ਆਸ਼ਾ ਵਰਕਰਾਂ ਵਲੋਂ ਸਿਵਲ ਸਰਜਨ ਦਫਤਰ ਅੱਗੇ ਕੀਤੀ ਰੋਹ ਭਰਪੂਰ ਰੈਲੀ

ਹੁਸ਼ਿਆਰਪੁਰ- ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਅੱਗੇ ਜੱਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਨਿੰਦਰ ਕੌਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਗਈ। ਇਸ ਮੌਕੇ ਜ਼ਿਲ੍ਹੇ ਭਰ ਤੋਂ ਪਹੁੰਚੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਪੰਜਾਬ ਸਰਕਾਰ, ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਸਿਵਲ ਸਰਜਨ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ।

 ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਨਿੰਦਰ ਕੌਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਪੰਜਾਬ ਅੰਦਰ ਆਸ਼ਾ ਵਰਕਰਾਂ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਨਾਲ ਪ੍ਰਦਾਨ ਕਰ ਰਹੀਆਂ ਹਨ।ਆਸ਼ਾ ਵਰਕਰਾਂ ਵਲੋਂ ਜੱਚਾ-ਬੱਚਾ ਦੀ ਮੌਤ ਦਰ ਨੂੰ ਘਟਾਉਣ, ਸਰਕਾਰੀ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ, ਅਤੇ ਨੈਸ਼ਨਲ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
 ਉਹਨਾਂ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਵਲੋਂ ਆਸ਼ਾ ਵਰਕਰਾਂ ਨੂੰ ਕੰਮ ਦੇ ਹਿਸਾਬ ਨਾਲ ਮਿਹਨਤਾਨਾਂ ਨਹੀਂ ਦਿੱਤਾ ਜਾ ਰਿਹਾ ਹੈ। ਮੌਜੂਦਾ ਆਮ ਆਦਮੀਆਂ ਦੀ ਸਰਕਾਰ ਵਲੋਂ ਤਾਂ ਆਸ਼ਾ ਵਰਕਰਾਂ ਨਾਲ ਮੰਨੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਪ.ਸ.ਸ.ਫ. ਦੇ ਸੁਬਾ ਪ੍ਰਧਾਨ ਸਤੀਸ਼ ਰਾਣਾ ਅਤੇ ਜੱਥੇਬੰਦੀ ਦੇ ਮੁੱਖ ਸਲਾਹਕਾਰ ਮਨਜੀਤ ਬਾਜਵਾ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਕੇਵਲ ਜੱਥੇਬੰਦਕ ਸ਼ਕਤੀ ਨਾਲ ਹੀ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਅਤੇ ਸਾਂਝੇ ਸੰਘਰਸ਼ਾਂ ਸਦਕਾ ਹੀ ਸਰਕਾਰਾਂ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕਦਾ ਹੈ। 
ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਰੈਲੀ ਦੇ ਰੋਹ ਨੂੰ ਦੇਖਦਿਆਂ ਆਗੂਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਆਗੂਆਂ ਵਲੋਂ ਕੀਤੀ ਗਈ ਮੰਗ ਦੇ ਤਹਿਤ ਸਿਵਲ ਸਰਜਨ ਵਲੋਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਸਿਵਲ ਹਸਪਤਾਲ ਵਿਖੇ ਆਸ਼ਾ ਵਰਕਰਾਂ ਲਈ ਰੈਸਟ-ਰੂਮ, ਈ.ਐਸ.ਆਈ ਹਸਪਤਾਲ ਵਿਖੇ ਆਸ਼ਾ ਵਰਕਰਾਂ ਨੂੰ ਕੀਤੇ ਜਾ ਰਹੇ ਤੰਗ-ਪ੍ਰੇਸ਼ਾਨ ਦੇ ਮਸਲਿਆਂ ਦਾ ਮੌਕੇ ਤੇ ਹੀ ਸਥਾਈ ਨਿਪਟਾਰਾ ਕਰ ਦਿੱਤਾ ਗਿਆ ਅਤੇ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਸਿਫਾਰਿਸ਼ ਸਹਿਤ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ।
ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਜਸਵੀਰ ਕੌਰ ਚੱਕੋਵਾਲ, ਰਾਜ ਕੁਮਾਰੀ ਟਾਂਡਾ, ਮਨਜੀਤ ਕੌਰ ਬੁੱਢਾਵੜ, ਸੁਸ਼ਮਾ ਰਾਣੀ ਹਾਜੀਪੁਰ, ਨਸੀਬ ਕੌਰ ਭੂੰਗਾ, ਸੁਖਵਿੰਦਰ ਕੌਰ ਈ.ਐਸ.ਆਈ. ਰਜਨੀ ਸ਼ਰਮਾ, ਰੂਬੀ ਬਾਲਾ, ਪਰਮਿੰਦਰ ਕੌਰ, ਮਨਿੰਦਰ ਕੌਰ, ਪ.ਸ.ਸ.ਫ. ਆਗੂ ਗੁਰਬਚਨ ਸਿੰਘ ਨੇ ਵੀ ਸੰਬੋਧਨ ਕੀਤਾ।