ਸਮਾਣਾ/ਪਟਿਆਲਾ:- ਪਿਛਲੇ ਦਿਨੀ ਨੇਤਰ ਪ੍ਰਕਾਸ਼ ਆਈ ਸੈਂਟਰ ਨੇੜੇ ਗੁਰੁਦਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਅੱਖਾ ਦੇ ਮਹਿਰ ਡਾ ਗੁਰਜੀਤ ਸਿੰਘ ਅਤੇ ਡਾ ਗੁਰਮੀਤ ਸਿੰਘ ( ਜਨਰਲ ਫਿਜੀਸੀਅਨ) ਗੁਰਮੀਤ ਹਸਪਤਾਲ ਜੋੜਿਆਂ ਭੱਠੀਆ ਪਟਿਆਲਾ ਦੇ ਸਹਿਯੋਗ ਨਾਲ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ, ਰਾਇਟ ਥਿੰਕਿੰਗ ਵੈਲਫੇਅਰ ਸੁਸਾਇਟੀ ਪਟਿਆਲਾ ਵੱਲੋ ਸਵਰਗੀ ਆ ਜਗਦੀਸ਼ ਲਾਲ ਸਰਮਾ ਦੀ ਮਿੱਠੀ ਯਾਦ ਵਿੱਚ ਅੱਖਾ ਤੇ ਜਨਰਲ ਮੈਡੀਕਲ ਕੈਂਪ ਪਿੰਡ ਚੋਂਹਠ ਦੇ ਗੁਰਦੂਆਰਾ ਸਾਹਿਬ ਵਿੱਚ ਲਗਾਇਆ ਗਿਆ, 125 ਮਰੀਜ਼ਾ ਦੀਆ ਅੱਖਾ ਦੀ ਜਾਂਚ ਕੀਤੀ ਤੇ 50 ਲੋੜਵੰਦ ਵਿਅਕਤੀਆਂ ਐਨਕਾਂ ਮੁਫ਼ਤ ਦਿਤੀਆ ਗਈਆਂ।
80 ਦੇ ਕਰੀਬ ਮਰੀਜ਼ਾ ਨੂੰ ਡਾ ਗੁਰਮੀਤ ਸਿੰਘ ਤੇ ਉਨਾ ਦੇ ਸਟਾਫ ਨੇ ਮਰੀਜ਼ ਚੈਕ ਕੀਤੇ ਤੇ ਦਵਾਈਆ ਮੁਫ਼ਤ ਵੰਡੀਆ। ਕੈਂਪ ਦਾ ਉਦਘਾਟਨ ਡਾ ਮਨਪ੍ਰੀਤ ਕੌਰ ਮੈਡੀਕਲ ਅਫ਼ਸਰ ਨੇ ਕੀਤਾ। ਤਾ ਆਪਣੇ ਭਾਸ਼ਨ ਵਿੱਚ ਪਬਲਿਕ ਨੂੰ ਅੱਖਾ ਦੀਆ ਬਿਮਾਰੀਆ ਸਬੰਧੀ ਜਾਗਰੂਕ ਕੀਤਾ। ਸਾਨੂੰ ਹਰੀਆ ਸਬਜੀਆ ਦੀ ਵਰਤੋ ਕਰਨੀ ਚਾਹੀਦੀ ਹੈ।
ਡਾ ਹਰਨੇਕ ਸਿੰਘ ਢੋਟ ਨੇ ਦੱਸਿਆ ਸਾਨੂੰ ਅੱਖਾ ਨੂੰ ਤਾਜੇ ਪਾਣੀ ਦੇ ਛਿੱਟੇ ਮਾਰਨਾ ਚਾਹੀਦਾ ਨੇ ਮੋਬਾਈਲ ਘੱਟੋ-ਘੱਟ ਦੇਖਣਾ ਚਾਹੀਦਾ ਹੈ। ਮੁਰਾਰੀ ਲਾਲ ਸਰਮਾ ਨੇ ਕੈਂਪ ਦੀ ਪ੍ਰਧਾਨਗੀ ਕੀਤੀ। ਵਿਸੇਸ਼ ਮਹਿਮਾਨ ਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਕਿਹਾ " ਅੱਖਾ ਹਨ ਤਾ ਜਹਾਨ ਹੈ" ਇੰਨਾ ਦੀ ਦੇਖਭਾਲ ਕਰਨੀ ਚਾਹੀਦੀ ਹੈ।
ਇਸ ਮੋਕੇ ਲਾਲ ਚੰਦ ਸਰਮਾ, ਸੰਤੋਸ਼ ਕੁਮਾਰੀ, ਰਾਜੀਵ ਸਰਮਾ, ਧਰੁਵ ਸਰਮਾ ਦੀਪਕ ਕਾਲੀਆ ਰਾਜ ਕੁਮਾਰ, ਗੁਲਸ਼ਨ ਸਰਮਾ ਜੀ ਵੱਲੋ ਕੈਂਪ ਦਾ ਅਯੋਜਨ ਕੀਤਾ। ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾ ਦਾ ਵੀ ਸਹਿਯੋਗ ਸੀ।
ਕੈਂਪ ਵਿੱਚ 225 ਮਰੀਜ਼ਾ ਦੀਆ ਅੱਖਾ ਅਤੇ ਹੋਰ ਬਿਮਾਰੀਆ ਦਾ ਕੀਤਾ ਚੈਕਅੱਪ ਉਪਕਾਰ ਸਿੰਘ
