ਐਸ ਏ ਐਸ ਨਗਰ, 23 ਅਕਤੂਬਰ- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਣਿੱਠ ਨੇ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਤੇ ਕਿਨ੍ਹਾਂ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸ ਪਾਰਟੀ ਨਾਲ ਮਿਲੀਭੁਗਤ ਕਰਕੇ ਬਲੌਂਗੀ ਅਤੇ ਬੜ ਮਾਜਰਾ ਨੂੰ ਨਗਰ ਨਿਗਮ ਦੀ ਹੱਦਬੰਦੀ ਤੋਂ ਸਾਜਿਸ਼ ਤਹਿਤ ਬਾਹਰ ਰੱਖਿਆ ਹੈ ਜਦੋਂਕਿ ਪਹਿਲਾਂ ਇਹਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਬਲੌਂਗੀ ਅਤੇ ਬੜਮਾਜਰਾ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ ਕਿ ਇਹਨਾਂ ਖੇਤਰਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਕੇ ਇਹਨਾਂ ਦਾ ਲੋੜੀਂਦਾ ਵਿਕਾਸ ਕਰਵਾਇਆ ਜਾਵੇਗਾ।
ਉਹਨਾਂ ਕਿਹਾ ਕਿ ਇਹਨਾਂ ਦੋਵੇਂ ਖੇਤਰਾਂ ਵਿੱਚ ਇਸ ਵੇਲੇ ਡੇਢ ਲੱਖ ਦੇ ਕਰੀਬ ਆਬਾਦੀ ਹੈ ਅਤੇ ਇਸ ਖੇਤਰ ਨੂੰ ਯੋਜਨਾਬੱਧ ਕਰਨ ਦੀ ਸਭ ਤੋਂ ਵੱਧ ਲੋੜ ਹੈ ਤਾਂ ਜੋ ਇਹਨਾਂ ਵਸਨੀਕਾਂ ਦਾ ਜੀਵਨ ਪੱਧਰ ਬਿਹਤਰ ਹੋ ਸਕੇ ਅਤੇ ਨਗਰ ਨਿਗਮ ਵਿੱਚ ਸ਼ਾਮਲ ਕਰਕੇ ਇਹਨਾਂ ਖੇਤਰਾਂ ਵਿੱਚ ਲੋੜੀਂਦਾ ਵਿਕਾਸ ਕੀਤਾ ਜਾ ਸਕਦਾ ਪਰੰਤੂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ।
ਆਪ ਅਤੇ ਕਾਂਗਰਸ ਨੇ ਮਿਲੀਭੁਗਤ ਕਰਕੇ ਬਲੌਂਗੀ ਅਤੇ ਬੜਮਾਜਰਾ ਨੂੰ ਜਾਣ ਬੁੱਝ ਕੇ ਨਿਗਮ ਦੀ ਹੱਦਬੰਦੀ ਤੋਂ ਕੱਢਿਆ ਸੰਜੀਵ ਵਣਿੱਠ
