ਵੈਟਨਰੀ ਯੂਨੀਵਰਸਿਟੀ ਦੇ ਐਨਸੀਸੀ ਕੈਡੇਟ ਦੀ ਭਾਰਤੀ ਫੌਜ ਲਈ ਹੋਈ ਚੋਣ
ਲੁਧਿਆਣਾ 07 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕਾਰਜਸ਼ੀਲ ਵਨ ਪੰਜਾਬ ਰਿਮਾਊਂਟ ਐਂਡ ਵੈਟਨਰੀ ਐਨ ਸੀ ਸੀ ਸਕਵੈਡਰਨ ਤੋਂ ਸਿਖਲਾਈ ਪ੍ਰਾਪਤ ਕੈਡੇਟ ਭਾਵੇਸ਼ ਕੌਂਡਲ ਨੇ ਸਰਵਿਸਿਜ਼ ਸਿਲੈਕਸ਼ਨ ਬੋਰਡ ਪਾਸ ਕੀਤਾ ਹੈ ਅਤੇ ਉਨ੍ਹਾਂ ਨੂੰ ਭਾਰਤੀ ਫੌਜ ਦੇ ਰਿਮਾਊਂਟ ਅਤੇ ਵੈਟਨਰੀ ਕੋਰ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ।

ਉਨ੍ਹਾਂ ਨੂੰ ਕੈਪਟਨ ਵਜੋਂ ਕਮਿਸ਼ਨ ਕੀਤਾ ਜਾਵੇਗਾ। ਭਾਵੇਸ਼ ਨੇ 2023 ਵਿੱਚ ਵੈਟਨਰੀ ਸਾਇੰਸ ਕਾਲਜ ਤੋਂ ਬੈਚਲਰ ਆਫ਼ ਵੈਟਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਦੀ ਡਿਗਰੀ ਪਾਸ ਕੀਤੀ ਸੀ। ਉਹ ਉਤਰਾਖੰਡ ਦੇ ਇੱਕ ਐਨ ਜੀ ਓ ਵਿੱਚ ਵੈਟਨਰੀ ਸਰਜਨ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੂੰ ਇਸ ਮਾਣਮੱਤੀ ਕੋਰ ਵਿੱਚ ਸੇਵਾਵਾਂ ਲਈ 18 ਐੱਸ ਐੱਸ ਬੀ ਪ੍ਰਯਾਗਰਾਜ ਤੋਂ ਚੁਣਿਆ ਗਿਆ।
ਉਹ ਆਰ ਵੀ ਸੀ ਸੈਂਟਰ ਅਤੇ ਕਾਲਜ ਮੇਰਠ ਤੋਂ ਮੁੱਢਲੀ ਫੌਜੀ ਸਿਖਲਾਈ ਲੈਣਗੇ। ਭਾਵੇਸ਼ ਆਪਣੀ ਐਨਸੀਸੀ ਸਿਖਲਾਈ ਦੌਰਾਨ ਬਹੁਤ ਹੀ ਉਤਸ਼ਾਹੀ ਕੈਡੇਟ ਸੀ। ਆਰਵੀਸੀ ਵਿੱਚ ਚੋਣ ਬਹੁਤ ਹੀ ਪ੍ਰਤੀਯੋਗੀ ਪ੍ਰੀਖਿਆ ਹੈ ਅਤੇ ਵੈਟਨਰੀ ਸਾਇੰਸ ਵਿੱਚ ਪ੍ਰਾਪਤ ਗਿਆਨ ਦੇ ਨਾਲ ਲੀਡਰਸ਼ਿਪ ਅਤੇ ਅਨੁਸ਼ਾਸਨ ਵਿੱਚ ਉੱਤਮਤਾ ਨੂੰ ਮਾਨਤਾ ਦਿੰਦੀ ਹੈ।
ਉਨ੍ਹਾਂ ਦੀ ਪ੍ਰਾਪਤੀ ਯੂਨੀਵਰਸਿਟੀ ਅਤੇ ਇਸਦੇ ਅਧਿਆਪਕਾਂ ਲਈ ਇੱਕ ਮਾਣ ਵਾਲਾ ਮੌਕਾ ਹੈ। ਯੂਨੀਵਰਸਿਟੀ ਪ੍ਰਸ਼ਾਸਨ, ਅਧਿਆਪਕਾਂ ਅਤੇ ਸਮੁੱਚੇ ਐਨਸੀਸੀ ਸਟਾਫ਼ ਨੇ ਭਾਵੇਸ਼ ਨੂੰ ਭਾਰਤੀ ਫੌਜ ਵਿੱਚ ਸਫਲ ਕਰੀਅਰ ਅਤੇ ਦੇਸ਼ ਦੀ ਸੇਵਾ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।