ਗੜ੍ਹਸ਼ੰਕਰ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿੱਚ  ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾ ਅਨੁਸਾਰ ਸਕੂਲ   ਬਲਾਕ ਨੋਡਲ ਅਫ਼ਸਰ ਸ਼੍ਰੀ ਕ੍ਰਿਪਾਲ ਸਿੰਘ ਅਤੇ ਸਕੂਲ ਇੰਚਾਰਜ ਸੀ੍ ਮਨਜੀਤ ਜੀ ਦੀ ਅਗਵਾਈ ਵਿੱਚ ਰਾਸ਼ਟਰੀ ਖੋਜ ਅਭਿਆਨ ਅਧੀਨ ਬਲਾਕ ਪੱਧਰੀ  ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਕੁਇਜ਼ ਮੁਕਾਬਲੇ ਵਿੱਚ   ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।  
ਸੈਕੰਡਰੀ ਵਰਗ  ਨੌਵੀਂ  ਅਤੇ ਦਸਵੀਂ ਦੇ ਮੁਕਾਬਲੇ ਵਿੱਚ ਪਹਿਲਾ ਦੂਸਰਾ ਤੇ ਤੀਸਰਾ ਸਥਾਨ  ਕ੍ਰਮਵਾਰ ਸਰਕਾਰੀ ਹਾਈ ਸਕੂਲ ਮਹਿਰਾਬਪੁਰ, ਸਸਸਸ ਬੋੜਾ ਅਤੇ  ਸਰਕਾਰੀ ਹਾਈ ਸਕੂਲ ਬੀਰਮਪੁਰ ਨੇ ਹਾਸਲ ਕੀਤਾ। ਮਿਡਲ ਵਰਗ ਛੇਵੀਂ ਤੋਂ ਅੱਠਵੀਂ  ਜਮਾਤ ਦੇ ਮੁਕਾਬਲੇ ਵਿੱਚ  ਕ੍ਰਮਵਾਰ  ਪਹਿਲਾ ਦੂਸਰਾ ਅਤੇ ਤੀਸਰਾ ਸਰਕਾਰੀ ਹਾਈ ਸਕੂਲ ਗੜੵੀ ਮਾਨਸੋਵਾਲ  ਸਰਕਾਰੀ ਹਾਈ ਸਕੂਲ ਡਘਾਮ ਅਤੇ ਸਰਕਾਰੀ ਹਾਈ ਸਕੂਲ ਮਹਿਰਾਬਪੁਰ  ਰਿਹਾ  ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਪਾ੍ਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। 
ਵੱਖ ਵੱਖ ਸਕੂਲਾਂ ਤੋਂ ਹਰਦੀਪ ਬਸੀ ਹਰਿੰਦਰ ਸਿੰਘ ਮੋਨਿਕਾ ਰਾਣੀ ਸਰਬਜੀਤ ਸਿੰਘ ਕੁਸ਼ਲ ਕੁਮਾਰ ਤੋਂ ਇਲਾਵਾ  ਲੈਕ: ਨਰੇਸ਼  ਕੁਮਾਰ  ਅਰਵਿੰਦਰ ਪਾਲ ਕੌਰ ਅਜੇ ਕੁਮਾਰ, ਪਰਮਿੰਦਰ ਸਿੰਘ ਜਤਿੰਦਰ ਸਿੰਘ ਸ਼ਾਮ ਸਿੰਘ ਪੂਜਾ ਰਾਣੀ ਮਮਤਾ ਰਾਣੀ ਏਕਤਾ ਰਾਣੀ  ਕੈਪਸ ਮੈਨੂੰ ਗੁਰਮੁਖ ਸਿੰਘ ਤੀਰਥ ਰਾਮ ਸਮੂਹ ਸਟਾਫ਼ ਸਮੇਤ ਬਲਾਕ ਰਿਸੋਰਸ ਕੋਰਡੀਨੇਟਰ ਸ਼੍ਰੀ ਅਨੁਪਮ ਸ਼ਰਮਾਂ  ਬਲਾਕ ਰਿਸੋਰਸ ਕਾ ਕੋਰਡੀਨੇਟਰ ਸ਼ੀ੍  ਰਾਮ ਸਰੂਪ ਸ਼੍ਰੀ ਰਾਮ ਕ੍ਰਿਸ਼ਨ  ਅੰਗ੍ਰਜੀ ਮਸਟੈਰ ਅਤੇ ਹਰਿੰਦਰ  ਸਿੰਘ ਸਾਇਂਸ ਮਾਸਟਰ, ਗੁਰਪ੍ਰੀਤ  ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘਅਤੇ ਹੋਰ ਸਕੂਲਾਂ ਦੇ  ਸਟਾਫ ਦੇ ਸਹਯੋਗ ਨਾਲ ਕੁਇਜ਼  ਮੁਕਾਬਲਾ ਆਯੋਜਨ ਸਫਲ ਹੋਇਆ।