ਲੁਧਿਆਣਾ - ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133 ਵੇਂ ਜਨਮ ਦਿਵਸ ਨੂੰ ਸਮਰਪਿਤ ਅੱਜ ਨੰਬਰ ਬੱਗਾ ਖੁਰਦ ਤੋਂ ਇੱਕ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ ਬੱਗਾ ਖੁਰਦ ਤੋਂ ਬਾਹਰ ਹੜਾ, ਤਲਵਾੜਾ ਦਸ਼ਮੇਸ਼ ਨਗਰ, ਇਆਲੀ ਖੁਰਦ, ਪ੍ਰਤਾਪ ਸਿੰਘ ਵਾਲਾ, ਮਲਕਪੁਰ, ਨੂਰਪੁਰ ਬੇਟ, ਰਸੂਲਪੁਰ, ਬੱਗਾ ਕਲਾ ਤੋਂ ਹੁੰਦੀ ਹੋਈ ਲਾਡੂਵਾਲ, ਬਾੜੇਵਾਲ ਡੋਗਰਾਂ ਤੋਂ ਬਾਅਦ ਸਮਾਪਤੀ ਬੱਗਾ ਖੁਰਦ ਵਿਖੇ ਹੋਵੇਗੀ।
ਇਹ ਜਾਣਕਾਰੀ ਦਿੰਦਿਆ ਜਸਵਿੰਦਰ ਸਿੰਘ ਰਜਵਾਲ ਨੇ ਚੁਣਵੇਂ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਸਾਂਝੀ ਕੀਤੀ। ਇਸ ਰੈਲੀ ਦਾ ਮਲਕਪੁਰ ਵਿਖੇ ਭਰਵਾਂ ਸਵਾਗਤ ਸਟਾਰ ਐਕਸ ਪਾਵਰ ਸਕੂਲ ਦੇ ਮੁਖੀ ਠਾਕੁਰ ਸਿੰਘ ਪ੍ਰਿੰਸੀਪਲ ਅਤੇ ਸਮੂਹ ਸੰਗਤ ਨਾਗਰ ਸਿੰਘ ਬੋਪਾਰਾਏ, ਜਗਜੀਤ ਸਿੰਘ ਬਿੱਟੂ, ਜਤਿੰਦਰ ਸਿੰਘ ਮਲਕਪੁਰ, ਠਾਕੁਰ ਸਿੰਘ, ਬੂਟਾ ਸਿੰਘ ਦਾਦ, ਰਾਜਪ੍ਰੀਤ ਸਿੰਘ, ਜਗਮੇਲ ਸਿੰਘ ਜੈੱਲਾ ਭਾਨੋਹਰ, ਜਸਵਿੰਦਰ ਸਿੰਘ ਰਜੋਵਾਲ, ਗੁਰਵਿੰਦਰ ਸਿੰਘ, ਬੂਟਾ ਸਿੰਘ ਤੇ ਨੋਨੂੰ ਮਲਕਪੁਰ ਆਦਿ ਹਾਜ਼ਰ ਸਨ।
ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੱਢੀ ਜਾਵੇਗੀ ਮੋਟਰਸਾਈਕਲ ਰੈਲੀ
