ਪਟਿਆਲਾ (ਮਨਪ੍ਰੀਤ ਸਿੰਘ):- ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ), ਪੀ.ਐੱਸ.ਪੀ.ਸੀ.ਐੱਲ. ਸਰਕਲ ਪਟਿਆਲਾ ਦੀਆਂ ਚੋਣਾਂ ਕਰਵਾਈਆਂ ਗਈਆਂ। ਇਨ੍ਹਾਂ ਚੋਣਾਂ ਵਿੱਚ ਲਗਭਗ 6 ਡਿਵੀਜ਼ਨਾਂ ਅਤੇ 16 ਸਬ-ਡਿਵੀਜ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ (ਡੈਲੀਗੇਟਾਂ) ਸਮੇਤ ਟੀ.ਐੱਸ.ਯੂ. ਦੇ ਮੈਂਬਰਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਹ ਚੋਣਾਂ ਪੀ.ਐੱਸ.ਪੀ.ਸੀ.ਐੱਲ. ਦੇ ਸਰਕਲ ਦਫ਼ਤਰ ਵਿਖੇ ਕਰਵਾਈਆਂ ਗਈਆਂ।
ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਟੀ.ਐੱਸ.ਯੂ. ਦੇ ਸੂਬਾ ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਅੱਜ ਸਰਬਸੰਮਤੀ ਨਾਲ ਨਵੇਂ ਪੈਨਲ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਮੂਹ ਮੁਲਾਜ਼ਮਾਂ ਨੇ ਇੱਕ ਵਾਰ ਫਿਰ ਹਰਜੀਤ ਸਿੰਘ ਸੇਖੋਂ ਦੇ ਨਾਮ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਸਰਬਸੰਮਤੀ ਨਾਲ ਸਰਕਲ ਪ੍ਰਧਾਨ ਚੁਣਿਆ।
ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਦੇ ਨਾਮ ਇਸ ਪ੍ਰਕਾਰ ਹਨ:
- ਪ੍ਰਧਾਨ: ਹਰਜੀਤ ਸਿੰਘ ਸੇਖੋਂ – ਸਬਅਰਬਨ ਡਵੀਜ਼ਨ ਤੋਂ
- ਮੀਤ ਪ੍ਰਧਾਨ: ਮਨੋਜ ਕੁਮਾਰ – ਜੇ.ਈ.
- ਸਕੱਤਰ: ਭਗਵਾਨ ਸਿੰਘ – ਈਸਟ ਡਵੀਜ਼ਨ ਤੋਂ
- ਮੀਤ ਸਕੱਤਰ: ਜਗਦੀਸ਼ ਕੁਮਾਰ – ਵੈਸਟ ਡਵੀਜ਼ਨ ਤੋਂ
- ਖ਼ਜ਼ਾਨਚੀ: ਕਰਮਜੀਤ ਸਿੰਘ ਹੇਰ – ਸਬਅਰਬਨ ਡਵੀਜ਼ਨ ਤੋਂ
- ਚੋਣਾਂ ਦੌਰਾਨ ਗਰੁੱਪ ਆਗੂ ਵਿਜੇ ਦੇਵ ਜੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੀ.ਐੱਸ.ਯੂ. ਦੇ ਸੀਨੀਅਰ ਆਗੂ ਗੁਰਦੀਪ ਸਿੰਘ ਪਟਿਆਲਾ, ਜੋਗਿੰਦਰ ਸਿੰਘ ਮੋਜੀ ਅਤੇ ਸ੍ਰੀ ਚੱਢਾ ਜੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
- ਟੀ.ਐੱਸ.ਯੂ. ਦੀ ਸੇਵਾ ਅਤੇ ਜਥੇਬੰਦੀ ਪ੍ਰਤੀ ਯੋਗਦਾਨ ਲਈ ਬਰੇਸ ਕੁਮਾਰ, ਇੰਦਰਜੀਤ ਸਿੰਘ, ਪ੍ਰਦੀਪ ਕੁਮਾਰ, ਗੁਰਦੀਪ ਸਿੰਘ, ਦਰਸ਼ਨ ਕੁਮਾਰ ਅਤੇ ਰਾਮ ਸਿੰਘ ਜੀ ਨੂੰ ਵੀ ਯੂਨੀਅਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
- ਇਸ ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਰਹੇ। ਪਾਵਰਕੌਮ ਅਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਤੋਂ ਬਿਕਰ ਖ਼ਾਨ ਅਤੇ ਪੈਸਕੋ ਯੂਨੀਅਨ ਤੋਂ ਸੰਦੀਪ ਖੱਤਰੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।
- ਇਸ ਮੌਕੇ ਪੁਰਾਣੀ ਸਰਕਲ ਕਮੇਟੀ ਦੇ ਸਕੱਤਰ ਅਤੇ ਖ਼ਜ਼ਾਨਚੀ ਵੱਲੋਂ ਜਥੇਬੰਦੀ ਦੇ ਪਿਛਲੇ ਕਾਰਜਕਾਲ, ਇਤਿਹਾਸਕ ਰਿਕਾਰਡ ਅਤੇ ਫੰਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਨਵੀਂ ਚੁਣੀ ਗਈ ਕਮੇਟੀ ਦੇ ਮੈਂਬਰਾਂ ਨੇ ਮੁਲਾਜ਼ਮਾਂ ਵੱਲੋਂ ਉਨ੍ਹਾਂ 'ਤੇ ਜਤਾਏ ਗਏ ਭਰੋਸੇ ਨੂੰ ਕਾਇਮ ਰੱਖਣ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
- ਸਮਾਗਮ ਦੇ ਅੰਤ ਵਿੱਚ ਸਮੂਹ ਮੈਂਬਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।
- ਸਮੂਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਹਾਰਦਿਕ ਵਧਾਈਆਂ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਸ਼ੁਭਕਾਮਨਾਵਾਂ। ਟੀ.ਐੱਸ.ਯੂ. ਜ਼ਿੰਦਾਬਾਦ!
