ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਨਵੰਬਰ:- ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਮੈਸਰਜ਼ ਵਿਨਸ ਐਜ਼ੂਕੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਸਰਜ਼ ਵਿਨਸ ਐਜ਼ੂਕੇਸ਼ਨ ਸਰਵਿਸਿਜ਼, ਐਸ.ਸੀ.ਐਫ. ਨੰਬਰ 18, ਟਾਪ ਫਲੋਰ, ਫੇਜ਼-3ਬੀ2, ਮੋਹਾਲੀ ਦੇ ਭਾਈਵਾਲਾਂ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 438/ਆਈ.ਸੀ., ਮਿਤੀ 17 ਮਈ 2021 ਨੂੰ ਜਾਰੀ ਕੀਤਾ ਗਿਆ ਸੀ। ਫਰਮ ਦੇ ਭਾਈਵਾਲ ਰੋਹਿਤ ਕੁਮਾਰ, ਪੁੱਤਰ ਸ੍ਰੀ ਈਸ਼ਵਰ ਦਾਸ, ਵਾਸੀ ਪਿੰਡ ਚੌਕੀ ਬਲਦਵਾਰਾ, ਡਾਕਘਰ ਸਜਾਓ, ਤਹਿਸੀਲ ਸਰਕਾਘਾਟ, ਜ਼ਿਲ੍ਹਾ ਮੰਡੀ, ਹਿਮਾਚਲ ਪ੍ਰਦੇਸ਼, ਮੌਜੂਦਾ ਪਤਾ ਮਕਾਨ ਨੰਬਰ 900, ਪਹਿਲੀ ਮੰਜ਼ਿਲ, ਫੇਜ਼-4, ਮੋਹਾਲੀ; ਅਤੇ ਵਰੁਣ ਦੇਵ, ਪੁੱਤਰ ਸ੍ਰੀ ਸੁਰਿੰਦਰ ਕਪੂਰ, ਵਾਸੀ ਵਾਰਡ ਨੰਬਰ 4, ਪਿੰਡ ਖੇਹਰੀਆਂ, ਤਹਿਸੀਲ ਜਵਾਲੀ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼, ਮੌਜੂਦਾ ਪਤਾ ਮਕਾਨ ਨੰਬਰ 1506, ਗਰਾਊਂਡ ਫਲੋਰ, ਸੈਕਟਰ-70, ਮੋਹਾਲੀ ਹਨ। ਇਸ ਲਾਇਸੰਸ ਦੀ ਮਿਆਦ 16 ਮਈ 2026 ਤੱਕ ਸੀਉਨ੍ਹਾਂ ਕਿਹਾ ਕਿ ਪ੍ਰਾਪਤ ਸ਼ਿਕਾਇਤਾਂ ਅਤੇ ਜਾਂਚ ਰਿਪੋਰਟਾਂ ਦੇ ਆਧਾਰ 'ਤੇ ਫਰਮ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਵਿੱਚ ਕੰਸਲਟੈਂਸੀ ਦੀ ਥਾਂ ਟੂਰਿਸਟ ਵੀਜ਼ਾ ਅਤੇ ਸਟੱਡੀ ਵੀਜ਼ਾ ਸਬੰਧੀ ਕੰਮ ਕਰਨ, ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ, ਚੰਡੀਗੜ੍ਹ ਨੂੰ ਛਿਮਾਹੀ ਰਿਪੋਰਟਾਂ ਭੇਜਣ ਉਪਰੰਤ ਇਸ ਦਫ਼ਤਰ ਵਿੱਚ ਜਾਣਕਾਰੀ ਪੇਸ਼ ਕਰਨ ਅਤੇ ਲਾਇਸੰਸ ਨਵੀਨੀਕਰਨ ਲਈ ਅਰਜ਼ੀ ਦੇਣ ਸਬੰਧੀ ਜਵਾਬ ਮੰਗਿਆ ਗਿਆ ਸੀ। ਪਰੰਤੂ ਹੁਣ ਤੱਕ ਬਿਨੈਕਾਰਾਂ ਵੱਲੋਂ ਨਾ ਤਾਂ ਇਸ ਦਫ਼ਤਰ ਵਿੱਚ ਕੋਈ ਸਪਸ਼ਟੀਕਰਨ ਜਾਂ ਜਾਣਕਾਰੀ ਪੇਸ਼ ਕੀਤੀ ਗਈ ਹੈ ਅਤੇ ਨਾ ਹੀ ਲਾਇਸੰਸ ਨਵੀਨੀਕਰਨ ਲਈ ਅਰਜ਼ੀ ਦਿੱਤੀ ਗਈ ਹੈ। ਅਜਿਹਾ ਕਰਕੇ ਬਿਨੈਕਾਰਾਂ ਅਤੇ ਫਰਮ ਵੱਲੋਂ ਐਕਟ ਅਤੇ ਨਿਯਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ ਹੈ।

ਉਕਤ ਤੱਥਾਂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(ਈ) ਤਹਿਤ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਾ ਕਰਨ ਕਾਰਨ ਮੈਸਰਜ਼ ਵਿਨਸ ਐਜ਼ੂਕੇਸ਼ਨ ਸਰਵਿਸਿਜ਼ ਦਾ ਲਾਇਸੰਸ ਨੰਬਰ 438/ਆਈ.ਸੀ., ਮਿਤੀ 17 ਮਈ 2021, ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈਇਸ ਤੋਂ ਇਲਾਵਾ ਐਕਟ ਅਤੇ ਨਿਯਮਾਂ ਵਿੱਚ ਦਰਸਾਏ ਅਨੁਸਾਰ ਭਵਿੱਖ ਵਿੱਚ ਜੇਕਰ ਉਕਤ ਬਿਨੈਕਾਰਾਂ, ਫਰਮ ਜਾਂ ਫਰਮ ਦੇ ਮਾਲਕ ਦੇ ਖ਼ਿਲਾਫ਼ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦੇ ਨਿਪਟਾਰੇ ਲਈ ਸਬੰਧਤ ਬਿਨੈਕਾਰ, ਫਰਮ ਜਾਂ ਫਰਮ ਦਾ ਮਾਲਕ ਹਰ ਪੱਖੋਂ ਖੁਦ ਜ਼ਿੰਮੇਵਾਰ ਹੋਵੇਗਾ।।

।

।