ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੰਜਾਬੀ ਦੇ ਸਿਰ ਮੌਰ ਸ਼ਾਇਰ ਪਦਮ ਸ੍ਰੀ ਡਾ. ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਦੇ ਸੰਬੰਧ ਚ ਸ਼ੋਕ-ਸਭਾ ਬੁਲਾਈ ਗਈ, ਜਿਸ ਵਿਚ ਵਿਦਿਆਰਥੀਆਂ, ਖੋਜਾਰਥੀਆਂ ਤੇ ਅਧਿਆਪਕਾਂ ਨੇ ਮੌਨ ਧਾਰਨ ਕਰਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।ਉਪਰੰਤ ਸ਼ੋਕ ਸਭਾ ਚ ਹਾਜ਼ਰ ਸਭਨਾਂ ਨੇ ਪਾਤਰ ਸਾਹਿਬ ਨਾਲ ਆਪਣੀਆਂ ਸਿਮਰਤੀਆਂ ਨੂੰ ਸਾਂਝਾ ਕੀਤਾ। ਇਸ ਮੌਕੇ ਵਿਭਾਗ ਮੁਖੀ ਤੇ ਪੰਜਾਬ ਕਲਾਪਰਿਸ਼ਦ ਦੇ ਉਪ-ਚੇਅਰਮੈਨ ਡਾ. ਯੋਗਰਾਜ ਨੇ ਉਹਨਾਂ ਦੇ ਅਣਥੱਕ ਸਾਹਿਤਕ ਯੋਗਦਾਨ ਤੇ ਕਾਰਜ-ਕੁਸ਼ਲਤਾ ਨੂੰ ਯਾਦ ਕੀਤਾ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਵਿਭਾਗ ਦੇ ਪ੍ਰੋ. ਡਾ. ਸਰਬਜੀਤ ਸਿੰਘ ਨੇ ਪਾਤਰ ਸਾਹਿਬ ਦੀ ਪ੍ਰਤਿਭਾਵਾਨ ਤੇ ਮਿਲਣਸਾਰ ਸ਼ਖਸੀਅਤ ਅਤੇ ਉਹਨਾਂ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਲੱਗੇ ਸਦਮੇ ਬਾਰੇ ਗੱਲ ਕੀਤੀ। ਇਸ ਮੌਕੇ ਡਾ. ਉਮਾ ਸੇਠੀ, ਡਾ. ਅਕਵਿੰਦਰ ਤਨਵੀ, ਸਮੂਹ ਵਿਭਾਗ ਸਟਾਫ਼ ਤੇ ਖੋਜਵਿਦਿਆਰਥੀ ਹਾਜ਼ਰ ਰਹੇ।
ਪਦਮ ਸ਼੍ਰੀ ਡਾ.ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ 'ਤੇ ਸ਼ੋਕ ਸਭਾ ਬੁਲਾਈ ਗਈ।
