ਪਟਿਆਲਾ:- 66 ਕੇਵੀ ਗਰਿੱਡ ਸਬ ਸਟੇਸ਼ਨ ਬਲਬੇੜਾ ਵਿਖੇ ਬਿਜਲੀ ਕਰਮਚਾਰੀਆਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਪਾਠ ਦਾ ਭੋਗ ਪਾਇਆ ਗਿਆ।
ਇਸ ਮੌਕੇ ਤੇ ਅਗਰਵਾਲ ਕਲੀਅਰ ਸਾਈਟ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਵਧੀਕ ਨਿਗਰਾਨ ਇੰਜੀਨੀਅਰ ਓ ਅਤੇ ਐਮ ਸ੍ਰੀ ਗੁਰਪ੍ਰੀਤਪਾਲ ਸਿੰਘ, ਐਸ਼ ਐਸ਼ ਈ ਸ੍ਰੀ ਹਰਮਨਦੀਪ ਸਿੰਘ ਵਿਰਕ, ਐਸ਼ ਡੀ ਓ ਸਾਹਿਬ ਸ੍ਰੀ ਸਤਿੰਦਰ ਸਿੰਘ, ਵਾਈਸ ਪ੍ਰੈਜ਼ੀਡੈਂਟ TSU ਸਰਕਲ ਪਟਿਆਲਾ, ਇੰਜ਼ ਹਰਭਜਨ ਸਿੰਘ ਸੈਣੀ, ਡਵੀਜ਼ਨ ਸਕੱਤਰ TSU ਸ੍ਰੀ ਸੁਖਵੰਤ ਸਿੰਘ ਅਤੇ ਸਬ ਡਵੀਜਨ ਬਲਬੇੜਾ ਦੇ ਸਾਰੇ ਕਰਮਚਾਰੀ ਹਾਜ਼ਰ ਹੋਏ।
ਬਲਬੇੜਾ ਗਰਿੱਡ ਸਟੇਸ਼ਨ ਚ ਸੁਖਮਨੀ ਸਾਹਿਬ ਪਾਠ ਦਾ ਭੋਗ ਤੇ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਆਯੋਜਿਤ
