ਬਲਾਚੌਰ, 18 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਬਲਾਚੌਰ ਦੀ ਸਿਆਸਤ ਵਿੱਚ ਇੱਕ ਅਜਿਹਾ ਨਾਂ ਤੇਜ਼ੀ ਨਾਲ ਉੱਭਰ ਰਿਹਾ ਹੈ, ਜਿਸ ਨੇ ਖੇਡਾਂ ਨੂੰ ਆਪਣੀ ਪਹਿਚਾਣ ਬਣਾ ਲਿਆ ਹੈ। ਇਹ ਨਾਂ ਖੇਡ ਪ੍ਰੇਮੀ ਅਤੇ ਭਾਜਪਾ ਆਗੂ ਰਵੀ ਇੰਦਰ ਬਾਗੋਵਾਲ ਦਾ ਹੈ, ਜਿਨ੍ਹਾਂ ਨੂੰ ਬਲਾਚੌਰ ਵਿੱਚ ਖੇਡਾਂ ਨੂੰ ਸਭ ਤੋਂ ਵੱਧ ਪ੍ਰਮੋਟ ਕਰਨ ਵਾਲੇ ਆਗੂਆਂ ਵਿੱਚ ਗਿਣਿਆ ਜਾ ਰਿਹਾ ਹੈ।
ਰਵੀ ਇੰਦਰ ਬਾਗੋਵਾਲ ਨੇ ਬਲਾਚੌਰ ਹਲਕੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਹਨ। ਕਬੱਡੀ, ਕ੍ਰਿਕਟ, ਫੁੱਟਬਾਲ, ਵਾਲੀਬਾਲ ਅਤੇ ਐਥਲੈਟਿਕਸ ਸਮੇਤ ਹਰ ਖੇਡ ਨੂੰ ਉਨ੍ਹਾਂ ਨੇ ਹਮੇਸ਼ਾ ਹੌਸਲਾ ਦਿੱਤਾ ਹੈ। ਪਿੰਡ-ਪਿੰਡ ਹੋਣ ਵਾਲੇ ਖੇਡ ਮੇਲਿਆਂ, ਟੂਰਨਾਮੈਂਟਾਂ ਅਤੇ ਨੌਜਵਾਨਾਂ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਹਾਜ਼ਰੀ ਅਤੇ ਸਹਿਯੋਗ ਹਮੇਸ਼ਾ ਅੱਗੇ ਰਹਿੰਦਾ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਰਵੀ ਇੰਦਰ ਬਾਗੋਵਾਲ ਨੇ ਖੇਡਾਂ ਰਾਹੀਂ ਨੌਜਵਾਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਦੀ ਸੋਚ ਸਾਫ਼ ਹੈ ਕਿ ਜੇ ਨੌਜਵਾਨ ਖੇਡਾਂ ਵਿੱਚ ਅੱਗੇ ਹੋਣਗੇ ਤਾਂ ਸਮਾਜ ਆਪਣੇ ਆਪ ਹੀ ਤਰੱਕੀ ਕਰੇਗਾ। ਇਸੇ ਕਰਕੇ ਅੱਜ ਉਨ੍ਹਾਂ ਨੂੰ ਬਲਾਚੌਰ ਦੀ ਸਿਆਸਤ ਵਿੱਚ ਉੱਭਰਦਾ ਹੋਇਆ ਸਿਤਾਰਾ ਕਿਹਾ ਜਾ ਰਿਹਾ ਹੈ।
ਭਾਜਪਾ ਆਗੂ ਵਜੋਂ ਵੀ ਰਵੀ ਇੰਦਰ ਬਾਗੋਵਾਲ ਨੇ ਲੋਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸਾਦਗੀ, ਨਿਮਰਤਾ ਅਤੇ ਹਰ ਵੇਲੇ ਲੋਕਾਂ ਦੇ ਵਿੱਚ ਰਹਿਣ ਵਾਲੇ ਸੁਭਾਅ ਕਰਕੇ ਉਹ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਵਿੱਚ ਵੀ ਬਰਾਬਰ ਹਰਮਨ ਪਿਆਰੇ ਹਨ।
