ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਗ੍ਰੀਨ ਵਿਲੇਜ ਵੈਲਫੇਅਰ ਸੋਸਾਇਟੀ ਬੀਨੇਵਾਲ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੀ ਅਗਵਾਈ ਅਤੇ ਬਲੱਡ ਡੋਨਰ ਸੈਂਟਰ (ਬੀ.ਡੀ.ਸੀ.) ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੱਤਵਾਂ ਸਵੈ-ਇੱਛੁਕ ਖੂਨਦਾਨ ਕੈਂਪ ਸ਼੍ਰੀ ਵਿਸ਼ਵਕਰਮਾ ਮੰਦਰ, ਅੱਡਾ ਝੁੰਗੀਆਂ (ਬੀਨੇਵਾਲ) ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ਼੍ਰੀ ਵਰੁਣ ਸੋਨੀ ਨੇ ਕੀਤਾ, ਜਿਸ ਦੌਰਾਨ 103 ਖੂਨਦਾਨੀਆਂ ਨੇ ਆਪਣੀ ਮਰਜ਼ੀ ਨਾਲ ਖੂਨਦਾਨ ਕੀਤਾ।
ਕੈਂਪ ਦੌਰਾਨ ਸ਼੍ਰੀ ਮਾਨਵ ਸੋਨੀ (ਅਮਰੀਕਾ) ਵੱਲੋਂ ਸਾਰੇ ਖੂਨਦਾਨੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਛੜੀਆਂ ਰੂਹਾਂ ਸਵਰਗਵਾਸੀ ਹੈੱਡਮਾਸਟਰ ਨੰਦ ਕਿਸ਼ੋਰ ਸੋਨੀ, ਸਵਰਗਵਾਸੀ ਮੈਡਮ ਸੰਤੋਸ਼ ਸੋਨੀ, ਖੂਨਦਾਨੀ ਸਵਰਗਵਾਸੀ ਗੌਰਵ ਸੋਹਲ ਅਤੇ ਪ੍ਰਦੀਪ ਕਟਾਰੀਆ ਨੂੰ ਭਾਵਪੂਰਤ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਬੀ.ਡੀ.ਸੀ. ਨਵਾਂਸ਼ਹਿਰ ਦੀ ਟੀਮ ਵਿੱਚ ਡਾ. ਅਜੈ ਬੱਗਾ, ਬੀ.ਟੀ.ਓ. ਰਾਜੀਵ ਭਾਰਦਵਾਜ, ਮੈਡਮ ਪ੍ਰਿਯੰਕਾ, ਨੇਹਾ ਸ਼ਰਮਾ ਅਤੇ ਗੌਰਵ ਵਾਲਮੀਕੀ ਨੇ ਆਪਣੀਆਂ ਤਕਨੀਕੀ ਸੇਵਾਵਾਂ ਪ੍ਰਦਾਨ ਕੀਤੀਆਂ।
ਇਸ ਮੌਕੇ ਆਈ.ਏ.ਐਸ. ਅਧਿਕਾਰੀ ਯੋਗ ਰਾਜ ਮੈਰਾ ਦੀ ਧਰਮਪਤਨੀ ਮੈਡਮ ਰੋਜ਼ੀ ਨੇ ਖੁਦ ਖੂਨਦਾਨ ਕਰਕੇ ਮਹਿਲਾ ਸਮਾਜ ਨੂੰ ਖੂਨਦਾਨ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਮੋਟੀਵੇਟਰ ਅਸ਼ਵਨੀ ਰਾਣਾ ਨੇ ਕੈਂਪ ਵਿੱਚ ਪਹੁੰਚੇ ਸਾਰੇ ਖੂਨਦਾਨੀਆਂ ਅਤੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ।
ਕੈਂਪ ਵਿੱਚ ਮੋਟੀਵੇਟਰ ਕਾਮਰੇਡ ਦਰਸ਼ਨ ਮੱਟੂ, ਕਾਂਗਰਸੀ ਆਗੂ ਬਲਤੇਜ ਪੰਨੂ ਅਤੇ ਅਮਨਪ੍ਰੀਤ ਲਾਲੀ, ਅਕਾਲੀ ਆਗੂ ਜਗਦੇਵ ਸਿੰਘ ਗੜ੍ਹੀ ਮਾਨਸੋਵਾਲ, ਸਰਪੰਚ ਹੈਪੀ ਸਾਧੋਵਾਲ, ਡਾ. ਤਰਸੇਮ ਸਿੰਘ, ਡਾ. ਲਖਵਿੰਦਰ ਲੱਕੀ, ਕਾਲਮਨਵੀਸ ਅਤੇ ਲੈਕਚਰਾਰ ਅਮਰੀਕ ਦਿਆਲ, ਮੋਟੀਵੇਟਰ ਅਜਾਇਬ ਸਿੰਘ ਬੋਪਾਰਾਏ, ਭੁਪਿੰਦਰ ਰਾਣਾ, ਰਾਕੇਸ਼ ਰਾਜਪੂਤ, ਸੰਦੀਪ ਬੋੜਾ, ਯਸ਼ ਭੱਠਲ, ਲਾਡੀ ਅੰਮ੍ਰਿਤਸਰੀਆ, ਕੁਲਵਿੰਦਰ ਸੰਘਾ, ਜਸਵਿੰਦਰ ਸਾਜਨ, ਸਰਬਜੀਤ ਸ਼ੱਬੂ, ਗੀਤਕਾਰ ਅਤੇ ਗਾਇਕ ਹਨੀ ਹੈਬੋਵਾਲੀਆ, ਮਾਸਟਰ ਸਰਬਜੀਤ ਸਿੰਘ ਸਾਬੀ, ਨਰੇਸ਼ ਕੰਬਾਲਾ, ਤੀਰਥ ਮਾਨ ਅਤੇ ਗੁਰਦੀਪ ਪਾਇਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਲੈਕਚਰਾਰ ਰਾਜ ਕੁਮਾਰ, ਸੁੱਚਾ ਕਟਾਰੀਆ, ਮੈਨੇਜਰ ਗੁਰਭਾਗ ਧੀਮਾਨ, ਸਾਬਕਾ ਸਰਪੰਚ ਸੁਭਾਸ਼ ਚੰਦਰ, ਸਮਾਜ ਸੇਵੀ ਰਾਮ ਲੁਭਾਇਆ, ਸ਼ਾਲੂ ਸੋਹਲ, ਸਰਪੰਚ ਬਲਵਿੰਦਰ ਬਿੰਦੂ, ਮਾਸਟਰ ਰਾਕੇਸ਼ ਚੱਢਾ, ਵਿਜੇ ਰਾਣਾ, ਵਰਿੰਦਰ ਪੁਰੀ, ਕਸ਼ਮੀਰੀ ਲਾਲ ਧੀਮਾਨ, ਹਰਵਿੰਦਰ ਫੌਜੀ, ਪਰਸ਼ੋਤਮ ਸੇਠੀ, ਰੋਮੀ ਪੰਚ, ਕਪਿਲ ਪ੍ਰਧਾਨ, ਜਸਵੀਰ ਸਹੋਤਾ, ਸੂਰਜ ਰਾਣਾ, ਸ਼ਿਆਮ ਸੁੰਦਰ, ਸੁਸ਼ੀਲ ਧੀਮਾਨ, ਫੌਜੀ ਬਲਵਿੰਦਰ ਰਾਣਾ, ਅਜੈ ਸ਼ਰਮਾ, ਮੋਨੂ ਉਸਤਾਦ, ਮਨੀ ਚੰਦੇਲ ਅਤੇ ਅੰਕੁਸ਼ ਭਾਰਦਵਾਜ ਆਦਿ ਹਾਜ਼ਰ ਸਨ।
