ਨਵਾਂਸ਼ਹਿਰ (ਦੇਸ ਰਾਜ ਬਾਲੀ):- ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਮਹਾ ਸਾਧਵੀ ਡਾ. ਸ਼੍ਰੀ ਸਵਾਤੀ ਜੀ ਮਹਾਰਾਜ, ਸ਼੍ਰੀ ਸੁਪ੍ਰਗਿਆ ਜੀ ਮਹਾਰਾਜ, ਸ਼੍ਰੀ ਸੁਦੀਪਤੀ ਜੀ ਮਹਾਰਾਜ ਅਤੇ ਸ਼੍ਰੀ ਸੁਵਿਧੀ ਜੀ ਮਹਾਰਾਜ ਦੀ ਮੌਜੂਦਗੀ ਵਿੱਚ ਜੈਨ ਸਥਾਨਕ ਵਿਖੇ ਕਰਵਾਏ ਗਏ 159ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਦੌਰਾਨ 20 ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਦਿੱਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਪੰਕਜ ਜੈਨ, ਉਨ੍ਹਾਂ ਦੀ ਪਤਨੀ ਦੀਕਸ਼ਾ ਜੈਨ ਅਤੇ ਧੀ ਵੇਦਾਂਸ਼ੀ ਜੈਨ ਮੌਜੂਦ ਸਨ।

ਇਸ ਮੌਕੇ ਮਹਾ ਸਾਧਵੀ ਡਾ. ਸ਼੍ਰੀ ਸਵਾਤੀ ਜੀ ਮਹਾਰਾਜ ਅਤੇ ਮਹਾ ਸਾਧਵੀ ਸ਼੍ਰੀ ਸੁਪ੍ਰਗਿਆ ਜੀ ਮਹਾਰਾਜ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਦਾਨ ਹੈ। ਸਾਨੂੰ ਹਮੇਸ਼ਾ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਲੋੜਵੰਦਾਂ ਨੂੰ ਸੇਵਾ ਪ੍ਰਦਾਨ ਕਰਨ ਲਈ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ, ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਅਹੁਦੇਦਾਰਾਂ ਸਮੇਤ ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਅਚਲ ਜੈਨ, ਸਹਿ-ਖਜ਼ਾਨਚੀ ਰਾਕੇਸ਼ ਜੈਨ ਬੱਬੀ, ਦਰਸ਼ਨ ਜੈਨ, ਪਦਮ ਜੈਨ, ਮਨੋਜ ਜੈਨ, ਚੰਦਨ ਜੈਨ, ਯੁਵਾ ਮੰਡਲ ਪ੍ਰਧਾਨ ਰਿਤੂ ਜੈਨ, ਨੀਤਿਕਾ ਜੈਨ, ਦੀਪਿਕਾ ਜੈਨ, ਦੀਕਸ਼ਾ ਜੈਨ ਅਤੇ ਹੋਰ ਹਾਜ਼ਰ ਸਨ।