ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਪਿੰਡ ਮਨਨਹਾਣਾ ਵਿੱਚ ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ ਰਜਿਸਟਰਡ, ਮਨਨਹਾਣਾ ਵੱਲੋਂ ਪ੍ਰਧਾਨ ਰਸ਼ਪਾਲ ਸਿੰਘ ਕਲੇਰ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 17ਵਾਂ ਸਾਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਣ 31 ਅਕਤੂਬਰ ਨੂੰ ਪੂਰੀ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਰਸ਼ਪਾਲ ਸਿੰਘ ਕਲੇਰ ਅਤੇ ਹੋਰ ਮੈਂਬਰਾਂ ਨੇ ਜਾਗਰਣ ਦਾ ਪੋਸਟਰ ਜਾਰੀ ਕਰਦਿਆਂ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਨਵਗ੍ਰਹਿਆਂ ਦੀ ਪੂਜਾ ਕੀਤੀ ਜਾਵੇਗੀ। ਇਸ ਤੋਂ ਬਾਅਦ ਪ੍ਰਮੁੱਖ ਕਲਾਕਾਰ ਸਰਬਜੀਤ ਸਰਵ, ਹਰਮਨ ਫਰਾਲਾ ਅਤੇ ਦੁਰਗਾ ਰੰਗੀਲਾ ਸੰਗਤਾਂ ਨੂੰ ਮਹਾਮਾਈ ਦੀ ਮਹਿਮਾ ਸੁਣਾ ਕੇ ਨਿਹਾਲ ਕਰਨਗੇ। ਜਾਗਰਣ ਦੀ ਸ਼ੁਰੂਆਤ ਮਹੰਤ ਅਸ਼ੋਕ ਗੋਰਾ ਜੀ ਸ੍ਰੀ ਗਣੇਸ਼ ਵੰਦਨਾ ਨਾਲ ਕਰਨਗੇ।

ਇਸ ਮੌਕੇ ਸਿਆਸੀ, ਧਾਰਮਿਕ ਅਤੇ ਸਮਾਜਿਕ ਨੁਮਾਇੰਦੇ ਵੀ ਸ਼ਾਮਲ ਹੋਣਗੇ। ਸੰਗਤਾਂ ਲਈ ਮਹਾਮਾਈ ਦਾ ਭੰਡਾਰਾ ਲਗਾਤਾਰ ਵਰਤਾਇਆ ਜਾਵੇਗਾ।

ਇਸ ਮੌਕੇ ਪ੍ਰਧਾਨ ਰਸ਼ਪਾਲ ਕਲੇਰ, ਬਲਵੀਰ ਭਟੋਏ, ਬਲਜੀਤ ਸਿੰਘ ਥਿੰਦ, ਜੋਗਾ ਸੁਨਿਆਰ, ਜਿੰਦਰ ਕਲੇਰ, ਸੁਰਿੰਦਰ ਪਾਲ, ਸੇਵਾਮੁਕਤ ਸਬ-ਇੰਸਪੈਕਟਰ ਸੁਨਿਆਰ ਹੈਪੀ ਫੌਜੀ, ਜਸਵੰਤ, ਬਲਵੀਰ ਸਿੰਘ ਲੇਹਲ, ਨਿੱਕਾ ਕਲੇਰ, ਸੋਹਣ ਲਾਲ ਖੁੱਤਣ, ਨਿਰਮਲ ਕੁਮਾਰ ਕਲੇਰ, ਬਾਲੀ ਖੁੱਤਣ, ਵਿੱਕੀ ਭੱਟੀ, ਹਰਬੰਸ ਲਾਲ, ਬਲਕਾਰ ਸਿੰਘ ਲੇਹਲ, ਬਰਿੰਦਰ ਠੇਕੇਦਾਰ, ਬਲਕਾਰ ਸਿੰਘ ਲੇਹਲ, ਬੌਬੀ, ਰੋਜ਼ੀ ਭਟੋਏ, ਹਰਬੀਰ ਲਾਲ, ਜੋਗਾ ਖੁੱਤਣ, ਰਵੀ ਟੇਲਰ ਆਦਿ ਹਾਜ਼ਰ ਸਨ।