
ਸ਼ਹਿਰ ਦੀਆਂ ਮਾਰਕੀਟਾਂ ਵਿੱਚ ਨਾਜਾਇਜ ਕਬਜਿਆਂ ਦੀ ਭਰਮਾਰ
ਐਸ ਏ ਐਸ ਨਗਰ, 6 ਜਨਵਰੀ - ਨਗਰ ਨਿਗਮ ਵਲੋਂ ਭਾਵੇਂ ਸ਼ਹਿਰ ਵਿੱਚ ਹੁੰਦੇ ਨਾਜਾਇਜ ਕਬਜਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ਇਸ ਸੰਬੰਧੀ ਨਗਰ ਨਿਗਮ ਦੇ ਦਾਅਵੇ ਹਵਾ ਹਵਾਈ ਹੀ ਹਨ ਅਤੇ ਜਿਸ ਪਾਸੇ ਵੀ ਵੇਖੋ ਨਾਜਾਇਜ ਕਬਜਿਆਂ ਦੀ ਭਰਮਾਰ ਨਜਰ ਆਉਂਦੀ ਹੈ।
ਐਸ ਏ ਐਸ ਨਗਰ, 6 ਜਨਵਰੀ - ਨਗਰ ਨਿਗਮ ਵਲੋਂ ਭਾਵੇਂ ਸ਼ਹਿਰ ਵਿੱਚ ਹੁੰਦੇ ਨਾਜਾਇਜ ਕਬਜਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ਇਸ ਸੰਬੰਧੀ ਨਗਰ ਨਿਗਮ ਦੇ ਦਾਅਵੇ ਹਵਾ ਹਵਾਈ ਹੀ ਹਨ ਅਤੇ ਜਿਸ ਪਾਸੇ ਵੀ ਵੇਖੋ ਨਾਜਾਇਜ ਕਬਜਿਆਂ ਦੀ ਭਰਮਾਰ ਨਜਰ ਆਉਂਦੀ ਹੈ।
ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀਆਂ ਮਾਰਕੀਟਾਂ ਵਿੱਚ ਸਥਿਤ ਸ਼ੋਰੂਮਾਂ ਅਤੇ ਬੂਥਾਂ ਵਿੱਚ ਵੀ ਇਹਨਾਂ ਨਾਜਾਇਜ ਕਬਜਿਆਂ ਦੀ ਭਰਮਾਰ ਦਿਖਦੀ ਹੈ। ਦੁਕਾਨਾਂ ਦੇ ਵਰਾਂਡਿਆਂ ਵਿੱਚ ਜਿੱਥੇ ਦੁਕਾਨਦਾਰਾਂ ਵਲੋਂ ਕਬਜੇ ਕੀਤੇ ਹੋਏ ਹਨ ਉੱਥੇ ਮਾਰਕੀਟਾਂ ਦੀਆਂ ਪਾਰਕਿੰਗਾ ਅਤੇ ਸੜਕ ਕਿਨਾਰੇ ਬਣੇ ਫੁਟਪਾਥ ਦੀ ਥਾਂ ਤੇ ਰੇਹੜੀਆਂ ਫੜੀਆਂ ਵਾਲਿਆਂ ਦਾ ਕਬਜਾ ਹੈ ਅਤੇ ਆਮ ਲੋਕਾਂ ਨੂੰ ਚਲਣ ਫਿਰਨ ਲਈ ਖੁੱਲੀ ਥਾਂ ਨਹੀਂ ਮਿਲਦੀ, ਪਰੰਤੂ ਪ੍ਰਸ਼ਾਸਨ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸ ਦੌਰਾਨ ਹੁਣ ਸ਼ੋਰੂਮਾਂ ਅਤੇ ਬੂਥਾਂ ਦੇ ਸਾਮ੍ਹਣੇ ਵਾਲੀ ਫੁਟਪਾਥ ਦੀ ਥਾਂ ਵੀ ਇਹਨਾਂ ਨਾਜਾਇਜ਼ ਕਬਜ਼ਿਆਂ ਹੇਠ ਆ ਗਈ ਹੈ ਅਤੇ ਫੁੱਟਪਾਥਾਂ ਤੱਕ ਸਮਾਨ ਲੱਗਿਆ ਹੋਣ ਕਾਰਨ ਲੋਕਾਂ ਨੂੰ ਦੁਕਾਨਾਂ ਦੇ ਅੰਦਰ ਜਾਣ ਲਈ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਦੋਂ ਵੀ ਨਗਰ ਨਿਗਮ ਦੀ ਟੀਮ ਇਹਨਾਂ ਕਬਜਿਆਂ ਨੂੰ ਹਟਾਉਣ ਆਉਂਦੀ ਹੈ ਤਾਂ ਦੁਕਾਨਦਾਰ ਅਤੇ ਉਹਨਾਂ ਨੂੰ ਸਰਪਰਸਤੀ ਦੇਣ ਵਾਲੇ ਆਗੂ ਉਹਨਾਂ ਦਾ ਵਿਰੋਧ ਕਰਦੇ ਹਨ। ਇਸ ਦੌਰਾਨ ਜਦੋਂ ਨਗਰ ਨਿਗਮ ਵੱਲੋਂ ਰੇਹੜੀਆਂ ਫੜੀਆਂ ਚੁਕਵਾਈਆਂ ਜਾਂਦੀਆਂ ਹਨ ਤਾਂ ਉਹ ਆਪਣਾ ਲਾਇਸੰਸ ਦਿਖਾ ਕੇ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਦੇ ਹਨ ਜਿਸ ਕਾਰਨ ਨਗਰ ਨਿਗਮ ਦੀ ਕਾਰਵਾਈ ਪ੍ਰਭਾਵਿਤ ਹੁੰਦੀ ਹੈ।
ਸਥਾਨਕ ਵਸਨੀਕਾਂ ਦੀ ਮੰਗ ਹੈ ਕਿ ਨਗਰ ਨਿਗਮ ਵਲੋਂ ਬਿਨਾ ਕਿਸੇ ਪੱਖਪਾਤ ਦੇ ਇਹ ਨਾਜਾਇਜ ਕਬਜੇ ਦੂਰ ਕਰਵਾਏ ਜਾਣ ਤੋਂ ਜੋ ਇਸ ਕਾਰਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਹਾਸਿਲ ਹੋਵੇ।
