ਵੈਟਨਰੀ ਯੂਨੀਵਰਸਿਟੀ ਵਿਖੇ 10 ਦਿਨਾ ਕੌਮੀ ਕਾਰਜਸ਼ਾਲਾ ਸੰਪੂਰਨ
ਲੁਧਿਆਣਾ 06 ਮਈ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚੱਲ ਰਹੀ ਰਾਸ਼ਟਰੀ ਪੱਧਰ ਦੀ 10 ਦਿਨਾ ਕਾਰਜਸ਼ਾਲਾ ਸੰਪੂਰਨ ਹੋ ਗਈ। ਇਸ ਕਾਰਜਸ਼ਾਲਾ ਦਾ ਵਿਸ਼ਾ ਪਸ਼ੂਆਂ ਦੀਆਂ ਬਿਮਾਰੀਆਂ ਦੀ ਪਛਾਣ ਕਰਨ ਲਈ ਨਮੂਨਿਆਂ ਦੀ ਜਾਂਚ ਕਰਨ ਸੰਬੰਧੀ ਸੀ। ਇਹ ਕਾਰਜਸ਼ਾਲਾ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਾਇੰਟਿਫਿਕ ਇੰਜੀਨੀਅਰਿੰਗ ਖੋਜ ਬੋਰਡ ਵੱਲੋਂ ਪ੍ਰਾਯੋਜਿਤ ਸੀ।
ਲੁਧਿਆਣਾ 06 ਮਈ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚੱਲ ਰਹੀ ਰਾਸ਼ਟਰੀ ਪੱਧਰ ਦੀ 10 ਦਿਨਾ ਕਾਰਜਸ਼ਾਲਾ ਸੰਪੂਰਨ ਹੋ ਗਈ। ਇਸ ਕਾਰਜਸ਼ਾਲਾ ਦਾ ਵਿਸ਼ਾ ਪਸ਼ੂਆਂ ਦੀਆਂ ਬਿਮਾਰੀਆਂ ਦੀ ਪਛਾਣ ਕਰਨ ਲਈ ਨਮੂਨਿਆਂ ਦੀ ਜਾਂਚ ਕਰਨ ਸੰਬੰਧੀ ਸੀ। ਇਹ ਕਾਰਜਸ਼ਾਲਾ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਾਇੰਟਿਫਿਕ ਇੰਜੀਨੀਅਰਿੰਗ ਖੋਜ ਬੋਰਡ ਵੱਲੋਂ ਪ੍ਰਾਯੋਜਿਤ ਸੀ। ਸਮਾਪਨ ਸਮਾਰੋਹ ਦੀ ਪ੍ਰਧਾਨਗੀ ਡਾ. ਇੰਦਰਜੀਤ
ਸਿੰਘ, ਉਪ-ਕੁਲਪਤੀ ਨੇ ਕੀਤੀ। ਉਨ੍ਹਾਂ ਨੇ ਆਯੋਜਕਾਂ ਦੀ ਪ੍ਰਸੰਸਾ ਕਰਦਿਆਂ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੇ ਭਵਿੱਖੀ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਦਿਗਵਿਜੈ ਸਿੰਘ, ਵੈਟਨਰੀ ਫ਼ਿਜ਼ਿਓਲੋਜੀ ਅਤੇ ਬਾਇਓਕੈਮਿਸਟਰੀ ਵਿਭਾਗ ਦੇ ਮੁਖੀ ਨੇ ਕਾਰਜਸ਼ਾਲਾ ਦੀ ਰਿਪੋਰਟ ਪੇਸ਼ ਕੀਤੀ। ਇਸ ਕਾਰਜਸ਼ਾਲਾ ਵਿਚ ਪ੍ਰਤੀਭਾਗੀਆਂ ਨੂੰ ਪਸ਼ੂ ਬਿਮਾਰੀਆਂ ਦੀ ਜਾਂਚ ਲਈ ਉਪਯੋਗ ਵਿਚ ਆਉਣ ਵਾਲੇ ਆਧੁਨਿਕ ਉਪਕਰਣਾਂ ਅਤੇ ਤਕਨੀਕਾਂ ਬਾਰੇ ਦੱਸਿਆ ਗਿਆ। ਅਜਿਹੇ ਉਪਕਰਣ ਅਤੇ ਤਕਨੀਕਾਂ ਪਸ਼ੂ ਇਲਾਜ ਨੂੰ ਬਿਹਤਰ ਕਰਨ ਵਿਚ ਬਹੁਤ ਸਹਾਈ ਹੁੰਦੇ ਹਨ। ਕਾਰਜਸ਼ਾਲਾ ਦਾ ਉਦਘਾਟਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਕੀਤਾ ਸੀ।
ਡਾ. ਦਿਗਵਿਜੈ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਕਾਰਜਸ਼ਾਲਾ ਦਾ ਆਯੋਜਨ ਵੈਟਨਰੀ ਫ਼ਿਜ਼ਿਓਲੋਜੀ ਅਤੇ ਬਾਇਓਕੈਮਿਸਟਰੀ ਵਿਭਾਗ ਨੇ ਕੀਤਾ ਸੀ ਜਿਸ ਵਿਚ ਸਮੂਹ ਭਾਰਤ ਤੋਂ 25 ਪੋਸਟ ਗ੍ਰੈਜੂਏਟ ਅਤੇ ਪੀਐਚ.ਡੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਚ 03 ਕੇਰਲਾ ਤੋਂ, 01 ਚੇਨਈ ਤੋਂ, 03 ਮਥੂਰਾ ਤੋਂ, 02 ਰਾਜਸਥਾਨ ਤੋਂ, 1-1 ਵਿਦਿਆਰਥੀ ਪੱਛਮੀ ਬੰਗਾਲ, ਹਰਿਦੁਆਰ ਅਤੇ ਸੰਸਕ੍ਰਿਤੀ ਯੂਨੀਵਰਸਿਟੀ, 07 ਸੀ ਟੀ ਯੂਨੀਵਰਸਿਟੀ, 02 ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ 02 ਵਿਦਿਆਰਥੀ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਸਨ।
