ਗੜ੍ਹਸ਼ੰਕਰ, 22 ਫਰਵਰੀ:- ਜੀਟੀਯੂ ਗੜ੍ਹਸ਼ੰਕਰ 1 ਦੇ ਬਲਾਕ ਪ੍ਰਧਾਨ ਪਵਨ ਕੁਮਾਰ ਗੋਇਲ, ਜੀਟੀਯੂ ਬਲਾਕ ਗੜ੍ਹਸ਼ੰਕਰ 2 ਦੇ ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਰਾਣਾ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਸਤਪਾਲ ਮਿਨਹਾਸ ਦੀ ਅਗਵਾਈ ਹੇਠ 22 ਫਰਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਵਿਸ਼ਾਲ ਰੈਲੀ ਵਿੱਚ ਦੋਵਾਂ ਬਲਾਕਾਂ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
 ਜਿਸ ਵਿੱਚ ਲੈਕਚਰਾਰ ਰਾਜ ਕੁਮਾਰ, ਲੈਕਚਰਾਰ ਨਰੇਸ਼ ਕੁਮਾਰ, ਸੰਦੀਪ ਕੁਮਾਰ ਹੈੱਡਮਾਸਟਰ, ਸੀਐਚਟੀ ਗੁਰਦੇਵ ਸਿੰਘ ਢਿੱਲੋਂ, ਸੀਐਚਟੀ ਜਸਵੀਰ ਸਿੰਘ, ਸੀਐਚਟੀ ਨਰੇਸ਼ ਕੁਮਾਰ, ਸੀਐਚਟੀ ਕੁਲਵੰਤ ਸਿੰਘ, ਲੈਕਚਰਾਰ ਹਰਬਲਾਸ ਬੰਗਾ, ਲੈਕਚਰਾਰ ਮਨੋਜ ਬੰਗਾ, ਨਿਤਿਨ ਸੁਮਨ, ਹਰਦੀਪ ਕੁਮਾਰ, ਲੈਕਚਰਾਰ ਅਮਰੀਕ ਦਿਆਲ, ਲੈਕਚਰਾਰ ਰਾਜ ਕੁਮਾਰ ਬੀਨੇਵਾਲ, ਕਰਨੈਲ ਸਿੰਘ, ਮਨੋਜ ਕੁਮਾਰ, ਕੇਵਲ ਕੌਰ, ਨਿਵੇਦਿਤਾ, ਕੁਲਜੀਤ ਕੌਰ, ਨਰਿੰਦਰ ਕੌਰ, ਖੁਸ਼ਵਿੰਦਰ ਕੌਰ, ਰੋਹਿਤ ਸ਼ਰਮਾ, ਕੁਲਦੀਪ ਸਿੰਘ, ਵਰਿੰਦਰ ਸਿੰਘ, ਦਵਿੰਦਰ ਕੁਮਾਰ, ਨਵਜੋਤ ਕੌਰ, ਕਾਂਤਾ ਰਾਣੀ, ਸੇਵਾਮੁਕਤ ਮਾਸਟਰ ਸਤਪਾਲ ਕਲੇਰ ਅਤੇ ਹੋਰ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।