ਨਵਾਂਸ਼ਹਿਰ/ਕਾਠਗੜ੍ਹ, 21 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਮਾਸਟਰ ਚਰਨਜੀਤ ਸਿੰਘ ਸਿਆਣ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੁਧਾਮਾਜਰਾ ਵਿਖੇ ਬਲਾਕ ਨੋਡਲ ਅਫ਼ਸਰ ਅਮਨਦੀਪ ਸਿੰਘ ਕਲੇਰ ਦੀ ਯੋਗ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਸਾਹਿਤਕ ਤੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਬਲਾਕ ਬਲਾਚੌਰ-1 ਦੇ ਵੱਖ-ਵੱਖ ਕਲੱਸਟਰਾਂ ਦੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਗਤੀਵਿਧੀਆਂ ਦੌਰਾਨ ਹੇਠ ਲਿਖੇ ਬੱਚਿਆਂ ਨੇ ਪਹਿਲੇ ਅਤੇ ਦੂਜੇ ਸਥਾਨ ਹਾਸਲ ਕੀਤੇ:

ਆਮ ਗਿਆਨ ਵਿੱਚ ਰੱਤੇਵਾਲ ਕਲੱਸਟਰ ਦੇ ਦਲਜੀਤ ਅਤੇ ਕਾਠਗੜ੍ਹ ਕਲੱਸਟਰ ਦੇ ਸੁਰਜੀਤ ਮਿਸ਼ਰਾ; ਭਾਸ਼ਣ ਮੁਕਾਬਲੇ ਵਿੱਚ ਟਕਾਰਲਾ ਕਲੱਸਟਰ ਦੀ ਦੀਪਿਕਾ ਚੌਧਰੀ ਅਤੇ ਬਲਾਚੌਰ ਕਲੱਸਟਰ ਦੀ ਜੈਸਕਾ; ਹਿੰਦੀ ਸੁੰਦਰ ਲਿਖਾਈ ਵਿੱਚ ਰੱਤੇਵਾਲ ਦੀ ਤਾਨਵੀ ਅਤੇ ਬਲਾਚੌਰ ਦੀ ਅਰਬੀਆ; ਪੰਜਾਬੀ ਸੁੰਦਰ ਲਿਖਾਈ ਵਿੱਚ ਰੱਤੇਵਾਲ ਦੀ ਯੁਵਲੀਨ ਅਤੇ ਟਕਾਰਲਾ ਦੀ ਜੈਸਮੀਨ ਕੌਰ; ਅੰਗਰੇਜ਼ੀ ਸੁੰਦਰ ਲਿਖਾਈ ਵਿੱਚ ਟਕਾਰਲਾ ਦੇ ਜਸ਼ਨਦੀਪ ਸਿੰਘ ਅਤੇ ਰੱਤੇਵਾਲ ਦੀ ਮਾਹੀਦੀਪ; ਵੇਸਟ ਮਟੀਰੀਅਲ ਦੀ ਵਰਤੋਂ ਵਿੱਚ ਬਲਾਚੌਰ ਦੀ ਬਿਰਾਜਮਨੀ ਬਰਲ ਅਤੇ ਟਕਾਰਲਾ ਦੇ ਸਾਹਿਬ ਚੌਧਰੀ; ਪਹਾੜੇ ਮੁਕਾਬਲੇ ਵਿੱਚ ਰੈਲਮਾਜਰਾ ਦੀ ਮਨਕੀਰਤ ਅਤੇ ਥੋਪੀਆ ਦੇ ਰਾਜਵੀਰ ਬਾਠ; ਕਹਾਣੀ ਸੁਣਾਉਣ ਵਿੱਚ ਰੱਕੜਾਂ ਬੇਟ ਦੀ ਜਸਦੀਪ ਕੌਰ ਅਤੇ ਟਕਾਰਲਾ ਦੇ ਮਨੀਸ਼ ਕੁਮਾਰ; ਲੋਕ ਗੀਤ ਵਿੱਚ ਥੋਪੀਆ ਦੀ ਮੰਨਤ ਕੌਰ ਅਤੇ ਬਲਾਚੌਰ ਦੀ ਤਾਨੀਆ; ਚਿੱਤਰਕਲਾ ਮੁਕਾਬਲੇ ਵਿੱਚ ਟਕਾਰਲਾ ਦੇ ਪ੍ਰਤੀਕ ਚੌਧਰੀ ਅਤੇ ਭਟੋਆ ਦੇ ਗੁਰਵੀਰ; ਅਤੇ ਤਸਵੀਰ ਦੇਖ ਕੇ ਸਮਝਣ ਦੇ ਮੁਕਾਬਲੇ ਵਿੱਚ ਰੈਲਮਾਜਰਾ ਦੇ ਰਿਹਾਨ ਅਤੇ ਬਲਾਚੌਰ ਦੀ ਲਵਨੀਤ ਨੇ ਸਥਾਨ ਹਾਸਲ ਕੀਤੇ।

ਇਸ ਮੌਕੇ ਬਲਾਕ ਨੋਡਲ ਅਫ਼ਸਰ ਅਮਨਦੀਪ ਸਿੰਘ ਕਲੇਰ ਨੇ ਕਿਹਾ ਕਿ ਨੰਨ੍ਹੇ-ਮੁੰਨ੍ਹੇ ਬੱਚਿਆਂ ਵਿੱਚ ਵਿੱਦਿਅਕ ਮੁਕਾਬਲੇ ਕਰਵਾਉਣਾ ਸਿੱਖਿਆ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਅਜਿਹੇ ਮੁਕਾਬਲੇ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਜੇਤੂ ਬੱਚਿਆਂ ਨੂੰ ਢੁਕਵੇਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਕਮਲਦੀਪ ਸੀ.ਐੱਚ.ਟੀ., ਧਰਮਿੰਦਰ ਕੁਮਾਰ ਸੀ.ਐੱਚ.ਟੀ., ਕਮਲੇਸ਼ ਰਾਣੀ ਸੀ.ਐੱਚ.ਟੀ., ਰੀਨਾ ਚੌਧਰੀ ਬੀ.ਆਰ.ਸੀ., ਇੰਦਰਜੀਤ ਕੌਰ ਐੱਚ.ਟੀ., ਸੁਰਿੰਦਰ ਕੁਮਾਰ ਐੱਚ.ਟੀ., ਨਰੇਸ਼ ਕੁਮਾਰ ਐੱਚ.ਟੀ., ਹਰਜਾਪ ਕੌਰ ਐੱਚ.ਟੀ., ਪਰਮਿੰਦਰ ਸਿੰਘ ਕਟਾਰੀਆ ਐੱਚ.ਟੀ., ਮੈਡਮ ਮਨਜੀਤ ਕੌਰ, ਅਮਨਦੀਪ ਕੌਰ, ਵੀਨਾ ਡੱਬ, ਚੰਦਰਦੇਵ ਅਤੇ ਧਰਮਪਾਲ ਸੁਧਾਮਾਜਰਾ ਆਦਿ ਹਾਜ਼ਰ ਸਨ।