨੂੰ ਆਪਣਾ ਵੱਡਾ ਜਾਂ ਛੋਟਾ ਸਮਝ ਕੇ ਮਾਫ਼ ਕਰ ਦਿੱਤਾ ਜਾਵੇ।

ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਰਿਆਂ ਦਾ ਜੀਵਨ ਮੰਗਲਮਈ ਹੋਵੇ।

ਆਪ ਦਾ ਸ਼ੁਭਚਿੰਤਕ,

ਭੂਪਿੰਦਰ ਸਿੰਘ ਬੜਹੇੜੀ

ਉਪ-ਪ੍ਰਧਾਨ, ਪ੍ਰਦੇਸ਼ ਕਾਂਗਰਸ ਕਮੇਟੀ, ਚੰਡੀਗੜ੍ਹ

ਡਾਇਰੈਕਟਰ, ਚੰਡੀਗੜ੍ਹ ਸਟੇਟ ਕੋ-ਆਪ੍ਰੇਟਿਵ ਬੈਂਕ

ਸਾਬਕਾ ਸੀਨੀਅਰ ਡਿਪਟੀ ਮੇਅਰ, ਨਗਰ ਨਿਗਮ, ਚੰਡੀਗੜ੍ਹ

ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ, ਚੰਡੀਗੜ੍ਹ

ਸਾਬਕਾ ਚੇਅਰਮੈਨ, ਪੰਚਾਇਤ ਸੰਮਤੀ, ਚੰਡੀਗੜ੍ਹ

ਸਾਬਕਾ ਸਰਪੰਚ, ਗ੍ਰਾਮ ਪੰਚਾਇਤ ਬੜਹੇੜੀ

ਸਾਬਕਾ ਡਾਇਰੈਕਟਰ, ਹਾਊਸਫੈੱਡ