ਪਟਿਆਲਾ, 10 ਅਪ੍ਰੈਲ - ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਿਵਲ ਏਵੀਏਸ਼ਨ ਕਲੱਬ ਪਟਿਆਲਾ ਦੇ ਨੇੜੇ ਦੋ ਕਿਲੋਮੀਟਰ ਘੇਰੇ ਵਿੱਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਦੀ ਵਰਤੋ ਕਰਨ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਏਵੀਏਸ਼ਨ ਸੈਕਟਰ ਦੇ ਏਰੀਆ ਵਿੱਚ ਤਿਉਹਾਰਾਂ ਮੌਕੇ ਆਮ ਪਬਲਿਕ ਵੱਲੋਂ ਲਾਰਟੇਨ ਕਾਈਟਸ/ਵਿਸ਼ ਕਾਈਟਸ ਹਵਾ ਵਿੱਚ ਉਡਾਇਆ ਜਾਂ ਛੱਡਿਆ ਜਾਂਦਾ ਹੈ। ਅਜਿਹੀਆਂ ਗਤੀਵਿਧੀਆਂ ਨਾਲ ਜਹਾਜ਼ਾਂ ਨੂੰ ਉਡਾਉਣ ਜਾਂ ਉਤਾਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਹਵਾਈ ਅੱਡੇ ਦੇ ਆਲੇ-ਦੁਆਲੇ ਦੋ ਕਿਲੋਮੀਟਰ ਘੇਰੇ ਵਿੱਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਨੂੰ ਉਡਾਉਣ ਜਾਂ ਹਵਾ ਵਿੱਚ ਛੱਡਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾੳਣੀ ਜ਼ਰੂਰੀ ਹੈ। ਇਹ ਹੁਕਮ 5 ਜੂਨ ਤਕ ਲਾਗੂ ਰਹਿਣਗੇ।