ਮਜ਼ਦੂਰ ਅਤੇ ਘੱਟ ਆਮਦਨ ਵਾਲੇ ਵਕੀਲ ਦੀਆਂ ਸੇਵਾਵਾਂ ਮੁਫਤ ਲੈ ਸਕਦੇ ਹਨ।

ਨਵਾਂਸ਼ਹਿਰ - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਅਤੇ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਤਹਿਤ ਸੀ.ਜੇ.ਐਮ-ਕਮ- ਸਕੱਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਕਮਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਰਾਹੋਂ ਅਤੇ ਨਵਾਂਸ਼ਹਿਰ ਦੇ ਭੱਠਿਆਂ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪੀ ਐਲ ਵੀ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਨੇ ਕਿਹਾ ਕਿ ਉਸਾਰੀ ਖੇਤਰ ਵਿੱਚ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਕੰਮ ਕਰਨ ਵਾਲੇ ਮਨਰੇਗਾ ਔਰਤਾਂ/ਪੁਰਸ਼

ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਮਾਰਬਲ/ਟਾਈਲ
ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਇਲੈਕਟ੍ਰੀਸ਼ੀਅਨ, ਪੀ.ਓ.ਪੀ.ਮਿਸਤਰੀ/ਮਜ਼ਦੂਰ, ਪਥੇਰ ਅਤੇ ਕੱਚੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ ਮਜ਼ਦੂਰ, ਜਿਹਨਾਂ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਸੇਵਾ ਕੇਂਦਰ ਵਿੱਚ 25/-ਰੁ. ਰਜਿਸਟੇ੍ਰਸ਼ਨ ਫੀਸ ਅਤੇ 10/-ਰੁ. ਮਾਸਿਕ ਅੰਸ਼ਦਾਨ (3 ਸਾਲ ਲਈ 25+360=385/-ਰੁ.) ਜਮ੍ਹਾਂ ਕਰਵਾ ਕੇ ਪੰਜਾਬ ਉਸਾਰੀ ਕਿਰਤੀ ਭਲਾਈ ਬੋਰਡ ਚੰਡੀਗੜ੍ਹ ਦੇ ਲਾਭਪਾਤਰੀ ਬਣ ਸਕਦੇ ਹਨ। ਇਸ ਮੌਕੇ ਉਹਨਾਂ ਨੇ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਨੈਸ਼ਨਲ ਲੋਕ ਅਦਾਲਤ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਇਸ ਸੰਬੰਧ ਦੇ ਵਿੱਚ ਪੋਸਟਰ ਪ੍ਰਚਾਰ ਸਮਗਰੀ ਵੀ ਮਜ਼ਦੂਰਾਂ ਨੂੰ ਵੰਡੀ ਗਈ।