ਗੜਸ਼ੰਕਰ:- ਅੱਜ ਸਤਨੋਰ ਵਿਖੇ ਭੱਠਾ ਮਜ਼ਦੂਰਾ ਮਨਰੇਗਾ ਆਂਗਣਵਾੜੀ ਆਸ਼ਾ ਵਰਕਰਾ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਵਲੋ 4 ਲੇਬਰ ਕੋਡ ਲਾਗੂ ਕਰਨ ਦੇ ਨੋਟੀ ਫਿਕੇਸ਼ਨ ਜਾਰੀ ਕੀਤਾ ਗਿਆ ਉਸ ਦੀਆ ਕਾਪੀਆ ਸਾੜੀਆ ਗਈਆ। ਇਸ ਨਾਲ ਮਜ਼ਦੂਰਾ ਨੇ ਲਹੂ ਵੀਟਵੇ ਸ਼ੰਘਰਸ਼ ਕਰਕੇ ਅੱਪਣੇ ਹੱਕ ਵਿੱਚ ਕਾਨੂੰਨ ਬਣਾਏ ਸਨ ਉਹਨਾ ਵਿੱਚੋ 29 ਲੇਬਰ ਕਾਨੂੰਨ ਖਤਮ ਕਰ ਦਿੱਤੇ ਗਏ। ਹੁਣ ਮਜ਼ਦੂਰਾ ਨੂੰ ਯੂਨੀਅਨ ਬਣਾਉਣ ਤੋ ਵੀ ਵਾਂਝਾ ਕਰ ਦਿੱਤਾ ਗਿਆ।
ਮੋਦੀ ਸਰਕਾਰ ਜਦੋ ਤੋ ਸੱਤਾ ਵਿੱਚ ਆਈ ਹੈ ਲਗਾਤਾਰ ਮਜ਼ਦੂਰਾ ਕਿਸਾਨਾ ਤੇ ਹਮਲੇ ਕਰ ਰਹੀ ਹੈ। ਬਾਵਾ ਸਾਹਿਬ ਦੇ ਬਣਾਏ ਸਵਿਧਾਨ ਤੇ ਹਮਲਾ ਘੱਟ ਗਿਣਤੀਆ ਤੇ ਹਮਲੇ ਜ਼ਾਰੀ ਹਨ। ਮੋਦੀ ਸਰਕਾਰ ਵਲੋ ਦੇਸ਼ ਪੂੰਜੀਪਤੀਆ ਜਗੀਰ ਦਾਰਾ ਅੰਡਾਨੀਆ ਅੰਬਾਨੀਆ ਕਾਰਪੋਰੇਟ ਘਰਾਣਿਆ ਦੀ ਮਦਦ ਕੀਤੀ ਜਾ ਰਹੀ ਹੈ।
ਇਸ ਮੋਕੇ ਮਹਿੰਦਰ ਕੁਮਾਰ ਬੱਡੋਆਣ ਗੁਰਬਖਸ਼ ਕੋਰ ਬਲਦੇਵ ਰਾਜ ਜੋਗਿੰਦਰ ਕੋਰ ਮੁਕੰਦ ਪੁਰ ਨੇ ਇਸ ਮੋਕੇ ਕਿਹਾ ਇਸ ਮਜ਼ਦੂਰਾ ਵਿਰੋਧੀ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਿਸ ਲਿਆ ਜਾਵੇ ਰੱਦ ਕੀਤਾ ਜਾਵੇ। ਨਹੀ ਤਾਂ ਮੋਦੀ ਸਰਕਾਰ ਨੂੰ ਮਜ਼ਦੂਰਾ ਦੇ ਰੋਹ ਸਾਹਮਣਾ ਕਰਨਾ ਪਵੇਗਾ। ਇਸ ਮੋਕੇ ਸ਼ਨੀ ਬਖਸ਼ੀਸ਼ ਕੋਰ ਸੁਰਿੰਦਰ ਕੋਰ ਮੋਹਣ ਲਾਲ ਬਲਬੀਰ ਬਿੱਲੂ ਹਰਮੇਸ਼ ਲਾਲ ਪੂਜਾ ਬੇਬੀ ਸੁਨੀਤਾ ਰਾਣੀ ਨੇ ਵੀ ਸਬੋਧਨ ਕੀਤਾ।
ਸਤਨੌਰ ਵਿਖੇ ਭੱਠਾ ਮਜ਼ਦੂਰਾ ਮਨਰੇਗਾ ਆਂਗਣਵਾੜੀ ਆਸ਼ਾ ਵਰਕਰਾ ਨੇ ਮੋਦੀ ਸਰਕਾਰ ਵਲੋ ਲੇਬਰ ਕੋਡ ਲਾਗੂ ਕਰਨ ਦੇ ਨੋਟੀਫਿਕੇਸ਼ਨ ਦੀਆ ਕਾਪੀਆ ਸਾੜੀਆ
