ਪਟਿਆਲਾ:- ਇਤਿਹਾਸਕ ਬਾਰਾਦਰੀ ਗਾਰਡਨਜ਼, ਪਟਿਆਲਾ ਵਿਖੇ ਸਾਰੇ 27 ਫਰੈਂਡਜ਼ ਗਰੁੱਪਾਂ ਵੱਲੋਂ ਸਾਂਝੇ ਤੌਰ 'ਤੇ 80ਵਾਂ ਆਜ਼ਾਦੀ ਦਿਹਾੜਾ ਪੂਰੇ ਦੇਸ਼-ਭਗਤੀ ਦੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ਗੋਲ ਚੱਕਰ (ਬਾਰਾਦਰੀ ਗਾਰਡਨ) ਵਿਖੇ ਵੱਡੀ ਗਿਣਤੀ ਵਿੱਚ ਸੈਰ ਪ੍ਰੇਮੀ, ਯੋਗਾ ਸਾਧਕ ਅਤੇ ਵੱਖ-ਵੱਖ ਗਰੁੱਪਾਂ ਦੇ ਮੈਂਬਰ ਇਕੱਤਰ ਹੋਏ।
ਸਮਾਗਮ ਦੌਰਾਨ ਬਾਰਾਦਰੀ ਗਾਰਡਨਜ਼ ਦੇ ਸਮੂਹ 27 ਫਰੈਂਡਜ਼ ਗਰੁੱਪਾਂ ਵੱਲੋਂ ਮੁੱਖ ਕੋਆਰਡੀਨੇਟਰ ਸ. ਜਸਵੰਤ ਸਿੰਘ ਕੌਲੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਮੂਹ ਗਰੁੱਪਾਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਉਣ, ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਦੇਸ਼-ਭਗਤੀ ਦਾ ਇਹ ਪ੍ਰੋਗਰਾਮ ਸਫਲਤਾਪੂਰਵਕ ਉਲੀਕਣ ਲਈ ਹਾਰ ਅਤੇ ਸਿਰੋਪਾਓ ਭੇਟ ਕਰਕੇ ਸਨਮਾਨ ਬਖ਼ਸ਼ਿਆ ਗਿਆ।
ਇਸ ਮੌਕੇ ਵੱਖ-ਵੱਖ ਗਰੁੱਪਾਂ ਦੇ ਮੈਂਬਰਾਂ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਸਮੇਤ ਦੇਸ਼-ਭਗਤੀ ਦੀਆਂ ਗਤੀਵਿਧੀਆਂ, ਫਿਟਨੈੱਸ ਅਤੇ ਯੋਗਾ ਪ੍ਰਦਰਸ਼ਨ ਕੀਤੇ ਗਏ। ਆਜ਼ਾਦੀ ਦਿਹਾੜੇ ਦੇ ਜੈਕਾਰਿਆਂ ਅਤੇ ਦੇਸ਼-ਭਗਤੀ ਦੇ ਨਾਅਰਿਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ। ਸ. ਜਸਵੰਤ ਸਿੰਘ ਕੌਲੀ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਗਰੁੱਪ ਮੈਂਬਰਾਂ, ਕੋਆਰਡੀਨੇਟਰਾਂ ਅਤੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਬਾਰਾਦਰੀ ਗਾਰਡਨਜ਼ ਪਟਿਆਲਾ ਵਿਖੇ 80ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ ਮੁੱਖ ਕੋਆਰਡੀਨੇਟਰ ਸ ਜਸਵੰਤ ਸਿੰਘ ਕੌਲੀ ਦਾ ਵਿਸ਼ੇਸ਼ ਸਨਮਾਨ
