ਪਟਿਆਲਾ, 17 ਨਵੰਬਰ (ਮਨਪ੍ਰੀਤ ਸਿੰਘ):- ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਅੰਬੇਡਕਰ ਭਵਨ, ਨਕੋਦਰ ਰੋਡ, ਜਲੰਧਰ ਵਿਖੇ ਹੋਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਸੇਵਾ-ਮੁਕਤੀ ਕਾਰਨ ਖਾਲੀ ਹੋਏ ਅਹੁਦੇ ’ਤੇ ਸ. ਲਛਮਣ ਸਿੰਘ ਨਬੀਪੁਰ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਸੂਬਾ ਪ੍ਰਧਾਨ ਚੁਣਿਆ ਗਿਆ।

ਇਹ ਚੋਣ ਚੀਫ਼ ਆਰਗੇਨਾਈਜ਼ਰ ਪਰਮਿੰਦਰ ਗੁਰਦਾਸਪੁਰ, ਸਾਬਕਾ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਸੀਨੀਅਰ ਆਗੂ ਹਰਬੰਸ ਲਾਲ ਪਰਜੀਆਂ ਅਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਤਰਨਤਾਰਨ ’ਤੇ ਆਧਾਰਿਤ ਕਮੇਟੀ ਵੱਲੋਂ ਸੁਹਿਰਦਤਾ ਨਾਲ ਕਰਵਾਈ ਗਈ।

ਇਸੇ ਤਰ੍ਹਾਂ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਰਵਿੰਦਰ ਸਿੰਘ ਭਾਰਤੀ ਨੂੰ ਜਨਰਲ ਸਕੱਤਰ ਅਤੇ ਬੇਅੰਤ ਸਿੰਘ ਭਾਂਬਰੀ ਨੂੰ ਚੀਫ਼ ਆਰਗੇਨਾਈਜ਼ਰ ਚੁਣਿਆ। ਹਾਜ਼ਰ ਸੂਬਾਈ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਮੈਂਬਰਾਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਸਾਰੇ ਸਾਥੀ ਜਥੇਬੰਦੀ ਦੀ ਬਿਹਤਰੀ ਲਈ ਸੁਹਿਰਦ ਯਤਨ ਕਰਨਗੇ।

ਨਵੇਂ ਚੁਣੇ ਗਏ ਚੀਫ਼ ਆਰਗੇਨਾਈਜ਼ਰ ਬੇਅੰਤ ਸਿੰਘ ਭਾਂਬਰੀ, ਸੂਬਾ ਪ੍ਰਧਾਨ ਲਛਮਣ ਸਿੰਘ ਨਬੀਪੁਰ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਭਾਰਤੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਕਜੁੱਟ ਹੋ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਨਗੇ।

ਮੀਟਿੰਗ ਵਿੱਚ ਚੀਫ਼ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ, ਸਾਬਕਾ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਬਲਜੀਤ ਸਿੰਘ ਸਲਾਣਾ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ, ਸਾਬਕਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਦੇਵ ਰਾਜ, ਸੁਨੀਲ ਕੁਮਾਰ ਜਲੰਧਰ, ਦੇਸ ਰਾਜ ਜਲੰਧਰ, ਅਵਤਾਰ ਭਾਂਬਰੀ, ਰਣਦੀਪ ਸਿੰਘ ਮਾਲੇਰਕੋਟਲਾ, ਜਸਬੀਰ ਸਿੰਘ ਬੀਹਲਾ ਬਰਨਾਲਾ, ਹਰਪਾਲ ਸਿੰਘ ਤਰਨਤਾਰਨ, ਬਲਬੀਰ ਸਿੰਘ ਤਰਨਤਾਰਨ, ਅਮਨਦੀਪ ਸਿੰਘ ਮੋਗਾ, ਹਰਦੀਪ ਸਿੰਘ ਤੂਰ, ਭਰਤ ਪ੍ਰਤਾਪ ਫਿਰੋਜ਼ਪੁਰ, ਸੁਖਪਾਲ ਬਕਰਾਹਾ, ਜਗਤਾਰ ਜੱਗੀ, ਲਾਲ ਸਿੰਘ ਪਟਿਆਲਾ, ਦੀਪਕ ਕੁਮਾਰ, ਤਰਸੇਮ ਸਿੰਘ ਫਰੀਦਕੋਟ, ਨਰਿੰਦਰਜੀਤ ਕਪੂਰਥਲਾ, ਸੰਦੀਪ ਕਪੂਰਥਲਾ, ਸੁਖਰਾਜ ਮਾਹਲ, ਕੁਲਵੰਤ ਪੰਜਗਰਾਈਂ ਅਤੇ ਹੋਰ ਮੈਂਬਰ ਹਾਜ਼ਰ ਸਨ।