ਗੜ੍ਹਸ਼ੰਕਰ, 19 ਨਵੰਬਰ (ਹਰੀ ਕ੍ਰਿਸ਼ਨ ਗੰਗੜ):- ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟ ਸੋਸਾਇਟੀ ਵੱਲੋਂ ਵੀਰਵਾਰ ਨੂੰ ਕੋਰਨੀਆ ਤੋਂ ਪੀੜਤ ਦੋ ਮਰੀਜ਼ਾਂ ਦਾ ਟਰਾਂਸਪਲਾਂਟ ਕਰਵਾਇਆ ਗਿਆ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਗੜ੍ਹਸ਼ੰਕਰ ਸਥਿਤ ਆਪਣੇ ਦਫ਼ਤਰ ਵਿਖੇ ਦੋਵਾਂ ਮਰੀਜ਼ਾਂ ਦੀਆਂ ਅੱਖਾਂ ਦੀਆਂ ਪੱਟੀਆਂ ਖੋਲ੍ਹੀਆਂ। ਇਹ ਪ੍ਰੋਗਰਾਮ ਸੰਸਥਾ ਦੇ ਪ੍ਰਧਾਨ ਸ੍ਰੀ ਜੇ. ਬੀ. ਬੈਹਲ ਅਤੇ ਚੇਅਰਮੈਨ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਲੁਧਿਆਣਾ ਦੇ 60 ਸਾਲਾ ਨਛੱਤਰ ਸਿੰਘ ਅਤੇ ਪਿੰਡ ਬਾਰਾਪੁਰ ਦੀ 35 ਸਾਲਾ ਪੂਜਾ ਦੇਵੀ ਦੀਆਂ ਅੱਖਾਂ ਦੀਆਂ ਪੱਟੀਆਂ ਡਿਪਟੀ ਸਪੀਕਰ ਦੀ ਹਾਜ਼ਰੀ ਵਿੱਚ ਖੋਲ੍ਹੀਆਂ ਗਈਆਂ। ਇਸ ਮੌਕੇ ਸੰਸਥਾ ਦੀ ਗੜ੍ਹਸ਼ੰਕਰ ਇਕਾਈ ਦੇ ਪ੍ਰਧਾਨ ਡਾ. ਲਖਵਿੰਦਰ ਕੁਮਾਰ ਬਿਲੜੌ ਨੇ ਮਰੀਜ਼ਾਂ ਦੇ ਆਪ੍ਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ।
ਸੰਸਥਾ ਦੇ ਪ੍ਰਧਾਨ ਸ੍ਰੀ ਜੇ. ਬੀ. ਬੈਹਲ ਨੇ ਅਪੀਲ ਕੀਤੀ ਕਿ ਕੋਰਨੀਆ ਦੀ ਸਮੱਸਿਆ ਤੋਂ ਪੀੜਤ ਲੋਕ ਅੰਨ੍ਹੇਪਣ ਕਾਰਨ ਪਰੇਸ਼ਾਨ ਨਾ ਰਹਿਣ ਅਤੇ ਸਹਾਇਤਾ ਲਈ ਸੰਸਥਾ ਨਾਲ ਸੰਪਰਕ ਕਰਨ। ਡਾ. ਤਰਸੇਮ ਸਿੰਘ ਨੇ ਐਲਾਨ ਕੀਤਾ ਕਿ ਸ੍ਰੀ ਰੋੜੀ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਜਲਦੀ ਹੀ ਇੱਕ ਲੱਖ ਰੁਪਏ ਦੇਣਗੇ। ਸੰਸਥਾ ਵੱਲੋਂ ਇਸ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਕੋਰਨੀਆ ਪੀੜਤਾਂ ਨੂੰ ਸੰਸਥਾ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ।
ਡਿਪਟੀ ਸਪੀਕਰ ਨੇ ਵਿਸ਼ਵਾਸ ਦਿਵਾਇਆ ਕਿ ਸੰਸਥਾ ਜਦੋਂ ਵੀ ਉਨ੍ਹਾਂ ਨੂੰ ਯਾਦ ਕਰੇਗੀ, ਉਹ ਤਨ-ਮਨ ਨਾਲ ਮਦਦ ਕਰਨ ਲਈ ਤਿਆਰ ਰਹਿਣਗੇ। ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਸੰਸਥਾ ਦੇ ਮੈਂਬਰਾਂ ਨੂੰ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਵੱਲੋਂ ਸੰਸਥਾ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਓਐਸਡੀ ਐਡਵੋਕੇਟ ਚਰਨਜੀਤ ਸਿੰਘ ਚੰਨੀ, ਪੀਏ ਹਰਜਿੰਦਰ ਸਿੰਘ ਧੰਜਲ, ਪ੍ਰੋਫੈਸਰ ਦਲਜੀਤ ਸਿੰਘ, ਪ੍ਰੋਫੈਸਰ ਰਾਜੀਵ ਸ਼ਰਮਾ, ਸ੍ਰੀ ਕ੍ਰਿਸ਼ਨ ਕਿਸ਼ੋਰ, ਓਂਕਾਰ ਸਿੰਘ ਚਾਹਲਪੁਰੀ, ਰਮਨ ਕੁਮਾਰ, ਸਰਪੰਚ ਜੋਗਿੰਦਰ ਪਾਲ ਹੈਪੀ, ਪ੍ਰਿੰਸੀਪਲ ਹਰੀ ਕ੍ਰਿਸ਼ਨ ਗੜ੍ਹੀ ਮੱਟੋ, ਰਾਜਨ ਮੱਲਣ, ਦਲਜੀਤ ਸਿੰਘ ਬੈਸ ਅਤੇ ਸ. ਭੁਪਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
