ਸਿਵਲ ਹਸਪਤਾਲ ਗੜਸ਼ੰਕਰ ਵਿਖੇ ਪਾਰਕਿੰਗ ਲਈ ਵੱਖਰੀ ਬਾਉਂਡਰੀ ਬਣਾ ਕੇ ਪਰਚੀ ਕੱਟਣ ਦੀ ਹਦਾਇਤ ਕੀਤੀ ਜਾਵੇ

ਗੜ੍ਹਸ਼ੰਕਰ, 25 ਮਾਰਚ- ਅਮਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਥਾਣਾ, ਗੜ੍ਹਸ਼ੰਕਰ ਨੇ ਡਿਪਟੀ ਕਮਿਸ਼ਨਰ ਜਿਲ੍ਹਾ ਹੁਸ਼ਿਆਰਪੁਰ ਅਤੇ ਸੀਨੀਅਰ ਮੈਡੀਕਲ ਅਫਸਰ ਸਿਿਵਲ ਹਸਪਤਾਲ ਗੜਸ਼ੰਕਰ ਨੂੰ ਭੇਜੇ ਇੱਕ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਪਾਰਕਿੰਗ ਪਰਚੀ ਕੱਟਣ ਵਾਲੇ ਵਿਅਕਤੀ ਮੇਨ ਗੇਟ ਤੋਂ ਐਮਰਜੈਂਸੀ ਵਾਰਡ ਜਾਂ ਓ ਪੀ ਡੀ ਜਾਣ ਵਾਲੇ ਮਰੀਜ਼ਾਂ ਨੂੰ ਘੇਰ ਕੇ ਜ਼ਬਰਦਸਤੀ ਪਾਰਕਿੰਗ ਦੀ ਪਰਚੀ ਕੱਟਦੇ ਹਨ।

ਉਨ੍ਹਾਂ ਦਸਿਆ ਕਿ ਜਿਸ ਕਾਰਨ ਹਸਪਤਾਲ ਵਿੱਚ ਰਸ਼ ਹੋ ਜਾਂਦਾ ਹੈ ਅਤੇ ਸੀਰੀਅਸ ਵਿਅਕਤੀਆਂ ਨੂੰ ਸਮੇਂ ਸਿਰ ਹਸਪਤਾਲ  ਲਿਆਉਣ ਵਿੱਚ ਦੇਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਹਸਪਤਾਲ  ਪਹੁੰਚਣ ਤੋ ਪਹਿਲਾ ਹੀ ਵਿਅਕਤੀ ਦੀ ਹਾਲਤ ਹੋਰ ਵੀ ਜਿਆਦਾ ਖਰਾਬ ਹੋ ਸਕਦੀ ਹੈ। ਇਸ ਲਈ ਬੇਨਤੀ ਹੈ ਕਿ ਪਾਰਕਿੰਗ ਪਰਚੀ ਕੱਟਣ ਵਾਲੇ ਵਿਅਕਤੀਆਂ ਨੂੰ ਐਮਰਜੈਂਸੀ ਵਾਰਡ ਦੇ ਅੱਗੇ ਤੋਂ ਹਟਾ ਕੇ ਅਤੇ ਪਾਰਕਿੰਗ ਲਈ ਵੱਖਰੀ ਬਾਉਂਡਰੀ ਬਣਾ ਕੇ ਪਰਚੀ ਕੱਟਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਹਸਪਤਾਲ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।