ਨਵਾਂਸ਼ਹਿਰ / ਕਾਠਗੜ੍ਹ, 19 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ): ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐਸ ਸੀ ਆਰ ਟੀ ਈ), ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ ਕਰਵਾਇਆ ਗਿਆ ਦੋ-ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲਾ ਅੱਜ ਦੂਜੇ ਦਿਨ ਪੂਰੇ ਉਤਸ਼ਾਹ ਅਤੇ ਸਫ਼ਲਤਾ ਨਾਲ ਸਮਾਪਤ ਹੋ ਗਿਆ। ਪ੍ਰਿੰਸੀਪਲ ਸ੍ਰੀ ਜਸਜੀਤ ਸਿੰਘ (ਸਹਾਇਕ ਡਾਇਰੈਕਟਰ ਸੈਕੰਡਰੀ ਸਿੱਖਿਆ, ਪੰਜਾਬ ਸਕੂਲ ਸਿੱਖਿਆ ਬੋਰਡ) ਦੀ ਯੋਗ ਅਗਵਾਈ ਅਤੇ ਕਾਰਜਕਾਰੀ ਸਕੂਲ ਮੁਖੀ ਸ. ਵਰਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਮੇਲੇ ਵਿੱਚ ਬਲਾਕ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।


ਕਾਰਜਕਾਰੀ ਸਕੂਲ ਮੁਖੀ ਸ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ 'ਕਰਕੇ ਸਿੱਖਣ' ਦੀ ਭਾਵਨਾ ਪੈਦਾ ਕਰਨਾ ਅਤੇ ਔਖੇ ਵਿਸ਼ਿਆਂ ਨੂੰ ਰੌਚਕ ਬਣਾਉਣਾ ਹੈ। ਮੇਲੇ ਦੇ ਪਹਿਲੇ ਦਿਨ (18 ਨਵੰਬਰ) ਅੱਪਰ-ਪ੍ਰਾਇਮਰੀ ਸੈਕਸ਼ਨ (ਜਮਾਤ 6ਵੀਂ ਤੋਂ 8ਵੀਂ) ਅਤੇ ਦੂਜੇ ਦਿਨ (19 ਨਵੰਬਰ) ਸੈਕੰਡਰੀ ਸੈਕਸ਼ਨ (ਜਮਾਤ 9ਵੀਂ ਤੋਂ 12ਵੀਂ) ਦੇ ਵਿਦਿਆਰਥੀਆਂ ਵੱਲੋਂ ਤਿੰਨ ਮੁੱਖ ਥੀਮਾਂ ਅਧੀਨ ਸ਼ਾਨਦਾਰ ਮਾਡਲ ਪੇਸ਼ ਕੀਤੇ ਗਏ।


ਪਹਿਲਾ ਦਿਨ (18 ਨਵੰਬਰ) — ਅੱਪਰ-ਪ੍ਰਾਇਮਰੀ ਸੈਕਸ਼ਨ ਦੇ ਨਤੀਜੇ: ਥੀਮ 1 ਰੀਅਲ ਲਾਈਫ ਐਪਲੀਕੇਸ਼ਨ ਵਿੱਚ ਪਹਿਲਾ ਸਥਾਨ ਹੈਵਨ ਅਤੇ ਧਰੁਵ ਕੁਮਾਰ ਸ.ਹ.ਸ. ਟਕਾਰਲਾ ਨੇ, ਦੂਜਾ ਸਥਾਨ ਦਿਵਯਮ ਅਤੇ ਰਣਵੀਰ ਪੀ.ਐਮ. ਸ਼੍ਰੀ ਰੱਤੇਵਾਲ ਨੇ ਅਤੇ ਤੀਜਾ ਸਥਾਨ ਨਵਪ੍ਰੀਤ ਕੌਰ ਅਤੇ ਗੁਰਨੂਰ ਕੌਰ ਸ.ਹ.ਸ. ਨਵਾਂ ਪਿੰਡ ਟੱਪਰੀਆਂ ਨੇ ਹਾਸਲ ਕੀਤਾ। ਥੀਮ 2 ਆਰਟ ਇੰਟੀਗ੍ਰੇਟਿਡ ਲਰਨਿੰਗ ਵਿੱਚ ਪਹਿਲਾ ਸਥਾਨ ਅਨੁਰੂਪ ਅਤੇ ਨਮਨਦੀਪ ਪੀ.ਐਮ. ਸ਼੍ਰੀ ਰੱਤੇਵਾਲ, ਦੂਜਾ ਸਥਾਨ ਨਵਜੋਤ ਕੌਰ ਸ.ਮਿ.ਸ. ਫਤਿਹਪੁਰ ਅਤੇ ਤੀਜਾ ਸਥਾਨ ਜਸਨੀਤ ਅਤੇ ਰਿਤਿਕਾ ਸ.ਹ.ਸ. ਨਵਾਂ ਪਿੰਡ ਟੱਪਰੀਆਂ ਨੇ ਪ੍ਰਾਪਤ ਕੀਤਾ। ਥੀਮ 3 ਇੰਡੀਅਨ ਈਥੋਸ ਵਿੱਚ ਪਹਿਲਾ ਸਥਾਨ ਤਾਨੀਆ ਅਤੇ ਜਸਪ੍ਰੀਤ ਸ.ਹ.ਸ. ਨਵਾਂ ਪਿੰਡ ਟੱਪਰੀਆਂ, ਦੂਜਾ ਲਖਵਿੰਦਰ ਅਤੇ ਲਵਪ੍ਰੀਤ ਕੌਰ ਸ.ਮਿ.ਸ. ਜੰਡੀ ਅਤੇ ਤੀਜਾ ਪਲਕ ਚੌਧਰੀ ਅਤੇ ਨਿਹਾਰਿਕਾ ਸ.ਮਿ.ਸ. ਆਦੋਆਣਾ ਨੇ ਹਾਸਲ ਕੀਤਾ।


ਦੂਜਾ ਦਿਨ (19 ਨਵੰਬਰ) — ਸੈਕੰਡਰੀ ਸੈਕਸ਼ਨ ਦੇ ਨਤੀਜੇ: ਥੀਮ 1 ਰੀਅਲ ਲਾਈਫ ਐਪਲੀਕੇਸ਼ਨ ਵਿੱਚ ਪਹਿਲਾ ਸਥਾਨ ਮੁਸਕਾਨ ਅਤੇ ਮੰਤਾਲੀ ਪੀ.ਐਮ. ਸ਼੍ਰੀ ਰੱਤੇਵਾਲ, ਦੂਜਾ ਨਿਯਤੀ ਸ਼ਰਮਾ ਸ.ਸ.ਸ.ਸ. ਰੈਲਮਾਜਰਾ ਅਤੇ ਤੀਜਾ ਪ੍ਰਭਗੁਣ ਕੌਰ ਅਤੇ ਵੰਸ਼ਿਕਾ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਨੇ ਹਾਸਲ ਕੀਤਾ। ਥੀਮ 2 ਆਰਟ ਇੰਟੀਗ੍ਰੇਟਿਡ ਲਰਨਿੰਗ ਵਿੱਚ ਪਹਿਲਾ ਸਥਾਨ ਪ੍ਰਤਿਭਾ ਅਤੇ ਲਵਲੀਨ ਪੀ.ਐਮ. ਸ਼੍ਰੀ ਰੱਤੇਵਾਲ, ਦੂਜਾ ਦਿਵਿਆ ਚੌਧਰੀ ਅਤੇ ਲਵਲੀਨ ਕੌਰ ਸ.ਸ.ਸ.ਸ. ਰੈਲਮਾਜਰਾ ਅਤੇ ਤੀਜਾ ਸਿਮਰਨ ਅਤੇ ਪ੍ਰਭਦੀਪ ਕੌਰ ਸਰਕਾਰੀ ਹਾਈ ਸਕੂਲ ਮੁਤੋਂ ਨੇ ਪ੍ਰਾਪਤ ਕੀਤਾ। ਥੀਮ 3 ਇੰਡੀਅਨ ਈਥੋਸ ਵਿੱਚ ਪਹਿਲਾ ਸਥਾਨ ਹਰਪ੍ਰੀਤ ਕੌਰ ਅਤੇ ਅਮਨਦੀਪ ਕੌਰ ਪੀ.ਐਮ. ਸ਼੍ਰੀ ਰੱਤੇਵਾਲ, ਦੂਜਾ ਸਨੇਹਾ ਅਤੇ ਆਸ਼ਿਮਾ ਚੌਧਰੀ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਅਤੇ ਤੀਜਾ ਮਹਿਕ ਅਤੇ ਸੀਆ ਅਮਰ ਸ਼ਹੀਦ ਅਜੇ ਕੁਮਾਰ ਸ.ਸ.ਸ.ਸ. ਟੱਪਰੀਆਂ ਨੇ ਹਾਸਲ ਕੀਤਾ।


ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਦੋਵੇਂ ਦਿਨ ਜੱਜਮੈਂਟ ਦੀ ਭੂਮਿਕਾ ਲੈਕਚਰਾਰ ਸ. ਜਸਵੀਰ ਪਾਲ ਸਿੰਘ, ਸ੍ਰੀ ਮਨੋਜ ਕੁਮਾਰ, ਸ. ਰਣਵੀਰ ਸਿੰਘ ਅਤੇ ਸ੍ਰੀ ਅਨਿਲ ਕੁਮਾਰ ਵੱਲੋਂ ਬੜੀ ਬਾਰੀਕੀ ਅਤੇ ਨਿਰਪੱਖਤਾ ਨਾਲ ਨਿਭਾਈ ਗਈ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਸਕੂਲ ਦੇ ਸਮੂਹ ਸਟਾਫ਼, ਐਸ.ਐਮ.ਸੀ. ਮੈਂਬਰਾਂ ਅਤੇ ਭਾਗ ਲੈਣ ਵਾਲੇ ਸਕੂਲਾਂ ਦੇ ਗਾਈਡ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।