ਗੜ੍ਹਸ਼ੰਕਰ, 4 ਅਕਤੂਬਰ:- ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰੜਾ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ, ਪਿੰਡ ਬਿੰਜੋ ਤਹਿਸੀਲ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਵਿਖੇ ਸਥਾਨ ਜਠੇਰਿਆਂ ਦੇ ਧਾਰਮਿਕ ਅਸਥਾਨ ਤੇ ਮਿਤੀ 04/10/2026 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਇਸ ਦਿਨ ਸਭ ਤੋਂ ਪਹਿਲਾਂ ਰੋਸ਼ਨ ਚਿਰਾਗ, ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ।

ਇਸ ਮੌਕੇ ਚਾਹ ਪਕੌੜਿਆਂ ਦਾ ਤੇ ਗੁਰੂ ਦੇ ਲੰਗਰ ਅਤੁੱਟ ਚੱਲਣਗੇ।

ਇਸ ਮੌਕੇ ਤੇ ਸੇਵਾਦਾਰ:- ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਬੀਬੀ ਬਲਵੀਰ ਕੌਰ ਠੰਡਲ, ਹੁਸਨ ਲਾਲ, ਬਲਵੰਤ ਸਿੰਘ (ਸਾਬਕਾ ਚੀਫ ਇੰਜੀਨੀਅਰ ਪਟਿਆਲਾ), ਮੁਕੱਦਰ ਕਰੜਾ, ਜਸਵੀਰ ਕਰੜਾ, ਰਸ਼ਪਾਲ ਕਰੜਾ, ਗਿਆਨ ਸਿੰਘ ਨੰਬਰਦਾਰ, ਰਾਜਕੁਮਾਰ ਰਾਜੂ, ਚਰੰਜੀ ਲਾਲ, ਹਰਦਿਆਲ ਸਿੰਘ, ਓਕਾਰ ਸਿੰਘ, ਧਰਮਪਾਲ ਕਰੜਾ, ਮਹਿੰਦਰ ਪਾਲ ਬਾੜੀਆਂ, ਲਛਮਣ ਸਿੰਘ ਅੰਮ੍ਰਿਤਸਰ, ਰਾਮਜੀਤ ਕਰੜਾ, ਤੀਰਥ ਕਰੜਾ, ਮਾਸਟਰ ਸੋਮਰਾਥ ਕਰੜਾ, ਤਰਸੇਮ ਕਰੜਾ, ਕੁਲਦੀਪ ਸਲੋਹ ਆਦਿ ਸੇਵਾ ਕਰਨਗੇ।