ਪਟਿਆਲਾ, 22 ਅਕਤੂਬਰ : ਆਮ ਆਦਮੀ ਪਾਰਟੀ ਦੇ ਵਲੰਟੀਅਰ, ਵਾਰਡ ਨੰ: 48 ਦੇ ਸੋਸ਼ਲ ਵਰਕਰ ਤੇ ਬਲਾਕ ਪ੍ਰਧਾਨ ਪਟਿਆਲਾ ਸ਼ਹਿਰੀ ਅਮਰਜੀਤ ਸਿੰਘ ਨੂੰ ਸਰਕਟ ਹਾਊਸ ਵਿਖੇ ਚੇਤਨ ਸਿੰਘ ਜੋੜੇਮਾਜਰਾ ਕੈਬਨਿਟ ਮੰਤਰੀ ਨੇ ਬਲਾਕ ਪ੍ਰਧਾਨ ਬਣਨ 'ਤੇ ਸਨਮਾਨਤ ਕੀਤਾ । ਇਸ ਮੌਕੇ ਅਜੀਤਪਾਲ ਸਿੰਘ ਕੋਹਲੀ ਵਿਧਾਇਕ ਪਟਿਆਲਾ ਸ਼ਹਿਰ ਤੇ ਹੋਰ ਆਗੂ ਮੌਜੂਦ ਸਨ । ਅਮਰਜੀਤ ਸਿੰਘ ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ ਭਗਵੰਤ ਮਾਨ , ਸੰਦੀਪ ਪਾਠਕ ਰਾਸ਼ਟਰੀ ਜਨਰਲ ਸਕੱਤਰ ,ਅਜੀਤਪਾਲ ਸਿੰਘ ਕੋਹਲੀ (ਵਿਧਾਇਕ ), ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ , hਇੰਦਰਜੀਤ ਸਿੰਘ ਸੰਧੂ ਇੰਚਾਰਜ ਲੋਕ ਸਭਾ ਹਲਕਾ ਪਟਿਆਲਾ , ਕੋ ਇੰਚਾਰਜ ਪਰੀਤੀ ਮਲਹੋਤਰਾ , ਤੇਜਿੰਦਰ ਮਹਿਤਾ ਸ਼ਹਿਰੀ ਪਰਧਾਨ, ਵੀਰਪਾਲ ਕੌਰ , ਸੁਖਦੇਵ ਸਿੰਘ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਿਨਾਂ ਦੇ ਯਤਨਾਂ ਸਦਕਾ ਉਨਾ ਨੂੰ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੇਠਲੇ ਪੱਧਰ ਦੇ ਵਰਕਰਾਂ ਦਾ ਮਾਣ ਅਤੇ ਸਤਿਕਾਰ ਕਰਦੀ ਆਈ ਹੈ । ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ
अमरजीत सिंह के ब्लॉक अध्यक्ष बनने पर चेतन सिंह जौड़ामाजरा द्वारा सम्मानित किया गया
