ਹੁਸ਼ਿਆਰਪੁਰ- ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਅੰਬੇ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਿਵੇਕ ਗੁਪਤਾ ਨੇ ਮੌਸਮੀ ਤਬਦੀਲੀ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਵਧ ਰਹੀ ਮੌਸਮੀ ਅਸਥਿਰਤਾ ਮਨੁੱਖਤਾ ਲਈ ਵੱਡਾ ਚੁਣੌਤੀ ਭਰਿਆ ਸੰਕੇਤ ਹੈ, ਜਿਸ ਨਾਲ ਨਜਿੱਠਣ ਲਈ ਹਰ ਨਾਗਰਿਕ ਦੀ ਭੂਮਿਕਾ ਮਹੱਤਵਪੂਰਨ ਹੈ।
ਸ੍ਰੀ ਗੁਪਤਾ ਨੇ ਹੋਸ਼ਿਆਰਪੁਰ ਵਾਸੀਆਂ ਨੂੰ ਵਧੇਰੇ ਰੁੱਖ ਲਗਾਉਣ ਦੀ ਅਪੀਲ ਕਰਦੇ ਹੋਏ ਕਿਹਾ, “ਇੱਕ ਰੁੱਖ ਸਿਰਫ ਹਵਾ ਨਹੀਂ ਸਾਫ ਕਰਦਾ, ਸਗੋਂ ਇਹ ਭਵਿੱਖ ਦੀਆਂ ਪੀੜ੍ਹੀਆਂ ਲਈ ਜੀਵਨ ਦੀ ਗਰੰਟੀ ਹੁੰਦਾ ਹੈ।”
ਉਨ੍ਹਾਂ ਦੱਸਿਆ ਕਿ ਅੰਬੇ ਗਰੁੱਪ ਆਪਣੀ ਕਾਰਪੋਰੇਟ ਸੋਸ਼ਲ ਰਿਸਪੌਂਸਬਿਲਟੀ ਦੇ ਤਹਿਤ ਵੱਖ-ਵੱਖ ਹਰੇ-ਭਰੇ ਪ੍ਰੋਜੈਕਟਾਂ 'ਚ ਸੈਕੜੇ ਰੁੱਖ ਲਗਾ ਚੁੱਕਾ ਹੈ ਅਤੇ ਇਹ ਪ੍ਰਯਾਸ ਭਵਿੱਖ 'ਚ ਵੀ ਜਾਰੀ ਰਹਿਣਗੇ।
ਇਹ ਗੱਲਬਾਤ ਨਾ ਸਿਰਫ ਲੋਕਾਂ ਵਿਚਕਾਰ ਮੌਸਮੀ ਤਬਦੀਲੀ ਨੂੰ ਲੈ ਕੇ ਜਾਗਰੂਕਤਾ ਵਧਾਉਣ ਵਾਲੀ ਰਹੀ, ਸਗੋਂ ‘ਗ੍ਰੀਨ ਹੋਸ਼ਿਆਰਪੁਰ’ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਇੱਕ ਸੰਯੁਕਤ ਕੋਸ਼ਿਸ਼ ਵੱਲ ਵੀ ਸੱਦਾ ਸੀ।