ਕਪੂਰਥਲਾ:- ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਤਰੰਨੁਮ ਕਵੀ ਦਰਬਾਰ 'ਆਵਾਜ਼-ਏ-ਕਲਮ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਾਹਿਤਕ ਸਮਾਗਮ ਮਿਤੀ 10 ਜੁਲਾਈ 2026 ਨੂੰ ਦੁਪਹਿਰ 03.00 ਵਜੇ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ ਕਰਵਾਇਆ ਜਾਵੇਗਾ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਾਹਿਤਕਾਰ ਅਤੇ ਚਿੰਤਕ ਡਾ. ਗੁਰਬਖ਼ਸ਼ ਸਿੰਘ ਭੰਡਾਲ (ਭੌਤਿਕ ਵਿਗਿਆਨ ਵਿਭਾਗ, ਕਲੀਵਲੈਂਡ ਸਟੇਟ ਯੂਨੀਵਰਸਿਟੀ, ਕਲੀਵਲੈਂਡ, ਓਹੀਓ ਯੂ.ਐੱਸ.ਏ) ਸ਼ਿਰਕਤ ਕਰਨਗੇ ਅਤੇ ਹਾਜ਼ਰੀਨ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨਗੇ। ਸਮਾਗਮ ਦੀ ਪ੍ਰਧਾਨਗੀ ਇੰਜ. ਖ਼ਜ਼ਾਨ ਸਿੰਘ (ਸੰਸਥਾਪਕ, ਅਦਬੀ ਸਾਂਝ ਕਪੂਰਥਲਾ) ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਕਵੀ ਆਪਣੀਆਂ ਖੂਬਸੂਰਤ ਰਚਨਾਵਾਂ ਤੰਰਨੁਮ ਵਿੱਚ ਪੇਸ਼ ਕਰਕੇ ਸਮਾਗਮ ਨੂੰ ਸੰਗੀਤਮਈ ਰੰਗਤ ਪ੍ਰਦਾਨ ਕਰਨਗੇ।
ਇਸ ਸਾਹਿਤਕ ਸਮਾਗਮ ਦੇ ਦੌਰਾਨ 'ਭਾਸ਼ਾ ਵਿਭਾਗ, ਪੰਜਾਬ' ਵੱਲੋਂ ਪ੍ਰਕਾਸ਼ਿਤ ਕੀਤੀਆਂ ਵਡਮੁੱਲੀਆਂ ਅਤੇ ਦੁਰਲੱਭ ਪੁਸਤਕਾਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਤਾਂ ਜੋ ਪਾਠਕਾਂ ਅਤੇ ਨਵੀਂ ਪੀੜ੍ਹੀ ਨੂੰ ਉੱਚ ਪੱਧਰੀ ਸਾਹਿਤ ਨਾਲ ਜੋੜਿਆ ਜਾ ਸਕੇ।
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ, ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਇਸ ਸਾਹਿਤਕ ਮਹਿਫ਼ਿਲ ਵਿੱਚ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਸੰਪਰਕ ਨੰਬਰ: 62840-61290
ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਤਰੰਨੁਮ ਕਵੀ ਦਰਬਾਰ ਆਵਾਜ਼ਏਕਲਮ 10 ਜੁਲਾਈ ਨੂੰ
