ਨਵਾਂਸ਼ਹਿਰ, 16 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ)। ਭਾਰਤ ਸਰਕਾਰ ਦੇ ਵਿਭਾਗ ਵਿਗਿਆਨ ਅਤੇ ਤਕਨਾਲੋਜੀ, ਨਵੀਂ ਦਿੱਲੀ ਅਤੇ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਪ੍ਰੋਜੈਕਟ ਇਨੋਵੇਸ਼ਨ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀਆਂ 84 ਟੀਮਾਂ ਨੇ ਭਾਗ ਲਿਆ।
ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਅਗਵਾਈ ਹੇਠ ਸਕੂਲ ਇੰਚਾਰਜ ਰਵਿਤਾ ਢਿੱਲੋਂ ਦੀ ਦੇਖ-ਰੇਖ ਵਿੱਚ ਕਰਵਾਏ ਗਏ। ਸਤਨਾਮ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਦਾ ਮੁੱਖ ਵਿਸ਼ਾ ‘ਟਿਕਾਊ ਅਤੇ ਵਿਕਸਿਤ ਭਾਰਤ ਲਈ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ’ ਸੀ, ਜਿਸ ਅਧੀਨ ਛੇ ਉਪ-ਵਿਸ਼ਿਆਂ ਵਿੱਚ ਵਿਦਿਆਰਥੀਆਂ ਨੇ ਆਪਣੇ ਪ੍ਰੋਜੈਕਟ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਗਿਆਨਕ ਸੋਚ ਅਪਣਾਉਣਾ ਅਤੇ ਇਸ ਦੀ ਸੁਚੱਜੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ।
ਬਲਾਕ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਅਟਵਾਲ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਰਾਹੀਂ ਜੀਵਨ ਸੁਖਾਲਾ ਬਣਾਉਣ ਦਾ ਸੁਨੇਹਾ ਦਿੱਤਾ। ਐਲੀਮੈਂਟਰੀ ਵਰਗ ਦੇ ਮੁਕਾਬਲਿਆਂ ਲਈ ਜਗਦੀਪ ਕੁਮਾਰ, ਸਚਿਨ ਰਾਣਾ, ਸੁਖਵਿੰਦਰ ਲਾਲ ਅਤੇ ਸਰਬਜੀਤ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ। ਸੈਕੰਡਰੀ ਵਰਗ ਵਿੱਚ ਰਾਜਨ ਰਾਣਾ, ਨਵਨੀਤ ਕੌਰ, ਡਾ. ਸੁਖਜੀਤ ਸਿੰਘ ਅਤੇ ਹਰਵਿੰਦਰ ਮਾਨ ਨੇ ਮੁਲਾਂਕਣ ਕੀਤਾ।
ਛੇ ਉਪ-ਵਿਸ਼ਿਆਂ ਅਧੀਨ ਦੋਵੇਂ ਵਰਗਾਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਇਹ ਰਹੇ:
ਕ੍ਰਿਤਰਿਮ ਬੁੱਧੀ: ਐਲੀਮੈਂਟਰੀ ਵਰਗ ਵਿੱਚ ਸਹਜ ਵੀਰ ਸਿੰਘ, ਡੌਲੀ ਅਤੇ ਹੈਵਨ ਕਸਾਨਾ, ਜਦਕਿ ਸੈਕੰਡਰੀ ਵਰਗ ਵਿੱਚ ਕ੍ਰਿਸ਼ੀ, ਗੁਰਲੀਨ ਹੀਰਾ ਅਤੇ ਦੀਕਸ਼ਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਹਰੀ ਊਰਜਾ ਅਤੇ ਵਾਤਾਵਰਣ ਸੰਭਾਲ: ਐਲੀਮੈਂਟਰੀ ਵਰਗ ਵਿੱਚ ਨਿਸ਼ਿਕਾ, ਹਰਜੋਤ ਕਟਾਰੀਆ ਅਤੇ ਹਰਲੀਨ ਕੌਰ ਅਤੇ ਸੈਕੰਡਰੀ ਵਰਗ ਵਿੱਚ ਸਿਮਰਨਜੀਤ ਕੌਰ, ਮਨਵੀਰ ਸਿੰਘ ਅਤੇ ਹਰਜੀਤ ਸਿੰਘ ਮੰਡੇਰ ਜੇਤੂ ਰਹੇ।
ਸਿਹਤ, ਸਫ਼ਾਈ ਅਤੇ ਸਵੱਛਤਾ: ਐਲੀਮੈਂਟਰੀ ਵਰਗ ਵਿੱਚ ਨਵਦੀਪ ਸਿੰਘ, ਮਨਸੀਰਤ ਕੌਰ ਅਤੇ ਤਰਨ ਸ਼ਰਮਾ ਅਤੇ ਸੈਕੰਡਰੀ ਵਰਗ ਵਿੱਚ ਤਮੰਨਾ, ਇੰਦਰਪ੍ਰੀਤ ਕੌਰ ਅਤੇ ਦਲਜੀਤ ਬੰਗੜ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ।
ਰਵਾਇਤੀ ਦੇਸੀ ਖੇਤੀਬਾੜੀ ਦੇ ਤਰੀਕੇ: ਐਲੀਮੈਂਟਰੀ ਵਰਗ ਵਿੱਚ ਕਲਾਰਾ ਏਕਾ, ਪਲਕ ਚੌਧਰੀ ਅਤੇ ਵਰਸ਼ਾ ਅਤੇ ਸੈਕੰਡਰੀ ਵਰਗ ਵਿੱਚ ਹਰਲੀਨ ਕੌਰ, ਦੀਪਕਾ ਰਾਣੀ ਅਤੇ ਸੁਨੇਹਾ ਜੇਤੂ ਰਹੇ।
ਪੇਂਡੂ ਵਿਕਾਸ ਲਈ ਵਿਗਿਆਨ: ਐਲੀਮੈਂਟਰੀ ਵਰਗ ਵਿੱਚ ਰਮਨਦੀਪ ਕੌਰ, ਨਵਜੋਤ ਕੌਰ ਅਤੇ ਰਮਨਜੀਤ ਕੌਰ ਅਤੇ ਸੈਕੰਡਰੀ ਵਰਗ ਵਿੱਚ ਕੋਮਲ, ਹਰਮਨਦੀਪ ਕੌਰ ਅਤੇ ਲਾਲ ਚੰਦ ਨੇ ਸਥਾਨ ਹਾਸਲ ਕੀਤੇ।
ਕੁਦਰਤੀ ਆਫ਼ਤ ਪ੍ਰਬੰਧਨ: ਐਲੀਮੈਂਟਰੀ ਵਰਗ ਵਿੱਚ ਏਕਮਬੀਰ, ਮਾਨਵੀ ਮਹਿਰਾ ਅਤੇ ਪ੍ਰਣਵ ਚੌਧਰੀ ਅਤੇ ਸੈਕੰਡਰੀ ਵਰਗ ਵਿੱਚ ਪ੍ਰਭਗੁਣ ਕੌਰ, ਕਿਰਨਜੀਤ ਕੌਰ ਅਤੇ ਤਾਨੀਆ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ।
ਇਸ ਮੌਕੇ ਪ੍ਰਿੰਸੀਪਲ ਰਜਨੀਸ਼ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਜਸਵੀਰ ਚੰਦ, ਸੰਦੀਪ ਸਿੰਘ, ਬਲਵਿੰਦਰ ਸਿੰਘ ਅਤੇ ਕਮਲਦੀਪ ਸੱਲਣ ਸਮੇਤ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਸਕੂਲ ਇੰਚਾਰਜ ਰਵਿਤਾ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ।
