ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਵੇਗਾ ਇਕੱਠ, ਚੋਣ ਮੈਨੀਫੈਸਟੋ ਅਤੇ ਉਮੀਦਵਾਰਾਂ
ਬਾਰੇ ਹੋਣਗੇ ਅਹਿਮ ਐਲਾਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬੱਬਰਾਂ ਦੀ ਇਤਿਹਾਸਕ ਧਰਤੀ ਕੋਟ ਫਤੂਹੀ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ
ਬੇਗਮਪੁਰਾ ਖ਼ਾਲਸਾ ਲਹਿਰ ਸਬੰਧੀ ਅਹਿਮ ਐਲਾਨ ਕੀਤਾ ਗਿਆ। ਇਸ ਮੌਕੇ ਦੋਆਬਾ ਜ਼ੋਨ ਦੇ ਸਮੂਹ
ਹਲਕਾ ਇੰਚਾਰਜਾਂ, ਜ਼ੋਨ ਕਮੇਟੀਆਂ ਅਤੇ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਨੇ ਸ਼ਮੂਲੀਅਤ
ਕੀਤੀ। ਇਕੱਠ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਇਮਾਨ ਸਿੰਘ
ਮਾਨ, ਪੰਜਾਬ ਬੁਲਾਰਾ ਡਾ ਹਰਜਿੰਦਰ ਸਿੰਘ ਜੱਖੂ, ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।ਇਸ ਮੌਕੇ
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੇ ਬੇਗਮਪੁਰਾ ਦੇ ਸੰਕਲਪ ਨੂੰ ਸਮਾਜਿਕ
ਬਰਾਬਰੀ, ਮਨੁੱਖੀ ਸਨਮਾਨ ਅਤੇ ਭਾਈਚਾਰਕ ਸਾਂਝ ਨਾਲ ਜੋੜਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ
ਜੀ ਵੱਲੋਂ ਦਿੱਤੇ ਗਏ ਬਰਾਬਰੀ ਅਤੇ ਸਰਬਸਾਂਝੀਵਾਲਤਾ ਦੇ ਸੰਦੇਸ਼ ਨੂੰ ਉਭਾਰਿਆ। ਉਨ੍ਹਾਂ ਦੇ
ਵਿਚਾਰਾਂ ਦਾ ਕੇਂਦਰ ਅਜਿਹੇ ਸਮਾਜ ਦੀ ਸਥਾਪਨਾ ਰਿਹਾ, ਜਿੱਥੇ ਕਿਸੇ ਵੀ ਮਨੁੱਖ ਨਾਲ
ਜਾਤ-ਪਾਤ, ਊਚ-ਨੀਚ ਜਾਂ ਸਮਾਜਿਕ ਵਿਤਕਰੇ ਦੇ ਆਧਾਰ 'ਤੇ ਭੇਦਭਾਵ ਨਾ ਹੋਵੇ। ਉਨ੍ਹਾਂ ਨੇ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਸਿੱਖਿਆ,
ਸਮਾਨਤਾ, ਸੰਵਿਧਾਨਕ ਅਧਿਕਾਰਾਂ ਅਤੇ ਸਮਾਜਿਕ ਨਿਆਂ ਦੀ ਮਹੱਤਤਾ ਨੂੰ ਵੀ ਸਾਹਮਣੇ ਰੱਖਿਆ।
ਬੇਗਮਪੁਰਾ ਦਾ ਸੰਕਲਪ ਮਨੁੱਖੀ ਬਰਾਬਰੀ ਅਤੇ ਸਨਮਾਨ ਦੀ ਸੋਚ ਨੂੰ ਅੱਗੇ ਵਧਾਉਣ ਵਾਲਾ ਵਿਚਾਰ
ਹੈ। ਇਸ ਮੌਕੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਸਿਧਾਂਤਾਂ, ਕੌਮੀ
ਹੱਕਾਂ, ਸਮਾਜਿਕ ਨਿਆਂ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਅਹਿਮ ਦੱਸਦਿਆਂ
ਪਾਰਟੀ ਵਰਕਰਾਂ ਨੂੰ ਜਥੇਬੰਦਕ ਮਜ਼ਬੂਤੀ ਅਤੇ ਲੋਕਾਂ ਤੱਕ ਆਪਣੀ ਵਿਚਾਰਧਾਰਾ ਪਹੁੰਚਾਉਣ ਦੀ
ਲੋੜ 'ਤੇ ਜ਼ੋਰ ਦਿੱਤਾ। ਇਕੱਠ ਦੌਰਾਨ 29 ਨਵੰਬਰ ਨੂੰ ਦੋਆਬਾ ਜ਼ੋਨ ਦਾ ਇੱਕ ਵਿਸ਼ਾਲ ਇਕੱਠ
ਜੋ ਟਾਂਡਾ ਵਿਖੇ ਹੋਣ ਜਾ ਰਿਹਾ ਹੈ ਉਸ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪਾਰਟੀ
ਵੱਲੋਂ ਆਗਾਮੀ ਚੋਣਾਂ ਲਈ ਚੋਣ ਮੈਨੀਫੈਸਟੋ ਅਤੇ ਉਮੀਦਵਾਰਾਂ ਦੇ ਐਲਾਨ ਸਬੰਧੀ ਵੀ ਜਾਣਕਾਰੀ
ਦੇਣ ਦੀ ਗੱਲ ਕਹੀ ਗਈ। ਕੋਟ ਫਤੂਹੀ ਦੀ ਧਰਤੀ ਤੋਂ ਬੇਗਮਪੁਰਾ, ਸਮਾਜਿਕ ਬਰਾਬਰੀ ਅਤੇ ਲੋਕ
ਹੱਕਾਂ ਦਾ ਸੁਨੇਹਾ ਦੇਣ ਦੇ ਨਾਲ ਪਾਰਟੀ ਵੱਲੋਂ ਦੋਆਬਾ ਖੇਤਰ ਵਿੱਚ ਆਪਣੀਆਂ ਜਥੇਬੰਦਕ
ਸਰਗਰਮੀਆਂ ਨੂੰ ਅੱਗੇ ਵਧਾਉਣ ਦਾ ਸੰਕੇਤ ਦਿੱਤਾ ਗਿਆ। ਜ਼ਿਲ੍ਹਾਂ ਪ੍ਰਧਾਨ ਗੁਰਨਾਮ ਸਿੰਘ
ਸਿੰਗੜੀਵਾਲਾ, ਗੁਰਦੀਪ ਸਿੰਘ ਸਿੰਘ ਖੁਣਖੁਣ, ਬੀਬੀ ਮਨਜੀਤ ਕੌਰ ਖਾਲਸਾ, ਸੁਖਜੀਤ ਕੌਰ
ਭਬਿਆਣਾ, ਮੁਖਤਿਆਰ ਸਿੰਘ ਸੋਢੀ, ਪਰਮਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਖਾਲਸਾ, ਕੁਲਵੀਰ
ਸਿੰਘ ਗੜ੍ਹਸ਼ੰਕਰ, ਪ੍ਰਿੰਸੀਪਲ ਗੁਰਨਾਮ ਸਿੰਘ ਹੁਸ਼ਿਆਰਪੁਰ, ਹੈਪੀ ਕੌਲ, ਜਗਦੀਸ਼ ਸਿੰਘ
ਚੱਬੇਵਾਲ, ਹਰਵਿੰਦਰ ਸਿੰਘ ਹੀਰਾ, ਦਵਿੰਦਰ ਸਿੰਘ ਖਾਲਸਾ, ਬੀਬੀ ਰਾਜਵਿੰਦਰ ਕੌਰ, ਹੈੱਬ
ਮਾਸਟਰ ਜਰਨੈਲ ਸਿੰਘ ਧੀਰ, ਚਰਨਵਰਿੰਦਰ ਸਿੰਘ, ਹਰਪ੍ਰੀਤ ਸਿੰਘ ਲਾਲੀ, ਨਵਤੇਜ ਸਿੰਘ ਧਾਮੀ,
ਬੂਟਾ ਸਿੰਘ ਸਿੰਗੜੀਵਾਲਾ, ਅਕਬਰ ਸਿੰਘ ਬੂਰੇਜੱਟਾਂ, ਪਰਮਜੀਤ ਸਿੰਘ ਮੇਗੋਵਾਲ ਦੁਆਬਾ,
ਕੁਲਵੰਤ ਸਿੰਘ ਲਾਲਪੁਰ ਭਾਣਾ, ਨੰਬਰਦਾਰ ਪਿਸ਼ੋਰਾ ਸਿੰਘ, ਕੁਲਦੀਪ ਸਿੰਘ ਗੜ੍ਹਸ਼ੰਕਰ, ਮਲਕੀਤ
ਸਿੰਘ ਲਾਲਪੁਰ ਭਾਣਾ, ਮਿੰਟੂ ਮੋਨਾਕਲਾਂ, ਇੰਦਰਜੀਤ ਸਿੰਘ ਬੱਸੀਮਰੂਫ, ਵਰਿੰਦਰ ਸਿੰਘ ਹਾਰਟਾ,
ਸਤਨਾਮ ਸਿੰਘ ਠੱਕਰਵਾਲ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਨਸਾਫ਼
ਪਸੰਦ ਲੋਕਾਂ ਦਾ ਆਪ ਮੁਹਾਰੇ ਹਜ਼ੂਮ ਹਾਜਰ ਹੋਇਆ।