ਮਹਿੰਦਵਾਣੀ ਤੇ ਭਡਿਆਰ ਪਿੰਡਾਂ ਨੂੰ ਪਾਣੀ ਦੀ ਸਪਲਾਈ ਵਾਲੀ ਜਲ ਸਪਲਾਈ ਸਕੀਮ ਤਹਿਤ ਪਿੰਡ ਬਿਲੜੋਂ ਵਿਖ਼ੇ ਡਿਪਟੀ ਸਪੀਕਰ ਨੇ ਲਿਆ ਜਾਇਜ਼ਾ
ਗੜ੍ਹਸ਼ੰਕਰ-ਗੜ੍ਹਸ਼ੰਕਰ ਤੋਂ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਨੇ ਬੀਤ ਦੇ ਪਿੰਡਾਂ ਮਹਿੰਦਵਾਣੀ ਤੇ ਭਡਿਆਰ ਆਦਿ ਪਿੰਡ ਨੂੰ ਪਾਣੀ ਸਪਲਾਈ ਕਰਨ ਵਾਲੀ ਜਲ ਸਪਲਾਈ ਸਕੀਮ ਬਿਲੜੋਂ ਦਾ ਮਹਿੰਦਵਾਈ ਦੇ ਸਰਪੰਚ ਤੇ ਬਲਾਕ ਪ੍ਰਧਾਨ ਨਰੇਸ਼ ਕੁਮਾਰ ਰਾਣਾ ਦੇ ਨਾਲ ਵਿਸ਼ੇਸ਼ ਤੌਰ ਤੇ ਮੁਆਇਨਾ ਕੀਤਾ।

ਇਸ ਮੌਕੇ ਡਿਪਟੀ ਸਪੀਕਰ ਸਾਹਿਬ ਨੇ ਕਿਹਾ ਕਿ ਇਹ ਸਕੀਮ ਬਹੁਤ ਪੁਰਾਣੀ ਹੋਣ ਕਰਕੇ ਵਾਟਰ ਸਪਲਾਈ ਦੀਆਂ ਪਾਇਪਾਂ ਅਕਸਰ ਲੀਕਜ਼ ਰਹਿੰਦੀਆਂ ਹਨ। ਜਿਸ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਮੱਸਿਆ ਰਹਿੰਦੀ ਸੀ। ਇਹਨਾਂ ਕਿਹਾ ਕਿ 96 ਲੱਖ ਦੀ ਲਾਗਤ ਨਾਲ ਨਵੀਆਂ ਪਾਇਪ ਲਾਇਨਾਂ ਪਾਈਆਂ ਜਾਣਗੀਆਂ। ਜਿਸ ਨਾਲ ਪਾਣੀ ਸਪਲਾਈ ਨਿਰਵਿਘਨ ਹੋਵੇਗੀ।
ਡਿਪਟੀ ਸਪੀਕਰ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੀਆਂ ਸਾਰੀਆਂ ਵਾਟਰ ਸਪਲਾਈ ਸਕੀਮਾਂ ਲਈ ਵਾਧੂ ਮੋਟਰਾਂ ਮੁੱਹਈਆ ਕਰਵਾਈਆਂ ਗਈਆਂ। ਜਿਸ ਨਾਲ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਹੋਵੇਗੀ। ਇਸ ਦੌਰਾਨ ਓ.ਐਸ.ਡੀ. ਚਰਨਜੀਤ ਸਿੰਘ ਚੰਨੀ, ਯੂਥ ਪ੍ਰਧਾਨ ਪ੍ਰਿੰਸ ਚੌਧਰੀ, ਹਰਜਿੰਦਰ ਸਿੰਘ ਧੰਜਲ, ਧਰਮਪ੍ਰੀਤ ਸਿੰਘ, ਸਹਿਬਾਜ ਅਤੇ ਸਮੂਹ ਨਗਰ ਨਿਵਾਸੀ ਸ਼ਾਮਿਲ ਸਨ |