ਪਟਿਆਲਾ:- ਭਾਰਤੀ ਆਯੂਰਵੈਦਿਕ ਖੋਜ ਸੰਸਥਾ ਵਲੋਂ ਕੀਤੀ ਗਈ ਖੋਜ ਰਾਹੀਂ ਇਹ ਦਸਿਆ ਗਿਆ ਕਿ ਦੇਸ਼ ਵਿੱਚ ਪੰਜ ਵਿਚੋਂ ਤਿੰਨ ਬੱਚੇ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ ਪੱਖੋਂ ਬਿਮਾਰ ਹਨ। ਇਨ੍ਹਾਂ ਬੱਚਿਆਂ ਨਾਬਾਲਗਾਂ ਨੂੰ ਹੋਲੀ ਹੋਲੀ ਦਿਲ, ਦਿਮਾਗ, ਲੀਵਰ, ਕੈਂਸਰ, ਸਾਹ, ਹੱਡੀਆਂ ਦੀਆਂ ਕਮਜ਼ੋਰੀ, ਲਗਾਤਾਰ ਥਕਾਵਟ, ਅਨੀਮੀਆ ਹੋ ਰਹੇ ਹਨ। ਬੱਚਿਆਂ ਦੀ ਸਿਹਤਮੰਦ ਤਦੰਰੁਸਤ ਅਰੋਗਤਾ ਵਾਲੀ ਜਨਮ ਦਰ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਪਰ ਬੱਚਿਆਂ ਨਾਬਾਲਗਾਂ ਦੀ ਮੌਤ ਦਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ।            
ਖੋਜ ਅਨੁਸਾਰ ਬੱਚਿਆਂ ਨੂੰ ਮਾਤਾ ਦੇ ਗਰਭ ਵਿੱਚ ਅਤੇ ਜਨਮ ਤੋਂ ਹੀ, ਅਜਿਹੇ ਭੋਜਨ, ਪਾਣੀ, ਹਵਾਵਾਂ, ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਨਸ਼ਿਆਂ ਦੀਆਂ ਚੀਜ਼ਾਂ ਦੁਖ, ਦਰਦ, ਪ੍ਰੇਸ਼ਾਨੀਆਂ ਪ੍ਰਦੂਸ਼ਿਤ ਹਾਲਾਤ ਅਤੇ ਵਾਤਾਵਰਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਕਰਕੇ 80% ਤੋਂ ਵੱਧ ਬੱਚਿਆਂ ਨਾਬਾਲਗਾਂ ਦੀ ਰੋਗ ਰਖਿਆ ਸ਼ਕਤੀਆਂ, ਘਟਦੀਆਂ ਜਾਂਦੀਆਂ ਹਨ। 
ਉਨ੍ਹਾਂ ਨੂੰ ਸ਼ੁਧ ਸਾਫ਼ ਸਵੱਛ ਸੰਤੁਲਿਤ ਭੋਜਨ, ਤਾਜ਼ੇ ਫਲ, ਸਬਜ਼ੀਆਂ, ਸਲਾਦ ਸੂਰਜ ਦੀ ਧੁੱਪ ਦੇਣ ਦੀ ਥਾਂ ਉਨ੍ਹਾਂ ਨੂੰ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਖਾਣ ਪੀਣ ਲਈ ਅਤੇ ਬੰਦ ਕਮਰਿਆਂ ਵਿੱਚ ਰਖਿਆ  ਜਾ ਰਿਹਾ ਹੈ। 90% ਬੱਚਿਆਂ ਨਾਬਾਲਗਾਂ ਨੂੰ ਸੂਰਜ ਦੇ ਦਰਸ਼ਨ ਹੀ ਨਹੀਂ ਹੁੰਦੇ ਕਿਉਂਕਿ ਸਵੇਰੇ ਉਹ ਘਰਾਂ ਵਿੱਚ ਕੈਦ, ਫੇਰ ਸਿਖਿਆ ਸੰਸਥਾਵਾਂ ਦੀਆਂ ਗੱਡੀਆਂ ਅਤੇ ਸਿਖਿਆ ਸੰਸਥਾਵਾਂ ਦੇ ਕਮਰਿਆਂ ਵਿੱਚ ਕੈਦ ਰਹਿੰਦੇ ਹਨ। 70% ਬੱਚੇ ਨਾਬਾਲਗ ਹਰਰੋਜ 1000 ਕਦਮ ਤਾਂ ਕੀ, 100 ਕਦਮ ਵੀ ਨਹੀਂ ਚੱਲਦੇ। 
ਜਦਕਿ ਹਰੇਕ ਬੱਚੇ ਨਾਬਾਲਗ ਨੂੰ ਹਰਰੋਜ 2000 ਕਦਮ ਚਲਣਾਂ ਅਤੇ 500 ਮੀਟਰ ਦੋੜਣਾ ਜ਼ਰੂਰੀ ਹੈ। 40 ਮਿੰਟ ਧੁੱਪ ਵਿਚ ਰਹਿਣਾ ਬਹੁਤ ਜ਼ਰੂਰੀ ਹੈ।  ਮਿਟੀ ਬਿਮਾਰੀਆਂ ਰੋਕਣ ਲਈ ਬਹੁਤ ਲਾਭਦਾਇਕ ਹੈ। ਗਰਮੀਆਂ, ਮਿਟੀ, ਧੂੜ, ਤੇਜ਼ ਹਵਾਵਾਂ ਤੋਂ ਉਨ੍ਹਾਂ ਨੂੰ ਦੂਰ ਰੱਖਿਆ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਕੋਈ ਨਾ ਕੋਈ ਸਰੀਰਕ ਮਾਨਸਿਕ ਸਮਾਜਿਕ ਆਰਥਿਕ ਬਿਮਾਰੀਆਂ ਪ੍ਰੇਸ਼ਾਨੀਆਂ ਲਗੀਆਂ ਹੀ ਰਹਿੰਦੀਆਂ ਹਨ।
ਰਾਸ਼ਟਰੀ ਆਯੁਰਵੈਦਿਕ ਸੰਸਥਾਂ ਵਲੋਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਪਿਆਂ ਅਤੇ ਸਿਖਿਆ ਸੰਸਥਾਵਾਂ ਵਲੋਂ ਬੱਚਿਆਂ ਨੂੰ ਸਿਹਤ, ਤੰਦਰੁਸਤੀ, ਅਰੋਗਤਾ, ਕਸਰਤਾਂ, ਸੈਰ, ਖੇਡਾਂ ਅਤੇ ਗਿਆਨ ਵਧਾਉਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਨਾ ਕੀਤਾ, ਉਨ੍ਹਾਂ ਵਿੱਚ, ਸਹਿਣਸ਼ੀਲਤਾ ਨਿਮਰਤਾ ਸਬਰ ਸ਼ਾਂਤੀ ਆਗਿਆ ਪਾਲਣ ਅਨੁਸ਼ਾਸਨ ਸਖ਼ਤ ਮਿਹਨਤ ਇਮਾਨਦਾਰੀ ਵਫ਼ਾਦਾਰੀਆਂ ਦੇ ਗੁਣ ਗਿਆਨ ਵੀਚਾਰ ਭਾਵਨਾਵਾਂ ਅਤੇ ਆਦਤਾਂ ਵਾਤਾਵਰਣ ਉਤਪੰਨ ਨਹੀਂ ਹੋਣਗੇ। 
ਜਦੋਂ ਵੀ ਕੋਈ ਮੁਸ਼ਕਲ ਮੁਸੀਬਤ ਪ੍ਰੇਸ਼ਾਨੀ ਆਵੇਗੀ ਤਾਂ ਬੱਚੇ ਨਾਬਾਲਗ ਤਣਾਅ ਵਿਚ ਆਕੇ ਨਸ਼ਿਆਂ ਆਤਮਹੱਤਿਆ, ਅਪਰਾਧਾਂ ਦਾ ਸਹਾਰਾ ਲੈਣ ਲਗਦੇ ਹਨ। ਕਿਉਂਕਿ ਉਨ੍ਹਾਂ ਨੂੰ ਮਾਪਿਆਂ ਅਧਿਆਪਕਾਂ ਵਲੋਂ ਪ੍ਰੇਮ ਹਮਦਰਦੀ, ਸਤਿਕਾਰ, ਸੰਸਕਾਰ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਨਹੀਂ ਕੀਤਾ ਗਿਆ ਹੈ। 
ਉਨ੍ਹਾਂ ਨੂੰ ਸਿਖਿਆ ਤਾਂ ਮਿਲਦੀ ਰਹੀ ਪਰ ਸੰਸਕਾਰ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਸਹਿਣਸ਼ੀਲਤਾ ਨਿਮਰਤਾ ਸਬਰ ਸ਼ਾਂਤੀ ਆਗਿਆ ਪਾਲਣ ਸਖ਼ਤ ਮਿਹਨਤ ਤੋਂ ਦੂਰ ਰੱਖਿਆ ਜਾਂਦਾ ਹੈ। ਸੁਰੱਖਿਆ, ਸਨਮਾਨ, ਉੱਜਵਲ ਭਵਿੱਖ ਅਤੇ ਖੁਸ਼ਹਾਲ ਜੀਵਨ ਬਾਰੇ ਜਾਗਰੂਕ ਨਾ ਕੀਤਾ ਗਿਆ ਤਾਂ ਬੱਚਿਆਂ ਵਲੋਂ ਵੱਡੇ ਹੋ ਕੇ ਆਪਣੇ ਮਾਪਿਆਂ ਅਤੇ ਸਿਖਿਆ ਸੰਸਥਾਵਾਂ ਨੂੰ ਹੀ ਜੁਮੇਵਾਰ ਸਮਝਦੇ ਹੋਏ, ਉਨ੍ਹਾਂ ਨਾਲ ਪਿਆਰ, ਸਤਿਕਾਰ, ਸਨਮਾਨ, ਹਮਦਰਦੀ, ਸਹਿਯੋਗ ਕਰਨਾ ਬੰਦ ਕਰ ਦਿੱਤਾ ਜਾਂਦਾ ਹੈ। 
ਇਸ ਸਮੇਂ ਵੀ ਵੱਧ ਬੱਚਿਆਂ ਅਤੇ ਨੋਜਵਾਨਾਂ ਵਲੋਂ ਆਪਣੇ ਮਾਪਿਆਂ ਅਤੇ ਸਿਖਿਆ ਸੰਸਥਾਵਾਂ ਦੇ ਮੁੱਖੀਆਂ ਨੂੰ ਆਪਣੀ ਬਿਮਾਰੀਆਂ, ਕਮਜ਼ੋਰੀਆਂ, ਅਰੋਗਤਾ, ਅਯੋਗਤਾ ਡਰ ਪ੍ਰੇਸ਼ਾਨੀਆਂ ਕਮਜ਼ੋਰੀਆਂ ਲਈ ਆਪਣੇ ਮਾਪਿਆਂ ਨੂੰ ਹੀ ਜੁਮੇਵਾਰ ਸਮਝਦੇ ਹੋਏ ਉਨ੍ਹਾਂ ਨੂੰ ਬਨਦੇ ਸਨਮਾਨ, ਸਤਿਕਾਰ ਸਹਿਯੋਗ ਨਹੀਂ ਦਿੱਤੇ ਜਾ ਰਹੇ। ਬੱਚਿਆਂ ਨਾਬਾਲਗਾਂ ਵਲੋਂ ਆਪਣੇ ਗੁਰੂ ਅਧਿਆਪਕਾਂ ਨੂੰ ਸਨਮਾਨ ਸਤਿਕਾਰ ਨਹੀਂ ਦਿੱਤੇ ਜਾਂਦੇ ਕਿਉਂਕਿ ਉਨ੍ਹਾਂ ਨੂੰ ਦਸਿਆ ਗਿਆ ਕਿ ਅਧਿਆਪਕ, ਉਨ੍ਹਾਂ ਦੇ ਨੋਕਰ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਦਿਤੀਆਂ ਫੀਸਾਂ ਵਿਚੋਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ।
ਮਾਪਿਆਂ, ਬਜ਼ੁਰਗਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰਲੇ ਸਨਮਾਨਿਤ ਰਿਸ਼ਤੇ, ਨਫਰਤਾਂ ਹਿੰਸਾਂ, ਬਦਲੇ ਦੀਆਂ ਭਾਵਨਾਵਾਂ ਵਿਚ ਬਦਲਦੇ ਜਾ ਰਹੇ ਹਨ। ਜਿਸ ਕਾਰਨ, ਬੱਚੇ ਨੋਜਵਾਨ, ਵੱਧ ਹਿੰਸਕ, ਗੁੱਸੇ ਨਫਰਤਾਂ, ਆਕੜ ਹੰਕਾਰ ਬਦਲੇ ਲੈਣ ਵਾਲੇ, ਮੌਜ ਮਸਤੀਆ, ਐਸ਼ ਪ੍ਰਸਤੀਆ, ਆਰਾਮ ਪ੍ਰਸਤੀਆਂ, ਫੈਸ਼ਨਾਂ ਸਵਾਦਾਂ ਨਾਲ ਗ੍ਰਹਿਸਤ ਹੋ ਰਹੇ ਹਨ।           
ਸਿਆਣੇ ਕਹਿੰਦੇ ਹਨ ਕਿ ਜੈਸਾ ਖਾਉ ਅੰਨ ਬੈਸਾ ਬਨੇਗਾ ਤਨ ਅਤੇ ਮੰਨ। ਜੈਸੇ ਦਿੱਤੇ ਜਾਣਗੇ ਹਾਲਾਤ, ਵੈਸੇ ਬਨਦੇ ਜਾਣਗੇ ਸੰਸਕਾਰ।  ਜੈਸੇ ਜ਼ਮੀਨ ਵਿੱਚ ਪਾਉਗੇ ਬੀਜ , ਉਸ ਤਰ੍ਹਾਂ ਦੇ ਫਲ ਮਿਲ਼ਦੇ ਜਾਣਗੇ।