ਲੋਕਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਦੇ ਲਗਾਤਾਰ ਕੰਮ ਕਰਦਾ ਰਹਾਂਗਾ : ਕੁਲਵੰਤ ਸਿੰਘ

ਐਸ ਏ ਐਸ ਨਗਰ, 4 ਦਸੰਬਰ - ਹਲਕਾ ਮੁਹਾਲੀ ਦੇ ਵਿਧਾਇਕ ਸ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਪੱਕੇ ਹਲ ਲਈ ਵਚਨਬੱਧ ਹਨ ਅਤੇ ਇਸ ਵਾਸਤੇ ਲਗਾਤਾਰ ਕੰਮ ਕਰਦੇ ਰਹਿਣਗੇ।

ਐਸ ਏ ਐਸ ਨਗਰ, 4 ਦਸੰਬਰ - ਹਲਕਾ ਮੁਹਾਲੀ ਦੇ ਵਿਧਾਇਕ ਸ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਪੱਕੇ ਹਲ ਲਈ ਵਚਨਬੱਧ ਹਨ ਅਤੇ ਇਸ ਵਾਸਤੇ ਲਗਾਤਾਰ ਕੰਮ ਕਰਦੇ ਰਹਿਣਗੇ। ਪੰਜਾਬ ਵਿਧਾਨਸਭਾ ਵਿੱਚ ਗਡਰੀਆ ਕਬੀਲੇ ਦੀ ਮੁਸ਼ਕਿਲਾਂ ਬਾਰੇ ਮਾਮਲਾ ਉਠਾਏ ਜਾਣ ਤੇ ਉਹਨਾਂ ਦਾ ਧਨਵਾਦ ਕਰਨ ਆਏ ਗਡਰੀਆ ਸਮਾਜ ਭਲਾਈ ਸੰਗਠਨ ਦੇ ਵਫਦ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਗਾਰੰਟੀਆਂ ਅਤੇ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੜਾਅ ਦਰ ਪੜਾਅ ਲਾਗੂ ਕੀਤਾ ਜਾ ਰਿਹਾ ਹੈ। ਕੁਲਵੰਤ ਸਿੰਘ ਵਲੋਂ ਵਿਧਾਨਸਭਾ ਵਿੱਚ ਭੇਡਾਂ ਬੱਕਰੀਆਂ ਪਾਲਣ ਵਾਲੇ ਇਸ ਘੁਮੰਤੂ ਕਬੀਲੇ ਦੀ ਭਲਾਈ ਲਈ ਪੰਜਾਬ ਸਰਕਾਰ ਤੋਂ ਪਾਲਿਸੀ ਬਨਾਉਣ ਦੀ ਮੰਗ ਕੀਤੀ ਸੀ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਬਾਕਾਇਦਾ ਲੋਕਾਂ ਦੇ ਨਾਲ ਰਾਬਤਾ ਬਣਾ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੈ ਅਤੇ ਸਬੰਧਤ ਅਧਿਕਾਰੀ ਦੇ ਕੋਲ ਪਹੁੰਚ ਕਰਕੇ ਉਸ ਦਾ ਹੱਲ ਵੀ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਗਡਰੀਆ ਸਮਾਜ ਭਲਾਈ ਸੰਗਠਨ ਵਲੰਟੀਅਰ ਕਮ ਕੋਆਰਡੀਨੇਟਰ ਬਰਖਾ ਰਾਮ, ਮੇਜਰ ਸਿੰਘ, ਮਲਕੀਤ ਸਿੰਘ ਹਮਾਯੁਊਂ ਪੁਰ, ਸ ਗੱਜਣ ਸਿੰਘ ਸਾਬਕਾ ਸਰਪੰਚ ਮਨੌਲੀ ਸੂਰਤ, ਸ ਹਰਮੇਸ਼ ਸਿੰਘ ਬਾਕਰਪੁਰ, ਪ੍ਰੇਮ ਚੰਦ ਲਾਲੜੂ, ਜਸਮੇਰ ਸਿੰਘ , ਹਰਮੇਸ਼ ਸਿੰਘ ਅਜਮੇਰ ਸਿੰਘ ਵੀ ਹਾਜਰ ਸਨ।