ਗੜਸ਼ੰਕਰ, 5 ਸਤੰਬਰ- ਪਿੰਡ ਡੱਲੇਵਾਲ ਵਿੱਚ ਲੱਗ ਰਹੇ ਕ੍ਰੈਸ਼ਰ ਖ਼ਿਲਾਫ਼ ਮਤਾ ਪਾ ਕੇ ਗ੍ਰਾਮ ਸਭਾ ਮੈਂਬਰਾਂ ਵੱਲੋਂ ਐੱਸ ਡੀ ਐੱਮ ਗੜ੍ਹਸ਼ੰਕਰ ਨੂੰ ਦਿੱਤਾ ਮੰਗ ਪੱਤਰ ਗਿਆ, ਸਰਪੰਚ ਕਰਮ ਚੰਦ ਨੇ ਦੱਸਿਆ ਕਿ ਇਸ ਸਬੰਧੀ ਬੀਡੀਪੀਓ ਗੜ੍ਹਸ਼ੰਕਰ , ਡੀਐੱਫਓ ਗੜ੍ਹਸ਼ੰਕਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗ੍ਰਾਮ ਸਭਾ ਦੇ ਅਜਲਾਸ ਵਿਚ ਪਿੰਡ ਵਿੱਚ ਕੋਈ ਵੀ ਸਟੋਨ ਕਰੈਸ਼ਰ ਨਾ ਲਗਾਉਣ, ਜ਼ਮੀਨ ਵਿੱਚੋਂ ਰੇਤ ਜਾਂ ਪੱਥਰ ਦੀ ਖੁਦਾਈ ਨਾ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਨ ਖਰਾਬ ਹੋਣ, ਬਿਮਾਰੀਆਂ ਦਾ ਖਤਰਾ ਵੱਧਣ, ਆਵਾਜ਼ ਪ੍ਰਦੂਸ਼ਣ, ਨਜਾਇਜ਼ ਮਾਈਨਿੰਗ, ਹੜਾਂ ਦਾ ਖਤਰਾ ਵੱਧਣ, ਜੰਗਲੀ ਜੀਵਾਂ ਦੇ ਖਤਮ ਹੋਣ, ਭਾਰੀ ਵਾਹਨਾਂ ਕਾਰਨ ਜਾਨ ਦਾ ਖਤਰਾ ਵੱਧਣ ਦਾ ਖਦਸ਼ਾ ਹੈ।
ਇਸ ਲਈ ਪੰਜਾਬ ਪੰਚਾਇਤ ਕਾਨੂੰਨ 1994 ਦੀ ਵਰਤੋਂ ਕਰਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਮੌਕੇ ਹੀਰਾ ਲਾਲ , ਕ੍ਰਿਸ਼ਨ ਕੁਮਾਰ, ਚਿਰੰਜੀ ਲਾਲ, ਰਕੇਸ਼ ਕੁਮਾਰ, ਕੁਲਤਾਰ ਸਿੰਘ, ਬਾਲ ਕਿਸ਼ਨ, ਆਸ਼ਾ ਰਾਣੀ, ਸੁੱਚਾ ਸਿੰਘ, ਕਰਮ ਚੰਦ, ਜੀਵਨ ਰਾਣੀ, ਅਨੀਤਾ ਦੇਵੀ, ਵਿਸ਼ਾਲ ਸ਼ਰਮਾ, ਹਰਮੇਸ਼ ਚੰਦ, ਸੰਜਨਾ ਸ਼ਰਮਾ, ਗੁਰਮੀਤੋ ਦੇਵੀ, ਅਨਿਲ ਜੱਸਲ, ਮਮਤਾ ਦੇਵੀ, ਉਰਮਿਲਾ ਦੇਵੀ, ਦਰਸ਼ਨਾ ਦੇਵੀ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।