ਬਲਾਚੌਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ 650ਵਾਂ ਪ੍ਰਕਾਸ਼ ਪੁਰਬ ਕਮੇਟੀ, ਬਲਾਚੌਰ ਵੱਲੋਂ ਅੱਜ 15 ਨਵੰਬਰ 2026 ਨੂੰ ਬਾਬਾ ਵਿਸ਼ਵਕਰਮਾ ਮੰਦਰ, ਬਲਾਚੌਰ ਵਿਖੇ ਪ੍ਰਧਾਨ ਸੁਰਿੰਦਰ ਪਨੇਸਰ ਦੀ ਰਹਿਨੁਮਾਈ ਹੇਠ ਇੱਕ ਅਹਿਮ ਬੈਠਕ ਕੀਤੀ ਗਈ। ਬੈਠਕ ਵਿੱਚ ਸ਼ੋਭਾ ਯਾਤਰਾ ਲਈ ਸੰਚਾਲਨ ਸੰਮਤੀ ਦਾ ਗਠਨ ਕੀਤਾ ਗਿਆ ਅਤੇ ਯਾਤਰਾ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਗਈ।

ਜ਼ਿਲ੍ਹਾ ਯਾਤਰਾ ਸੰਯੋਜਕ ਪਰਮਜੀਤ ਰੱਤੇਵਾਲੀਆ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਵਾਈ ਜਾ ਰਹੀ ਸ਼ੋਭਾ ਯਾਤਰਾ ਬਾਰੇ ਅੱਜ ਇਹ ਬੈਠਕ ਰੱਖੀ ਗਈ ਸੀ। ਯਾਤਰਾ ਦਾ ਸ਼ੁਭ ਆਰੰਭ 22 ਨਵੰਬਰ 2026 ਨੂੰ ਸ੍ਰੀ ਖੁਰਾਲਗੜ੍ਹ ਸਾਹਿਬ, ਗੁਰੂ ਰਵਿਦਾਸ ਜੀ ਮਹਾਰਾਜ ਦੀ ਤਪੋਭੂਮੀ ਤੋਂ ਅਸ਼ੀਰਵਾਦ ਲੈ ਕੇ ਹੋਵੇਗਾ। ਪਹਿਲੇ ਦਿਨ ਯਾਤਰਾ ਸਿੰਘਪੁਰ, ਝੰਡੂਪੁਰ, ਮਾਲੇਵਾਲ ਕੰਢੀ, ਮੰਗੂਪੁਰ, ਭੱਦੀ, ਥੋਪੀਆ, ਉਧਨਵਾਲ, ਰੱਤੇਵਾਲ ਅਤੇ ਕਾਠਗੜ੍ਹ ਤੋਂ ਹੁੰਦੀ ਹੋਈ ਬਲਾਚੌਰ ਪਹੁੰਚੇਗੀ, ਜਿੱਥੇ ਰਾਤ ਦਾ ਵਿਸ਼ਰਾਮ ਹੋਵੇਗਾ। ਦੂਜੇ ਦਿਨ 23 ਨਵੰਬਰ 2026 ਨੂੰ ਇਹ ਮਜਾਰੀ, ਸਾਹਿਬਾ, ਸੜੋਆ, ਸਮੁੰਦੜਾ ਅਤੇ ਗੜ੍ਹਸ਼ੰਕਰ ਹੁੰਦੀ ਹੋਈ ਮਾਹਿਲਪੁਰ ਪਹੁੰਚੇਗੀ। ਤੀਜੇ ਦਿਨ 24 ਨਵੰਬਰ 2026 ਨੂੰ ਪੰਚ ਨੰਗਲਾ, ਮਾਹਿਲ ਗਹਿਲਾ, ਖਮਾਚੋਂ ਅਤੇ ਮੁਕੰਦਪੁਰ ਤੋਂ ਹੁੰਦੀ ਹੋਈ ਬੰਗਾ ਪਹੁੰਚੇਗੀ, ਜਿੱਥੇ ਰਾਤ ਦਾ ਵਿਸ਼ਰਾਮ ਹੋਵੇਗਾ। ਚੌਥੇ ਦਿਨ 25 ਨਵੰਬਰ 2026 ਨੂੰ ਯਾਤਰਾ ਮਹਿੰਦੀਪੁਰ, ਨਵਾਂਸ਼ਹਿਰ, ਲੰਗੜੋਆ, ਜਾਡਲਾ, ਪੱਲੀਆਂ ਖੁਰਦ ਅਤੇ ਰਾਹੋਂ ਤੋਂ ਹੁੰਦੀ ਹੋਈ ਨਗਰ ਪਹੁੰਚੇਗੀ।

ਬੈਠਕ ਵਿੱਚ ਦੱਸਿਆ ਗਿਆ ਕਿ ਹਲਕਾ ਬਲਾਚੌਰ ਦੇ ਪ੍ਰਬੰਧ ਪ੍ਰਮੁੱਖ ਰਣਦੀਪ ਕੌਸ਼ਲ ਅਤੇ ਆਯੋਜਕ ਰਜੀਵ ਆਨੰਦ, ਹਲਕਾ ਗੜ੍ਹਸ਼ੰਕਰ ਦੇ ਆਯੋਜਕ ਜਸਵੀਰ ਸਿੰਘ, ਹਲਕਾ ਬੰਗਾ ਦੇ ਪ੍ਰਬੰਧ ਪ੍ਰਮੁੱਖ ਵਰੁਣ ਜੈਨ ਅਤੇ ਆਯੋਜਕ ਡਾ. ਬਲਵੀਰ ਸ਼ਰਮਾ ਅਤੇ ਹਲਕਾ ਨਵਾਂਸ਼ਹਿਰ ਦੇ ਪ੍ਰਬੰਧ ਪ੍ਰਮੁੱਖ ਰਮਨ ਮਲਹੋਤਰਾ ਅਤੇ ਆਯੋਜਕ ਸਤਨਾਮ ਸਹਿਜਲ ਹੋਣਗੇ।

ਬਲਾਚੌਰ ਹਲਕੇ ਵਿੱਚ 22 ਨਵੰਬਰ 2026 ਨੂੰ ਯਾਤਰਾ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਜਗਦੀਸ਼ ਕਪਿਲ, ਬਲਵੰਤ ਕਿਸ਼ੋਰ, ਪ੍ਰਦੀਪ ਰਾਣਾ, ਪ੍ਰਦੀਪ ਨਾਗਪਾਲ, ਨੰਦ ਕਿਸ਼ੋਰ, ਸ਼ੇਖਰਪਾਲ ਬੈਂਸ, ਲਲਿਤ ਰਾਣਾ, ਵਿਸ਼ਵ ਰਾਜ ਕੌਸ਼ਲ, ਸੋਮਨਾਥ ਤਕਲਾ, ਹਰਵਿੰਦਰ ਪਾਲ ਸਿੰਘ, ਰਿੱਕੀ ਬਜਾਜ, ਨਵੀਨ ਸੰਦੇਸ਼ ਮੋਦਗਿਲ, ਅਮਰਜੀਤ ਸਿੰਘ, ਮਹਿੰਦਰ ਪਾਲ, ਅਰਿੰਦਰ ਸਿੰਘ, ਅਰੁਣਾ ਪਾਠਕ, ਸੁਨੀਤਾ ਵਾਸੁਦੇਵ, ਨਿੰਮੀ, ਜਸਵਿੰਦਰ ਸੋਢੀ, ਯੋਗੇਸ਼ ਮਲਹੋਤਰਾ, ਸੰਜੀਵ ਕੁਮਾਰ, ਪਰਵਿੰਦਰ ਸਿੰਘ ਲਾਲੀ, ਵਰਿੰਦਰ ਭੁੰਬਲਾ, ਅਨੂਪ ਕੁਮਾਰ, ਡਾ. ਸੰਦੇਸ਼ ਮੰਗੂਪੁਰ, ਮਨੋਹਰ ਲਾਲ ਥੋਪੀਆ ਅਤੇ ਨਰੇਸ਼ ਕੁਮਾਰ ਨਿਭਾਉਣਗੇ। ਅੰਤ ਵਿੱਚ ਸ਼ਾਂਤੀ ਮੰਤਰ ਨਾਲ ਬੈਠਕ ਸੰਪੰਨ ਹੋਈ।