ਪਟਿਆਲਾ:- ਇਹ ਪਰਵ ਪਹਿਲਾਂ ਬਹੁਤ ਹੀ ਜ਼ਿਆਦਾ ਮਨਾਇਆ ਜਾਂਦਾ ਸੀ ਪਰ ਕੁੱਝ ਸਾਲਾਂ ਤੋਂ ਇਹ ਕਾਫੀ ਘੱਟ ਹੋ ਗਿਆ ਹੈ। ਸ੍ਰੀ ਗਣੇਸ਼ ਉਤਸਵ 14 ਤੋਂ 25 ਸਤੰਬਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ (ਰਜਿ:) ਅਤੇ ਭਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਗਣੇਸ਼ ਜੀ ਦੀ ਸਥਾਪਨਾ ਦੇ 10ਵੇਂ ਦਿਨ ਵਾਮਨ ਦੁਆਦਸ਼ੀ 10ਵੇਂ ਦਿਨ ਵਾਮਨ ਜਯੰਤੀ ਘੜੀ ਧੂਮਧਾਮ ਨਾਲ ਮਨਾਈ ਗਈ ਅਤੇ ਪੰਡਿਤ ਅਨਿਲ ਸ਼ਰਮਾ ਜੀ ਨੇ ਵਾਮਨ ਅਵਤਾਰ ਬਾਰੇ ਚਾਨਣਾ ਪਾਇਆ। 52 ਅੰਗੁਲ ਦੇ ਭਗਵਾਨ ਵਾਮਨ ਦਾ ਜਨਮ ਮਹਾਰਿਸ਼ੀ ਕਸ਼ਯਪ ਅਤੇ ਮਾਤਾ ਅਦਿਤੀ ਦੇ ਘਰ ਹੋਇਆ ਸੀ। ਜਦੋਂ ਦੈਤਿਆਰਾਜ ਮਹਾਬਲੀ ਨੇ ਸਵਰਗ ਉੱਤੇ ਅਧਿਕਾਰ ਕਰ ਲਿਆ, ਤਾਂ ਦੇਵਤਿਆਂ ਦੀ ਰੱਖਿਆ ਲਈ ਭਗਵਾਨ ਵਿਸ਼ਨੂੰ ਨੇ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਦਵਾਦਸ਼ੀ ਤਿਥੀ ਨੂੰ ਵਾਮਨ ਅਵਤਾਰ ਧਾਰਨ ਕੀਤਾ। 

ਕਿਉਂਕਿ ਉਨ੍ਹਾਂ ਦਾ ਸਰੂਪ ਕੇਵਲ 52 ਅੰਗੁਲ ਦੇ ਇੱਕ ਛੋਟੇ ਬ੍ਰਾਹਮਣ ਬਾਲਕ (ਬੌਣੇ ਰੂਪ) ਵਰਗਾ ਸੀ, ਇਸ ਲਈ ਉਨ੍ਹਾਂ ਨੂੰ ਆਮ ਬੋਲਚਾਲ ਵਿੱਚ ‘52 ਭਗਵਾਨ’ (ਬਾਵਨ ਭਗਵਾਨ) ਵੀ ਕਿਹਾ ਜਾਂਦਾ ਹੈ। ਭਾਦਰਪਦ ਸ਼ੁਕਲ ਪੱਖ ਦਵਾਦਸ਼ੀ ਨੂੰ, ਸ਼੍ਰਵਣ ਨਕਸ਼ਤਰ ਅਤੇ ਅਭਿਜੀਤ ਮੁਹੂਰਤ ਵਿੱਚ ਦਿਨ ਦੇ 12:00 ਵਜੇ ਭਗਵਾਨ ਵਾਮਨ ਪ੍ਰਗਟ ਹੋਏ। ਉਹ ਯਾਚਕ ਦੇ ਰੂਪ ਵਿੱਚ ਰਾਜਾ ਬਲੀ ਦੇ ਕੋਲ ਗਏ ਅਤੇ ਤਿੰਨ ਪਗ ਜ਼ਮੀਨ ਮੰਗੀ। ਭਗਵਾਨ ਨੇ ਇੱਕ ਪਗ ਨਾਲ ਆਕਾਸ਼ ਅਤੇ ਦੂਜੇ ਪਗ ਨਾਲ ਸਮੁੱਚੀ ਧਰਤੀ ਨਾਪ ਲਈ। ਫਿਰ ਭਗਵਾਨ ਨੇ ਰਾਜਾ ਬਲੀ ਨੂੰ ਪੁੱਛਿਆ, “ਤੀਜਾ ਪਗ ਕਿੱਥੇ ਰੱਖਾਂ?” ਰਾਜਾ ਬਲੀ ਨੇ ਕਿਹਾ, “ਮਹਾਰਾਜ, ਤੀਜਾ ਪਗ ਮੇਰੇ ਸਿਰ ਉੱਤੇ ਰੱਖੋ।”

ਭਗਵਾਨ ਵਾਮਨ ਰਾਜਾ ਬਲੀ ਦੇ ਦਾਨ ਅਤੇ ਸਮਰਪਣ ਤੋਂ ਬਹੁਤ ਪ੍ਰਸੰਨ ਹੋਏ ਅਤੇ ਉਨ੍ਹਾਂ ਨੂੰ ਮਹਾਕਾਲ ਲੋਕ ਦਾ ਰਾਜਾ ਬਣਾਇਆ।

ਸ਼ਿਵ ਮੰਡਲੀ ਦੁਆਰਾ ਗਣੇਸ਼ ਜੀ ਅਤੇ ਵਿਸ਼ਨੂੰ ਦੇ ਪੰਜਵੇਂ ਅਵਤਾਰ ਵਾਮਨ ਦੇ ਭਜਨ ਗਾਏ ਗਏ। ਭਗਤ ਭਜਨਾਂ ਉੱਤੇ ਝੂਮ ਉੱਠੇ। ਇਸ ਮੌਕੇ ਹਸੀਜਾ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕੀਤੀ। ਇੱਥੇ ਮੇਲੇ ਵਰਗਾ ਮਾਹੌਲ ਬਣ ਗਿਆ। ਹਸੀਜਾ ਪਰਿਵਾਰ ਵੱਲੋਂ ਲੰਗਰ ਤੋਂ ਇਲਾਵਾ ਗੋਲਗੱਪੇ ਅਤੇ ਜਲੇਬੀਆਂ ਆਦਿ ਦੀ ਸਟਾਲ ਲਗਾਈ ਗਈ। ਇਹ ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ ਸੁਧਾ ਸਭਾ ਦੇ ਸਾਰੇ ਮੈਂਬਰਾਂ ਨੇ ਤਹਿ ਦਿਲੋਂ ਕੀਤੀ। 

ਰਾਜਾ ਬਲੀ ਦਾ ਰੋਲ ਪੂਰਨ ਖਜ਼ਾਨਚੀ ਪੂਰਨ ਦੇ ਪੁੱਤਰ ਬਲਵਿੰਦਰ ਨੇ ਨਿਭਾਇਆ ਅਤੇ ਬਾਵਨ ਭਗਵਾਨ ਦੀ ਭੂਮਿਕਾ ਪਿੰਕੀ ਨੇ ਨਿਭਾਈ। ਮਿਤੀ 25—09—2026 ਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਗਣੇਸ਼ ਜੀ ਦਾ ਵਿਸਰਜਨ ਕੀਤਾ ਜਾਵੇਗਾ। ਸ਼ਿਵ ਜੀ ਦੀ ਵਿਸ਼ਾਲ ਮੂਰਤੀ ਕੋਲ ਅਤੇ ਮੰਦਿਰ ਦੇ ਪ੍ਰਾਗਣ ਵਿੱਚ ਕੜੀ ਚਾਵਲ ਅਤੇ ਲੱਡੂਆਂ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ। ਸਾਰੇ ਭਗਤ ਹੁੰਮ-ਹੁੰਮਾ ਕੇ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਪ੍ਰਸ਼ਾਦ ਜ਼ਰੂਰ ਲਵੋ ਜੀ।