ਗੜਸ਼ੰਕਰ, 21 ਜਨਵਰੀ:- ਓਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਪਿੰਡ ਪਨਾਮ ਤੋਂ ਕਮੇਟੀ ਮੈਂਬਰ ਰਾਕੇਸ਼ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 22ਵਾਂ ਓਲੰਪੀਅਨ ਜਰਨੈਲ ਸਿੰਘ ਫੁਟਬਾਲ ਟੂਰਨਾਮੈਂਟ ਪਿੰਡ ਪਨਾਮ ਵਿੱਚ 24 ਜਨਵਰੀ ਤੋਂ 28 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਪਿੰਡ ਪੱਧਰ ਵਿੱਚ ਪਹਿਲਾ ਇਨਾਮ 51000 ਦੂਸਰਾ ਇਨਾਮ 41000 ਦਿੱਤਾ ਜਾਵੇਗਾ। ਅੰਡਰ 16 ਵਿੱਚ ਜੇਤੂ ਟੀਮ ਨੂੰ 15000 ਅਤੇ ਉਪ ਜੇਤੂ ਨੂੰ 11000 ਦੀ ਨਗਦ ਰਾਸ਼ੀ ਅਤੇ ਆਲੀਸ਼ਾਨ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਟੂਰਨਾਮੈਂਟ ਦੌਰਾਨ ਫੁਟਬਾਲ ਜਗਤ ਦੀਆਂ ਮਹਾਨ ਸ਼ਖਸ਼ੀਅਤਾਂ ਗੁਰਦੇਵ ਸਿੰਘ ਗਿੱਲ ਅਰਜਨਾ ਅਵਾਰਡੀ, ਬਗੀਚਾ ਸਿੰਘ, ਮੰਡੇਰ ਚੱਕ, ਹਰਨੰਦਨ ਸਿੰਘ ਖਾਬੜਾ ਅਤੇ ਦਰਸ਼ਨ ਸਿੰਘ ਮਜਾਰਾ ਡੀਗਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਸਫਲ ਕਰਨ ਵਿੱਚ ਜਿੱਥੇ ਐਨਆਰਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਹਿੰਦਾ ਹੈ ਉੱਥੇ ਨਾਲ ਹੀ ਹਰਪ੍ਰੀਤ ਸਿੰਘ ਬੈਂਸ, ਅਮਨਦੀਪ ਸਿੰਘ, ਹਰਸ਼ ਮੋਹਨ ਸਿੰਘ ਢਿੱਲੋ, ਪਰਮਜੀਤ ਸਿੰਘ ਸੰਘਾ, ਮਨਜੀਤ ਸਿੰਘ ਕੋਚ, ਬਲਵੀਰ ਸਿੰਘ ਸਾਹਿਤ ਹੋਰ ਫੁਟਬਾਲ ਪ੍ਰੇਮੀਆਂ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ।
22ਵਾਂ ਓਲੰਪੀਅਨ ਜਰਨੈਲ ਸਿੰਘ ਫੁਟਬਾਲ ਟੂਰਨਾਮੈਂਟ 24 ਜਨਵਰੀ ਤੋਂ ਪਿੰਡ ਪਨਾਮ ਵਿੱਚ
