ਕੌਂਸਲ ਆਫ ਡਿਪਲੋਮਾ ਇੰਜੀਨੀਅਰਜ, ਪੰਜਾਬ, ਹਿਮਾਚਲ ਪ੍ਰਦੇਸ਼ (ਯੂ ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦਾ ਪੁਨਰਗਠਨ

ਨਵਾਂਸ਼ਹਿਰ - ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ( ਯੂ ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੀ ਅਹਿਮ ਇਕੱਤਰਤਾ ਸਥਾਨਕ ਰੈਸਟ ਹਾਊਸ phagwara ਵਿਖੇ ਇੰਜ : ਮਨਜਿੰਦਰ ਸਿੰਘ ਮੱਤੇਨੰਗਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ - 2 ਬੁਲਾਰਿਆਂ ਵੱਲੋਂ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ।

ਨਵਾਂਸ਼ਹਿਰ - ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ( ਯੂ ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੀ ਅਹਿਮ ਇਕੱਤਰਤਾ ਸਥਾਨਕ ਰੈਸਟ ਹਾਊਸ phagwara ਵਿਖੇ ਇੰਜ : ਮਨਜਿੰਦਰ ਸਿੰਘ ਮੱਤੇਨੰਗਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ - 2 ਬੁਲਾਰਿਆਂ ਵੱਲੋਂ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਹਾਊਸ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਅਨੁਸਾਰ ਇੰਜ: ਸੁਖਵਿੰਦਰ ਸਿੰਘ ਬਾਗੋਂਬਾਣੀ ਵੱਲੋ ਕੌਂਸਲ ਦੀਆਂ ਬਤੌਰ ਸਕੱਤਰ ਜਨਰਲ ਨਿਭਾਈਆਂ ਗਈਆਂ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਉਨ੍ਹਾਂ ਵੱਲੋਂ ਘਰੇਲੂ ਮਜਬੂਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਜੱਥੇਬੰਦੀ ਨੂੰ ਬਤੌਰ ਸਕੱਤਰ ਜਨਰਲ ਦੇ ਅਹੁਦੇ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਗਈ। ਕੌਂਸਲ ਦੇ ਵੱਖ-2 ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਇੰਜ: ਬਾਂਗੋਬਾਣੀ ਵੱਲੋਂ ਬਤੌਰ ਸਕੱਤਰ ਜਨਰਲ ਲੰਮਾ ਨਿਭਾਈਆਂ ਗਈਆਂ ਸੇਵਾਵਾਂ ਨੂੰ ਜੱਥੇਬੰਦੀ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇੰਜ: ਬਾਂਗੋਬਾਣੀ ਦੇ ਬਤੌਰ ਸਕੱਤਰ ਜਨਰਲ  ਕਾਰਜਕਾਲ ਵਿੱਚ ਜੱਥੇਬੰਦੀ ਵੱਲੋਂ ਵੱਡੀਆਂ ਮੁਲਾਜ਼ਮਤ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ। ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਦੇ ਹਾਜ਼ਰ ਸਮੁੱਚੇ  ਹਾਊਸ ਵੱਲੋਂ ਮਤਾ ਪਾਸ ਕਰਕੇ ਜੱਥੇਬੰਦੀ ਦੇ ਪੁਨਰਗਠਨ ਕੀਤਾ ਗਿਆ। ਇੰਜ: ਵਾਸੁਦੇਵ ਸ਼ਰਮਾ ਫਾਊਂਡਰ ਕੌਸਲ, ਇੰਜ: ਰਛਪਾਲ ਸਿੰਘ ਬੋਪਾਰਾਏ ਸਾਬਕਾ ਪ੍ਰਧਾਨ ਪੰਚਾਇਤੀ ਰਾਜ ਪੰਜਾਬ ਜੇ ਈ/ ਏ ਈ/ ਐਸ ਡੀ ਓ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਜੱਥੇਬੰਦੀ ਦਾ  ਪੁਨਰਗਠਨ ਕੀਤਾ ਗਿਆ। ਹਾਊਸ ਵੱਲੋਂ ਸਰਬਸੰਮਤੀ ਨਾਲ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ,ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ ਟੀ),ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੇ ਆਹੁਦੇਦਾਰਾਂ ਦੇ ਤੌਰ ਤੇ ਇੰਜ: ਵਾਸੁਦੇਵ ਸ਼ਰਮਾ ਮੁੱਖ ਸਲਾਹਕਾਰ,ਇੰਜ: ਪ੍ਰਗਟ ਸਿੰਘ ਗਰੇਵਾਲ ਮੁੱਖ ਸਲਾਹਕਾਰ, ਇੰਜ: ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ,  ਇੰਜ: ਸੁਖਵਿੰਦਰ ਸਿੰਘ ਬਾਂਗੋਬਾਣੀ ਸਰਪ੍ਰਸਤ,ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ,ਇੰਜ: ਪਲਵਿੰਦਰ ਸਿੰਘ ਪੰਧੇਰ ਸਕੱਤਰ ਜਨਰਲ, ਇੰਜ: ਦਿਲਪ੍ਰੀਤ ਸਿੰਘ ਲੋਹਟ ਵਰਕਿੰਗ ਚੇਅਰਮੈਨ, ਇੰਜ: ਹਰਮਨਜੀਤ ਸਿੰਘ ਧਾਲੀਵਾਲ ਸੀਨੀਅਰ  ਵਾਈਸ ਚੇਅਰਮੈਨ, ਇੰਜ: ਪਰਵਿੰਦਰ ਕੁਮਾਰ  ਵਾਈਸ ਚੇਅਰਮੈਨ, ਇੰਜ: ਅਮਰਿੰਦਰ ਸਿੰਘ ਕੋਟਲਾ ਇੰਚਾਰਜ ਮਾਝਾ ਜ਼ੋਨ, ਇੰਜ: ਸ਼ਰਨਜੀਤ ਸਿੰਘ ਚੰਦੀ ਸਹਿ ਇੰਚਾਰਜ ਮਾਝਾ ਜ਼ੋਨ, ਇੰਜ: ਮੁਨੀਸ਼ ਸੇਠ ਇੰਚਾਰਜ ਦੁਆਬਾ ਜ਼ੋਨ,ਇੰਜ: ਅਸ਼ਵਨੀ ਕੁਮਾਰ ਗੇਹਰਾ ਸਹਿ ਇੰਚਾਰਜ ਦੁਆਬਾ ਜ਼ੋਨ, ਇੰਜ: ਗੁਰਦਾਸ ਸਿੰਘ ਮੋਗਾ ਇੰਚਾਰਜ ਮਾਲਵਾ ਜ਼ੋਨ ਅਤੇ ਇੰਜ: ਮੁਨੀਸ਼ ਬਾਂਸਲ ਚੰਡੀਗੜ੍ਹ ਸਹਿ ਇੰਚਾਰਜ ਮਾਲਵਾ ਜ਼ੋਨ ਦੇ ਤੌਰ ਤੇ ਚੋਣ ਕੀਤੀ ਗਈ। ਇਸ ਤੋਂ ਇਲਾਵਾ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੇ ਹਾਜ਼ਰ ਸਮੁੱਚੇ ਹਾਊਸ ਵੱਲੋਂ ਮਤਾ ਪਾਸ ਕਰਕੇ ਸਰਬਸੰਮਤੀ ਨਾਲ ਵੱਖ-2 ਹੋਰ ਆਹੁਦੇਦਾਰਾਂ ਨੂੰ ਚੁਣਿਆ ਗਿਆ ਜਿਨ੍ਹਾਂ ਵਿੱਚ ਇੰਜ: ਗੁਰਵਿੰਦਰ ਸਿੰਘ ਬੇਦੀ, ਇੰਜ: ਰਛਪਾਲ ਸਿੰਘ ਬੋਪਾਰਾਏ ਸਾਬਕਾ ਐਸ ਡੀ ਓ, ਇੰਜ: ਵੀ: ਕੇ: ਕਪੂਰ ਸਾਬਕਾ ਕਾਰਜਕਾਰੀ ਇੰਜੀਨੀਅਰ, ਇੰਜ: ਸੰਤੋਖ ਸਿੰਘ ਸੰਮੀ, ਇੰਜ: ਡੀ ਆਰ ਕਸ਼ਿਅਪ (ਹਿਮਾਚਲ ਪ੍ਰਦੇਸ ), ਇੰਜ: ਭੁਪਿੰਦਰ ਸਿੰਘ ਸੈਣੀ, ਇੰਜ: ਕੇ: ਕੇ: ਪਵਾਰ (ਹਰਿਆਣਾ) ਇੰਜ: ਜੇ: ਐਸ: ਜੱਗੀ (ਜੰਮੂ ਤੇ ਕਸ਼ਮੀਰ), ਇੰਜ: ਮਹਿੰਦਰ ਸਿੰਘ ਮਲੋਆ ( ਪੁੱਡਾ),  ਇੰਜ: ਗੁਲਜ਼ਾਰ ਸਿੰਘ ਲੁਧਿਆਣਾ (ਜਲ ਸ੍ਰੋਤ), ਇੰਜ: ਪਵਨ ਕੁਮਾਰ ਨਰਿਆਲ ਚੰਡੀਗੜ੍ਹ- ਯੂ ਟੀ (ਸਾਰੇ ਹੀ ਸੂਬਾ ਸਲਾਹਕਾਰ), ਇੰਜ: ਹਰਿੰਦਰ ਸਿੰਘ ਗਿੱਲ (ਪੰਚਾਇਤੀ ਰਾਜ ਪੰਜਾਬ), ਇੰਜ: ਹਰਵਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ- ਸੇਵਾ ਮੁਕਤ  ਨਗਰ ਨਿਗਮ ਲੁਧਿਆਣਾ (ਸਥਾਨਕ ਸਰਕਾਰ ) , ਇੰਜ: ਸੁਖਰਾਜ ਸਿੰਘ ਸੰਧੂ ਸਹਾਇਕ ਟਾਊਨ ਪਲੈਨਰ ਸੇਵਾ ਮੁਕਤ ( ਟਾਊਨ ਤੇ ਕੰਟਰੀਪਲੈਨਿੰਗ ਵਿਭਾਗ), ਇੰਜ: ਬਲਦੇਵ ਰਾਜ ਸਲਵਾਨ , ਮੰਡੀ ਬੋਰਡ ਪੰਜਾਬ, ਇੰਜ: ਸਤਨਾਮ ਸਿੰਘ ਮੱਟੂ ਜਲ ਸਪਲਾਈ ਤੇ ਸੈਨੀਟੇਸ਼ਨ ਪੰਜਾਬ, ਇੰਜ: ਸੁਖਪਾਲ ਸਿੰਘ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ  (ਸਾਰੇ ਹੀ ਕੋ- ਚੇਅਰਮੈਨ), ਇੰਜ: ਰੁਪਿੰਦਰ ਸਿੰਘ ਜੱਸੜ ਵਿੱਤ ਸਕੱਤਰ , ਇੰਜ: ਜਤਿੰਦਰ ਸਿੰਘ ਫਗਵਾੜਾ ਵਧੀਕ ਵਿੱਤ ਸਕੱਤਰ, ਇੰਜ: ਗੁਰਜੰਟ ਸਿੰਘ ਪੰਚਾਇਤੀ ਰਾਜ,  ਇੰਜ: ਹਰਮਨਦੀਪ ਸਿੰਘ ਮੰਡੀ ਬੋਰਡ ( ਦੋਵੇਂ ਜੱਥੇਬੰਦਕ ਸਕੱਤਰ) , ਇੰਜ: ਕੁਲਬੀਰ ਸਿੰਘ ਬੈਨੀਪਾਲ ਪ੍ਰੈਸ ਸਕੱਤਰ, ਇੰਜ: ਰਾਕੇਸ਼ ਝਾਅ ਵਧੀਕ ਪ੍ਰੈਸ ਸਕੱਤਰ, ਇੰਜ: ਗੁਰਮੇਲ ਸਿੰਘ ਸੈਣੀ ਪੰਜਾਬ ਮੰਡੀ ਬੋਰਡ ਵਿੱਤ ਆਡੀਟਰ, ਇੰਜ: ਇੰਜ: ਹਰਜੀਤ ਸਿੰਘ ਬੈਨੀਪਾਲ , ਇੰਜ: ਹਰਜੀਤ ਸਿੰਘ ਲੁਧਿਆਣਾ ਕਾਰਜਕਾਰੀ ਇੰਜੀਨੀਅਰ (ਦੋਵੇਂ ਤਕਨੀਕੀ ਸਲਾਹਕਾਰ), ਇੰਜ: ਹਰਪ੍ਰੀਤ ਸਿੰਘ ਮੋਹਾਲੀ ਦਫਤਰ ਸਕੱਤਰ, ਇੰਜ: ਮੁਕੇਸ਼ ਕੁਮਾਰ ਗਮਾਡਾ ਸਯੁੰਕਤ ਸਕੱਤਰ,  ਇੰਜ: ਦਲਵੀਰ ਸਿੰਘ ਪੰਧੇਰ ਸਯੁੰਕਤ ਸਕੱਤਰ ਨਾਲ ਅਟੈਚ ਸਕੱਤਰ ਜਨਰਲ, ਇੰਜ: ਨਿਤਿਸ਼ ਮਲਹੋਤਰਾ ਸਯੁੰਕਤ ਸਕੱਤਰ, ਇੰਜ : ਚਮਕੌਰ ਸਿੰਘ ਚਾਹਲ, ਇੰਜ: ਰੇਸ਼ਮ ਸਿੰਘ, ਇੰਜ: ਲਖਵਿੰਦਰ ਸਿੰਘ ਸੰਧੂ, ਇੰਜ : ਲਖਵਿੰਦਰ ਸਿੰਘ ਪੰਨੂ, ਇੰਜ : ਨਰਿੰਦਰ ਕੱਕੜ , ਇੰਜ : ਜਸਵਿੰਦਰ ਸਿੰਘ ਪਟਿਆਲਾ ਵਿਸ਼ੇਸ਼ ਇਨਵਾਇਟੀ ਮੈਂਬਰ ਸ਼ਾਮਲ ਹਨ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਜਮਾਤੀ ਹਿੱਤਾਂ ਲਈ ਭਵਿੱਖ ਵਿੱਚ ਕੌਂਸਲ ਦੇ ਢਾਂਚੇ ਵਿੱਚ ਕਿਸੇ ਕਿਸਮ ਦੇ ਹੋਰ ਬਦਲਾਅ ਦੀ ਜਰੂਰਤ ਹੈ ਤਾਂ ਉਸ ਸਬੰਧ ਵਿੱਚ ਹਾਜ਼ਰ ਹਾਊਸ ਵੱਲੋਂ ਸਾਰੇ ਅਧਿਕਾਰ ਚੇਅਰਮੈਨ ਮੱਤੇਨੰਗਲ ਅਤੇ ਸਕੱਤਰ ਜਨਰਲ ਪੰਧੇਰ ਨੂੰ ਦਿੱਤੇ ਗਏ। ਇਸ ਸਮੇਂ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੀਆਂ ਜੱਥੇਬੰਦਕ ਮਾਣਮੱਤੀ ਸ਼ਖਸ਼ੀਅਤਾਂ ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ, ਇੰਜ: ਸੁਖਵਿੰਦਰ ਸਿੰਘ ਬਾਂਗੋਬਾਣੀ ਸਰਪ੍ਰਸਤ, ਇੰਜ: ਰਛਪਾਲ ਸਿੰਘ ਬੋਪਾਰਾਏ ਸਾਬਕਾ ਐਸ: ਡੀ: ਓ: (ਪੰਚਾਇਤੀ ਰਾਜ ਪੰਜਾਬ), ਇੰਜ: ਗੁਰਮੇਲ ਸਿੰਘ ਸੈਣੀ ਸਾਬਕਾ ਐਸ :ਡੀ: ਓ: (ਪੰਜਾਬ ਮੰਡੀ ਬੋਰਡ) ਨੂੰ  ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਮਾਤ ਦੀਆਂ ਹੱਕੀ, ਵਾਜ਼ਬ ਤੇ ਜਾਇਜ਼ ਮੰਗਾਂ ਦੇ ਸਬੰਧ ਵਿੱਚ ਅਮਲ ਰੂਪ ਵਿੱਚ ਬਣਦੀ ਕਾਰਵਾਈ ਕਰਵਾਉਣ ਹਿੱਤ ਤੇ ਸਰਕਾਰ ਨਾਲ ਇਸ ਸਬੰਧ ਵਿੱਚ ਤਾਲਮੇਲ ਕਰਨ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਗੱਲਬਾਤ ਕਰਨ ਦੇ ਅਧਿਕਾਰ ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਨੂੰ ਦਿੱਤੇ ਗਏ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੇ ਬੀਤੇ ਸਮੇਂ ਵਿੱਚ ਵਿਛੜੇ ਸਾਥੀ ਇੰਜ: ਰਵੇਲ ਸਿੰਘ ਰੰਧਾਵਾ ਜਲ ਸ੍ਰੋਤ ਵਿਭਾਗ ਪੰਜਾਬ ਸਾਬਕਾ ਵਿੱਤ ਆਡੀਟਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਗਿਆ।